ਸਫ਼ਾਈ ਸੇਵਕਾਂ ਦੀਆਂ ਤਨਖਾਹਾਂ ਜਾਰੀ ਕੀਤੀਆਂ ਜਾਣ- ਗੌਰਮਿੰਟ ਟੀਚਰਜ਼ ਯੂਨੀਅਨ ਦੀ ਮੰਗ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 16 ਮਾਰਚ 2025:- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਦੱਸਿਆ ਕਿ ਭਗਵੰਤ ਮਾਨ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਪਿਛਲੇ ਸਾਲ ਜਿੰਨਾਂ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ 100 ਤੋਂ ਜ਼ਿਆਦਾ ਸੀ ਸਫਾਈ ਸੇਵਕ ਰੱਖੇ ਸਨ ਪਰ ਸਾਲ ਭਰ ਅੰਦਰ ਜਿਵੇਂ ਜਿਵੇਂ ਹੁਣ ਬੱਚਿਆਂ ਦੀ ਗਿਣਤੀ ਘਟੀ ਤਾਂ ਉਹਨਾਂ ਨੂੰ ਉਹਨਾਂ ਸਕੂਲਾਂ ਤੋਂ ਹਟਾ ਕੇ ਦੂਜੇ ਸਕੂਲਾਂ ਵਿੱਚ ਸ਼ਿਫਟ ਕਰਨ ਦੇ ਆਦੇਸ਼ ਕਰ ਦਿੱਤੇ ਹਨ ਜੋਂ ਕਿ ਏਨੀਆਂ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਸਫਾਈ ਸੇਵਕਾਂ ਨਾਲ ਧੱਕਾ ਹੈ ਅਤੇ ਸਫਾਈ ਸੇਵਕ ਦੂਰ ਦਰਾਡੇ ਸਕੂਲਾਂ ਵਿੱਚ ਸਿਫਟ ਵੀ ਨਹੀਂ ਕੀਤੇ ਜਾ ਸਕਦੇ ਕਿਉਂਕਿ ਇੰਨੀਆਂ ਨਗੋਣੀਆਂ ਤਨਖਾਹਾਂ ਵਿੱਚ ਉਹਨਾਂ ਦਾ ਆਉਣ ਜਾਣ ਦੇ ਕਿਰਾਏ ਵਿੱਚ ਹੀ ਤਨਖਾਹਾਂ ਖਰਚ ਹੋ ਜਾਣਗੀਆਂ।ਉਨਾਂ ਸ਼ਿਫਟ ਕੀਤੇ ਜਾਣ ਵਾਲੇ ਸਫਾਈ ਸੇਵਕਾਂ ਦੀ ਪਿਛਲੇ ਪੰਜ ਮਹੀਨਿਆਂ ਤੋਂ ਤਨਖਾਹ ਵੀ ਨਹੀਂ ਪਾ ਪਾਈ ਜਾ ਰਹੀ ਜੋ ਕਿ ਸਫਾਈ ਸੇਵਕਾਂ ਨਾਲ ਸ਼ਰੇਆਮ ਧੱਕਾ ਹੈ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਪਹਿਲਾਂ ਤੋਂ ਹੀ ਮੰਗ ਸੀ ਕਿ ਹਰ ਸਕੂਲ ਵਿੱਚ ਸਫਾਈ ਸੇਵਕ ਹੋਣਾ ਚਾਹੀਦਾ ਹੈ। ਪਰ ਪੰਜਾਬ ਸਰਕਾਰ ਨੇ ਤਾਂ ਜਿੱਥੇ ਸਫ਼ਾਈ ਸੇਵਕ ਦਿੱਤੇ ਉਥੋਂ ਹਟਾਉਣ ਲਈ ਵੀ ਇਹ ਬੇਜਿੱਦ ਹੈ। ਬਿਨ੍ਹਾਂ ਸਫ਼ਾਈ ਸੇਵਕਾਂ ਤੋਂ ਸਕੂਲਾਂ ਅੰਦਰ ਪੜ੍ਹਾਈ ਦਾ ਮਾਹੌਲ ਨਹੀ ਬਣਦਾ। ਉਹਨਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਦਾ ਵਾਅਦਾ ਕਰਕੇ ਆਈ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਸਾਬਿਤ ਹੋ ਰਹੀ ਹੈ। ਇਸੇ ਸਮੇਂ ਕਮਲ ਨੈਣ , ਦੀਦਾਰ ਸਿੰਘ, ਹਿੰਮਤ ਸਿੰਘ ਖੋਖ,ਸ਼ਿਵਪ੍ਰੀਤ ਪਟਿਆਲਾ, ਸੁਖਵਿੰਦਰ ਸਿੰਘ ਨਾਭਾ, ਵਿਕਾਸ ਸਹਿਗਲ, ਰਜਿੰਦਰ ਸਿੰਘ ਜਵੰਦਾ, ਜਗਪ੍ਰੀਤ ਸਿੰਘ ਭਾਟੀਆ, ਹਰਪ੍ਰੀਤ ਸਿੰਘ ਉੱਪਲ,ਹਰਦੀਪ ਸਿੰਘ ਪਟਿਆਲਾ, ਮਨਜਿੰਦਰ ਸਿੰਘ ਗੋਲਡੀ, ਰਜਿੰਦਰ ਸਿੰਘ ਰਾਜਪੁਰਾ, ਜਸਵਿੰਦਰਪਾਲ ਸ਼ਰਮਾ, ਨਿਰਭੈ ਸਿੰਘ,ਭੀਮ ਸਿੰਘ ਸਮਾਣਾ, ਗੁਰਪ੍ਰੀਤ ਸਿੰਘ ਸਿੱਧੂ, ਟਹਿਲਬੀਰ ਸਿੰਘ,ਮਨਦੀਪ ਸਿੰਘ ਕਾਲੇਕੇ ,ਗੁਰਵਿੰਦਰ ਸਿੰਘ ਜਨੇਹੇੜੀਆਂ ,ਹਰਵਿੰਦਰ ਸਿੰਘ ਖੱਟੜਾ, ਗੁਰਪ੍ਰੀਤ ਸਿੰਘ ਤੇਪਲਾ, ਗੁਰਪ੍ਰੀਤ ਸਿੰਘ ਬੱਬਨ ,ਲਖਵਿੰਦਰ ਪਾਲ ਸਿੰਘ ਰਾਜਪੁਰਾ, ਦਲਬੀਰ ਕਲਿਆਣ, ਭੁਪਿੰਦਰ ਸਿੰਘ ਕੋੜਾ,ਧਰਮਿੰਦਰ ਸਿੰਘ ਘੱਗਾ, ਗੁਰਵਿੰਦਰ ਸਿੰਘ ਖੰਗੂੜਾ,ਸ਼ਿਵ ਕੁਮਾਰ ਸਮਾਣਾ,ਸ਼ਪਿੰਦਰ ਸ਼ਰਮਾ ਧਨੇਠਾ, ਹਰਪ੍ਰੀਤ ਸਿੰਘ ਰਾਜਪੁਰਾ, ਬਲਜਿੰਦਰ ਸਿੰਘ ਰਾਜਪੁਰਾ, ਸਰਬਜੀਤ ਸਿੰਘ ਰਾਜਪੁਰਾ, ਸਾਥੀਆਂ ਨੇ ਉਹਨਾਂ ਮੰਗ ਕੀਤੀ ਕਿ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਅੰਦਰ ਵਧੀਆ ਤੇ ਸਿਰਜਣਾਤਮਕ ਮਾਹੌਲ ਬਣਾਉਣ ਲਈ ਸਾਰੇ ਸਕੂਲਾਂ ਵਿੱਚ ਸਫਾਈ ਸੇਵਕ ਦਿੱਤੇ ਜਾਣ।