Breaking: SDM ਅਫ਼ਸਰ ਪੁਲਿਸ ਵੱਲੋਂ ਗ੍ਰਿਫਤਾਰ
ਰੋਹਿਤ ਗੁਪਤਾ
ਗੁਰਦਾਸਪੁਰ, 16 ਮਈ 2026- ਗੁਰਦਾਸਪੁਰ ਵਿਖੇ ਐਸ.ਡੀ.ਐਮ. ਦੀ ਸੇਵਾ ਨਿਭਾਅ ਰਹੇ ਪੀ.ਸੀ.ਐਸ. ਅਧਿਕਾਰੀ ਅਨੁਪ੍ਰੀਤ ਕੌਰ ਰੰਧਾਵਾ ਨੂੰ ਅੱਜ ਸਵੇਰੇ 7 ਵਜੇ ਪੁਲਿਸ ਜਿਲਾ ਤਰਨ ਤਰਨ ਦੀ ਪੱਟੀ ਪੁਲਿਸ ਵਲੋਂ ਹਿਰਾਸਤ ਵਿਚ ਲੈ ਲਿਆ ਗਿਆ। ਮਾਮਲੇ ਨੂੰ ਜੰਮੂ ਕਸ਼ਮੀਰ- ਰਾਜਸਥਾਨ ਹਾਈਵੇ ਲਈ ਐਕੁਆਇਰ ਕੀਤੀ ਜ਼ਮੀਨ ਦੇ ਵਿਚ ਹੋਏ ਗਬਨ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਇਸ ਸੰਬੰਧੀ ਅਨੁਦੀਪ ਕੌਰ ਰੰਧਾਵਾ ਤੇ ਇਕ ਕਰੋੜ 63 ਲੱਖ ਰੁਪਏ ਦੇ ਗਬਨ ਦਾ ਕੇਸ ਚੱਲ ਰਿਹਾ ਸੀ। ਸੂਤਰਾਂ ਅਨੁਸਾਰ ਇਸ ਮਾਮਲੇ ਵਿਚ ਹੀ ਐਸ.ਡੀ.ਐਮ. ਅਨੁਦੀਪ ਕੌਰ ਰੰਧਾਵਾ ਨੂੰ ਪੱਟੀ ’ਚ ਪੁਲਿਸ ਵਲੋਂ ਸਵੇਰੇ ਉਨ੍ਹਾਂ ਦੇ ਸਰਕਾਰੀ ਘਰ ਤੋਂ ਹਿਰਾਸਤ ਵਿਚ ਲਿਆ ਗਿਆ ਹੈ।
- Download Babushahi App
-
-