ਸਿੱਧਾ ਸਾਦਾ ਨੌਜਵਾਨ ਇੱਕ ਸਾਲ ਤੋਂ ਲਾਪਤਾ, ਬਜ਼ੁਰਗ ਬਿਮਾਰ ਦਾਦੀ ਅਤੇ ਪਿਓ ਲੱਭਣ ਦੀ ਲਾ ਰਹੇ ਗੂਹਾਰ
ਰੋਹਿਤ ਗੁਪਤਾ
ਗੁਰਦਾਸਪੁਰ : ਗੁਰਦਾਸਪੁਰ ਦੇ ਕਾਹਨੂੰਵਾਨ ਰੋਡ ਤੇ ਉਬਰਾਏ ਹਸਪਤਾਲ ਦੇ ਨਜ਼ਦੀਕ ਗਲੀ ਵਿੱਚ ਰਹਿਣ ਵਾਲਾ 18 ਸਾਲ ਦਾ ਨੌਜਵਾਨ ਸਨੀ ਪਿਛਲੇ ਸਾਲ ਦੇ ਫਰਵਰੀ ਮਹੀਨੇ ਤੋਂ ਗਾਇਬ ਹੈ। ਸੰਨੀ ਦੇ ਪਿਤਾ ਧੰਨਾ ਸਿੰਘ ਦੱਸਦੇ ਹਨ ਕਿ ਸੰਨੀ ਦਿਮਾਗ ਤੋਂ ਬਿਲਕੁਲ ਸਿੱਧਾ ਸਾਧਾ ਹੈ ਅਤੇ ਬਿਨ ਮਾਂ ਦੇ ਬੱਚਾ ਹੈ । ਘਰ ਵਿੱਚ ਉਸਦੀ ਬਿਮਾਰ ਦਾਦੀ ਅਤੇ ਵਿਧਵਾ ਭੂਆ ਵੀ ਹਨ । ਸਾਲ 2025 ਵਿੱਚ ਫਰਵਰੀ ਮਹੀਨੇ ਵਿੱਚ ਅਚਾਨਕ ਉਹ ਘਰੋਂ ਗਾਇਬ ਹੋ ਗਿਆ ਹੈ। ਇਸ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ ਕਿ ਉਹ ਆਪ ਗਿਆ ਹੈ ਜਾਂ ਕੋਈ ਉਸ ਨੂੰ ਵਰਗਲਾ ਕੇ ਜਾਂ ਫਿਰ ਕੋਈ ਲਾਲਚ ਦੇ ਕੇ ਲੈ ਗਿਆ ਹੈ ਪਰ ਇਕਲੋਤੇ ਅਤੇ ਸਿੱਧੇ ਸਾਧੇ ਬੱਚੇ ਦੇ ਗਾਇਬ ਹੋਣ ਕਾਰਨ ਉਹ ਇੱਕ ਸਾਲ ਤੋਂ ਜਗ੍ਹਾ ਜਗ੍ਹਾ ਧੱਕੇ ਖਾ ਰਹੇ ਹਨ । ਸ਼ਾਇਦ ਹੀ ਕੋਈ ਧਾਰਮਿਕ ਜਗ੍ਹਾ ਹੋਵੇਗੀ ਜਿੱਥੇ ਉਸ ਨੂੰ ਨਹੀਂ ਲੱਭਿਆ । ਥਾਣੇ ਦੇ ਵੀ ਬਾਰ-ਬਾਰ ਚੱਕਰ ਲਗਾ ਕੇ ਸੰਨੀ ਬਾਰੇ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਕਿਤੇ ਸੰਨੀ ਦਾ ਕੋਈ ਸੁਰਾਗ ਤਾਂ ਨਹੀਂ ਮਿਲਿਆ ਪਰ ਹਰ ਵਾਰ ਨਿਰਾਸ਼ ਹੋ ਕੇ ਵਾਪਸ ਆਏ ਜਾਂਦੇ ਹਨ।
ਉੱਥੇ ਹੀ ਸ਼ਹਿਰ ਦੇ ਨੌਜਵਾਨ ਸਮਾਜ ਸੇਵਕ ਰੋਕੀ ਸ਼ਹਿਰੀਆ ਦੇ ਰਾਹੀਂ ਇਹ ਮਾਮਲਾ ਮੀਡੀਆ ਦੇ ਧਿਆਨ ਵਿੱਚ ਆਇਆ । ਰੋਕੀ ਦੱਸਦੇ ਹਨ ਕਿ ਸੰਨੀ ਦੇ ਪਿਤਾ ਧੰਨਾ ਸਿੰਘ ਗੁਬਾਰੇ ਵੇਚਣ ਦਾ ਕੰਮ ਕਰਦੇ ਹਨ ਅਤੇ ਪਿੰਡ ਪਿੰਡ ,ਗਲੀ ਗਲੀ ਆਪਣੇ ਪੁੱਤਰ ਨੂੰ ਵੀ ਲੱਭਦੇ ਫਿਰਦੇ ਹਨ। ਉਹਨਾਂ ਦੀ ਵਿਧਵਾ ਭੈਣ ਜੋ ਕਿਸੇ ਸਮਾਜ ਸੇਵੀ ਸੰਸਥਾ ਕੋਲੋਂ ਰਾਸ਼ਨ ਲੈਣ ਆਉਂਦੀ ਹੈ ਦੇ ਰਾਹੀਂ ਸੰਨੀ ਬਾਰੇ ਪਤਾ ਲੱਗ ਗਿਆ ਤਾਂ ਉਨਾਂ ਨੇ ਮੀਡੀਆ ਨਾਲ ਸੰਪਰਕ ਕੀਤਾ। ਘਰ ਵਿੱਚ ਧੰਨਾ ਸਿੰਘ ਦੀ ਬਜ਼ੁਰਗ ਮਾਂ ਜੋ ਬਿਮਾਰ ਰਹਿੰਦੀ ਹੈ ਅਤੇ ਵਿਧਵਾ ਭੈਣ ਵੀ ਹਨ । ਸੰਨੀ ਇਕਲੋਤਾ ਲੜਕਾ ਹੈ ਅਤੇ ਉਸ ਦੀ ਮਾਂ ਨਹੀਂ ਹੈ। ਜੇਕਰ ਕਿਸੇ ਨੂੰ ਵੀ ਸੰਨੀ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹਨਾਂ ਨਾਲ 9877383023 ਤੇ ਜਾਂ ਫਿਰ ਗੁਰਦਾਸਪੁਰ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ।