ਸਸਤੇ ਝੂਠ, ਜਾਲੀ ਕਾਗਜ਼, ਨਾਟਕ ਮੀਡੀਆ ਅੱਗੇ ਬੇਨਕਾਬ: ਐਨ ਆਰ ਆਈ ਰਿਚਰਡ ਸਿੰਘ ਚੇਹਰਾ
ਚੰਡੀਗੜ੍ਹ, 19 ਸਤੰਬਰ 2025: ਐਨ ਆਰ ਆਈ ਰਿਚਰਡ ਸਿੰਘ ਚੇਹਰਾ ਨੇ ਕਿਹਾ ਕਿ ਅੱਜ ਮੇਰੇ ਅਤੇ ਮੇਰੇ ਚਚੇਰੇ ਭਰਾ ਤੇ ਰਾਸ਼ਟਰੀ ਭਾਜਪਾ ਨੇਤਾ ਸੁਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ(ਮਾਸੀ ਦੇ ਪੁੱਤਰ) ਦੇ ਖ਼ਿਲਾਫ਼ ਇੱਕ ਸ਼ਰਮਨਾਕ ਅਤੇ ਝੂਠੀ ਪ੍ਰੈਸ-ਕਾਨਫਰੰਸ ਕੀਤੀ ਗਈ ਹੈ। ਉਹ ਕਹਿੰਦੇ ਹਨ ਕਿ ਉਹ ਯੂਕੇ ਤੋਂ ਆਏ ਹਨ ਅਤੇ ਆਪਣੇ ਅਤੇ ਆਪਣੇ ਸਵਰਗੀ ਪਿਤਾ ਮਹਦੀ ਜਾਇਦਾਦ ਖ਼ਿਲਾਫ ਰਚੀ ਜਾ ਰਹੀ ਇਸ ਘਿਨੌਣੀ ਅਤੇ ਕ੍ਰਿਮਿਨਲ ਸਾਜ਼ਿਸ਼ ਨੂੰ ਬੇਨਕਾਬ ਕਰਨ ਲਈ ਮਜਬੂਰ ਹਨ।
ਉਨ੍ਹਾਂ ਦੱਸਿਆ ਕਿ ਇਹ ਪ੍ਰੈਸ-ਕਾਨਫਰੰਸ ਉਨ੍ਹਾਂ ਦੇ ਪੂਰਵ ਹਾਊਸਕਿਪਰ ਉਰਮਿਲਾ ਮੁਖਰਜੀ, ਉਨ੍ਹਾਂ ਦੀ ਨੌਕਰਾਨੀ ਸੋਨੀਆ ਪਤਨੀ ਮੋਹੰਮਦ ਸਲਮਾਨ ਅਤੇ ਇੱਕ ਫੈਕਟਰੀ ਕਰਮਚਾਰੀ ਹਰਜੀਤ ਨੇ ਵਕੀਲ ਆਸ਼ੀਸ਼ ਸ਼ਰਮਾ ਦੀ ਸਹਾਇਤਾ ਨਾਲ ਕਰਵਾਈ। ਇਹ ਲੋਕ ਝੂਠੇ ਹਨ ਇਨ੍ਹਾਂ ਦੀ ਨਾ ਕੋਈ ਇਜ਼ਤ, ਨਾ ਕੋਈ ਸ਼ਰਮ, ਅਤੇ ਨਾ ਕੋਈ ਕਾਨੂੰਨੀ ਦਾਅਵਾ ਹੈ। ਇਹ ਸਿਰਫ਼ ਨੌਕਰ ਅਤੇ ਬਾਹਰੀ ਲੋਕ ਹਨ ਜੋ ਹੁਣ ਆਪਣੇ ਆਪ ਨੂੰ ਮਾਲਕ ਦਿਖਾ ਕੇ ਮੀਡੀਆ ਅੱਗੇ ਝੂਠ ਫੈਲਾ ਰਹੇ ਹਨ।
ਰਿਚਰਡ ਸਿੰਘ ਚੇਹਰਾ ਨੇ ਕਿਹਾ, “ਇਹੀ ਲੋਕ ਮੇਰੇ ਦੇਵੰਗਤ ਪਿਤਾ ਸ਼੍ਰੀ ਮਹਿੰਦਰ ਸਿੰਘ ਚੇਹਰਾ (NRI) ਦੀ ਸੰਦੇਹਾਸਪਦ ਮੌਤ ਦੇ ਸਿੱਧੇ ਜਿੰਮੇਵਾਰ ਹਨ। ਇਹਨਾਂ ਨੂੰ ਕੈਦੀ ਹੋਣਾ ਚਾਹੀਦਾ ਸੀ, ਪਰ ਇਹਨਾਂ ਨੇ ਬੇਹਿਚਕ ਕੈਮਰਿਆਂ ਦੇ ਸਾਹਮਣੇ ਝੂਠ ਬੋਲ ਕੇ ਹੱਦ ਕਰ ਦਿੱਤੀ। ਇਹ ਮੇਰੀ ਜਾਇਦਾਦ ‘ਤੇ ਕਬਜ਼ਾ ਕਰਨ ਲਈ ਨਕਲੀ ਦਸਤਾਵੇਜ਼ ਅਤੇ ਜਾਲੀ ਵਸੀਅਤ ਤਿਆਰ ਕਰਕੇ ਬੇਸ਼ਰਮੀ ਨਾਲ ਕੋਸ਼ਿਸ਼ ਕਰ ਰਹੇ ਹਨ।”
ਉਹਨੂੰ ਆਗੇ ਕਿਹਾ ਕਿ ਐਡਵੋਕੇਟ ਐਕਟ ਦੀ ਧਾਰਾ 49 ਦੇ ਤਹਿਤ ਕਿਸੇ ਵੀ ਵਕੀਲ ਨੂੰ ਆਪਣੇ ਕਲਾਇੰਟ ਦੀ ਕਿਸੇ ਹੋਰ ਜਗ੍ਹਾ ਤੇ ਜਾ ਕੇ ਪ੍ਰੈਸ-ਕਾਨਫਰੰਸ ਕਰਨ ਦਾ ਹੱਕ ਨਹੀਂ ਹੈ। “ਵਕੀਲ ਦਾ ਫਰਜ਼ ਅਦਾਲਤ ਦੇ ਅੰਦਰ ਹੁੰਦਾ ਹੈ, ਕੈਮਰਿਆਂ ਅੱਗੇ ਜਾ ਕੇ ਬਣਾਈਆਂ ਕਹਾਣੀਆਂ ਫੈਲਾਉਣਾ ਨਹੀਂ। ਇਸ ਵਕੀਲ ਵਕੀਲ ਆਸ਼ੀਸ਼ ਸ਼ਰਮਾ ਨੇ ਪੇਸ਼ੇ ਦੀ ਇਜ਼ਤ ਨੂੰ ਦੁਸ਼ਪ੍ਰਭਾਵਿਤ ਕੀਤਾ ਹੈ ਅਤੇ ਮੈਂ ਇਸ ਅਨੈਤਿਕ ਵਰਤਾਰ੍ਹੇ ਦੇ ਖ਼ਿਲਾਫ਼ ਪੰਜ਼ਾਬ ਤੇ ਹਰਿਆਣਾ ਬਾਰ ਕਾਉਂਸਲ ਸਾਹਮਣੇ ਗੰਭੀਰ ਸ਼ਿਕਾਇਤ ਦਰਜ ਕਰਵਾਂਗਾ।”
ਰਿਚਰਡ ਸਿੰਘ ਚੇਹਰਾ ਨੇ ਕਿਹਾ, “ਪੁਲਿਸ ਜਾਂਚ ਨੇ ਪਹਿਲਾਂ ਹੀ ਇਨ੍ਹਾਂ ਦੇ ਫਰੌਡ ਨੂੰ ਬੇਨਕਾਬ ਕਰ ਦਿੱਤਾ ਹੈ। ਜਿਸ ਵਸੀਅਤ ਦੀ ਇਹ ਗੱਲ ਕਰ ਰਹੇ ਹਨ, ਉਹ ਪੂਰੀ ਤਰ੍ਹਾਂ ਝੂਠ ਹੈ। ਸੰਬੰਧਤ ਨੋਟਰੀ ਨੇ ਸਪਸ਼ਟ ਤੌਰ ‘ਤੇ ਇਨਕਾਰ ਕੀਤਾ ਹੈ ਕਿ ਉਸਨੇ ਕਦੇ ਇਹ ਕਦੇ ਕੋਈ ਸਟੈਂਪ ਪੇਪਰ ਜਾਰੀ ਜਾਂ ਦਸਤਾਵੇਜ਼ ‘ਤੇ ਨੋਟਰੀ ਨਹੀਂ ਕੀਤਾ ਹੈ। FSL ਰਿਪੋਰਟ ਨੇ ਵੀ ਦਰਸਾਇਆ ਹੈ ਕਿ ਉਨ੍ਹਾਂ ਵੱਲੋਂ ਪੇਸ਼ ਕੀਤੇ ਗਏ ਹਰ ਦਸਤਾਵੇਜ਼ ਤੇ ਦਸਖਤ ਜਾਲੀ ਅਤੇ ਫਰਜ਼ੀ ਹਨ। ਇਸ ਆਧਾਰ ‘ਤੇ ਇਸ ਮਹਿਲਾ ਅਤੇ ਉਸ ਦੇ ਗਿਰੋਹ ਖ਼ਿਲਾਫ਼ ਦੋ ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ ਅਤੇ ₹1.5 ਕਰੋੜ ਜਬਤ ਕੀਤੇ ਗਏ ਹਨ। ਇਹ ਸਿਰਫ਼ ਮੇਰੇ ਦਾਅਵੇ ਨਹੀਂ ਇਹ ਜਾਂਚ ਕਰਣ ਵਾਲੀਆਂ ਸੰਸਥਾਵਾਂ ਦੇ ਨਤੀਜੇ ਹਨ।”
ਉਨ੍ਹਾਂ ਮੀਡੀਆ ਨੂੰ ਦੱਸਿਆ ਕਿ 2023 ਵਿੱਚ ਮਾਣਯੋਗ ਅਦਾਲਤ ਨੇ ਉਨ੍ਹਾਂ ਦੇ ਹੱਕ ਵਿੱਚ ਸਟੇਟਸ ਕੋ ਦੇ ਹੁਕਮ ਜਾਰੀ ਕੀਤੇ ਸਨ। “ਮੇਰਾ ਕਬਜ਼ਾ ਕਾਨੂੰਨ ਦੁਆਰਾ ਸੁਰੱਖਿਅਤ ਹੈ ਅਤੇ ਮੈਂ ਆਪਣੀ ਜਾਇਦਾਦ ਵਿੱਚ ਰਹਿਣ ਲੱਗਾ ਹਾਂ। ਇਹ ਸਸਤੇ ਧੋਖੇਬਾਜ਼ਾਂ ਕੋਲ ਕੋਈ ਮਲਕੀਅਤ, ਕੋਈ ਟਾਈਟਲ, ਕੋਈ ਹੱਕ ਨਹੀਂ ਇਨ੍ਹਾਂ ਕੋਲ ਸਿਰਫ਼ ਜਾਲੀ ਕਾਗਜ਼ਾਂ ਦਾ ਢੇਰ ਅਤੇ ਝੂਠਾਂ ਦਾ ਪਹਾੜ ਹੈ।”
ਉਨ੍ਹਾਂ ਕਿਹਾ ਕਿ ਜਿਹੜੇ ਇਹ ਲੋਕ ਦਾਅਵਾਦਾਰ ਦੱਸ ਰਹੇ ਹਨ, ਉਹ ਸਿਰਫ਼ ਮੇਰੇ ਪਿਤਾ ਦੇ ਘਰ ਵਿੱਚ ਘਰੇਲੂ ਕਰਮਚਾਰੀ ਸਨ ਅਤੇ ਬਾਅਦ ਵਿੱਚ ਫੈਕਟਰੀ ‘ਚ ਕਰਮਚਾਰੀ ਸਨ। ਐਸੇ ਲੋਕ ਕਿਸ ਤਰ੍ਹਾਂ ਇੱਕ ਐਨ ਆਰ ਆਈ ਦੀ ਕੋਠੀ ਦੇ ਮਾਲਕ ਹੋਣ ਦਾ ਸੁਪਨਾ ਦੇਖ ਸਕਦੇ ਹਨ? ਇਹ ਲੋਕ ਮੀਡੀਆ ਅਤੇ ਜਨਤਾ ਨੂੰ ਗੁੰਮਰਾਹ ਕਰਨ ਲਈ ਗੰਦੇ ਖੇਡ ਅਤੇ ਜਾਲੀ ਕਹਾਣੀਆਂ ਰਚ ਰਹੇ ਹਨ।
ਰਿਚਰਡ ਸਿੰਘ ਚੇਹਰਾ ਨੇ ਸਪਸ਼ਟ ਕੀਤਾ, “ਮੈਂ ਮਾਣਯੋਗ ਅਦਾਲਤ ਦੇ ਹਰੇਕ ਹੁਕਮ ਦਾ ਸਤਿਕਾਰ ਅਤੇ ਪਾਲਣ ਕਰਾਂਗਾ। ਪਰ ਇਹ ਵੀ ਸਾਫ਼ ਕਰ ਦਿੰਦਾ ਹਾਂ ਕਿ ਮੈਂ ਜਾਲੀ ਦਸਤਾਵੇਜ਼ਾਂ, ਨਕਲੀ ਵਸੀਅਤਾਂ, ਧੋਖਾਧੜੀ ਦਾਵਿਆਂ ਜਾਂ ਕਿਸੇ ਵੀ ਕਿਸਮ ਦੇ ਬਲਪੂਰਵਕ ਕਬਜ਼ੇ ਨੂੰ ਕਦੇ ਬਰਦਾਸ਼ਤ ਨਹੀਂ ਕਰਾਂਗਾ। ਇਹ ਇਕ NRI ਦੀ ਜਾਇਦਾਦ ਹੈ, ਅਤੇ ਜੋ ਵੀ ਇਸਨੂੰ ਧੋਖੇ ਜਾਂ ਜ਼ੋਰ-ਜ਼ਬਰਦਸਤੀ ਨਾਲ ਹਟਾਉਣ ਦੀ ਸੋਚੇਗਾ, ਮੈਂ ਕਾਨੂੰਨੀ ਹਥਿਆਰਾਂ ਨਾਲ ਉਨ੍ਹਾਂ ਦੇ ਇਸ ਧੋਖੇਬਾਜ਼ ਇਰਾਦਿਆਂ ਨੂੰ ਕੁਚਲ ਦਿਆਂਗਾ।”
ਉਹਨਾਂ ਅਖੀਰ ਵਿੱਚ ਕਿਹਾ, “ਇਹ ਝੂਠੇ, ਨੌਕਰ ਅਤੇ ਉਨ੍ਹਾਂ ਦਾ ਗੰਦਾ ਗਿਰੋਹ ਇਹ ਯਾਦ ਰੱਖੇ ਕਿ ਕਾਨੂੰਨ ਅੰਧਾ ਨਹੀਂ ਹੈ। ਸੱਚਾਈ ਮੇਰੇ ਨਾਲ ਹੈ, ਅਦਾਲਤ ਦੇ ਹੁਕਮ ਮੇਰੇ ਹੱਕ ਵਿੱਚ ਹਨ, ਅਤੇ ਉਨ੍ਹਾਂ ਦੀ ਸਸਤੀ ਧੋਖਾਧੜੀ ਪਹਿਲਾਂ ਹੀ ਪੁਲਿਸ ਤੇ ਗੈਰ ਐਫ ਐਸ ਐਲ ਵੱਲੋਂ ਬੇਨਕਾਬ ਹੋ ਚੁੱਕੀ ਹੈ। ਉਨ੍ਹਾਂ ਦੀ ਪ੍ਰੈਸ-ਕਾਨਫਰੰਸ ਸਿਰਫ਼ ਇੱਕ ਨਾਟਕ ਸੀ, ਭ੍ਰਮ ਫੈਲਾਉਣ ਦੀ ਇੱਕ ਨਿਰਾਥਕ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਸਾਰੇ ਝੂਠ ਬੋਲ ਸਕਦੇ ਹਨ, ਪਰ ਮੇਰੀ ਕੋਠੀ ਤੇ ਹੋਰ ਜਾਇਦਾਦ ਨਹੀਂ ਲੈ ਸਕਣਗੇ ਜਿਸਦਾ ਮੈਂ ਮਾਲਕ ਤੇ ਕਾਬਜ਼ ਹਾਂ।