ਸਕੂਲ ਆਫ ਹੈਪੀਨੈੱਸ ਘਨੌਲਾ ਦੇ ਦੋ ਵਿਦਿਆਰਥੀਆਂ ਦੀ ਹੋਈ ਨਵੋਦਿਆ ਲਈ ਚੋਣ
ਮਨਪ੍ਰੀਤ ਸਿੰਘ / ਬਾਬੂਸ਼ਾਹੀ ਬਿਊਰੋ
ਰੂਪਨਗਰ , 16 ਮਈ 2026 :
ਸਕੂਲ ਆਫ ਹੈਪੀਨੈੱਸ ਘਨੌਲਾ ਦੇ ਦੋ ਹੋਰ ਵਿਦਿਆਰਥੀਆਂ ਜਸਮੀਤ ਕੌਰ ਅਤੇ ਫਰਿਆਦ ਮੁਹੰਮਦ ਨੇ ਸਕੂਲ ਦਾ ਨਾਂ ਚਮਕਾਉਂਦੇ ਹੋਏ ਨਵੋਦਿਆ ਵਿਦਿਆਲਿਆ ਦਾ ਪੇਪਰ ਪਾਸ ਕਰਕੇ ਆਪਣਾ ਦਾਖਲਾ ਪੱਕਾ ਕਰ ਲਿਆ ਹੈ । ਇਸ ਪ੍ਰਕਾਰ ਇਸ ਸਾਲ ਸਕੂਲ ਦੇ ਕੁੱਲ ਨੌ ਵਿਦਿਆਰਥੀ ਨਵੋਦਿਆ ਦਾ ਟੈਸਟ ਪਾਸ ਕਰਨ ਵਿੱਚ ਸਫਲ ਹੋਏ ਹਨ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਪਰਮਜੀਤ ਸਿੰਘ ਡਕਾਲਾ ਨੇ ਦੱਸਿਆ ਕਿ ਇਸ ਸਾਲ ਸਕੂਲ ਦੇ ਵਿਦਿਆਰਥੀਆਂ ਨੇ ਇੱਕ ਬਹੁਤ ਹੀ ਵੱਡੀ ਉਪਲਬਧੀ ਹਾਸਿਲ ਕਰਦੇ ਹੋਏ ਸਕੂਲ ਦਾ ਨਾਂ ਬੁਲੰਦੀਆਂ ਤੇ ਪਹੁੰਚਾਇਆ ਹੈ ਅਤੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਪਹਿਲੀ ਲਿਸਟ ਵਿੱਚ ਸਕੂਲ ਸੱਤ ਵਿਦਿਆਰਥੀਆਂ ਨੇ ਅਤੇ ਇਸ ਦੂਜੀ ਲਿਸਟ ਵਿੱਚ ਦੋ ਹੋਰ ਵਿਦਿਆਰਥੀਆਂ ਨੇ ਨਵੋਦਿਆ ਦਾ ਪੇਪਰ ਪਾਸ ਕਰਕੇ ਆਪਣਾ ਦਾਖਲਾ ਪੱਕਾ ਕਰ ਲਿਆ ਹੈ। ਇਸ ਸੈਸ਼ਨ ਦੌਰਾਨ ਨਵੋਦਿਆ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਹੁਣ ਨੌ ਹੋ ਗਈ ਹੈ। ਇਸ ਪ੍ਰਕਾਰ ਇੱਕ ਸੈਸ਼ਨ ਦੌਰਾਨ ਸਕੂਲ ਦੇ ਕੁੱਲ੍ਹ ਨੌ ਵਿਦਿਆਰਥੀਆਂ ਨੇ ਨਵੋਦਿਆ ਦੇ ਵਿੱਚ ਆਪਣਾ ਦਾਖਲਾ ਪੱਕਾ ਕਰਕੇ ਇੱਕ ਨਵੀ ਉਪਲੱਬਧੀ ਹਾਸਲ ਕੀਤੀ ਹੈ ਅਤੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕਰ ਦਿੱਤਾ ਹੈ। ਸ਼ਾਇਦ ਹੀ ਕਿਸੇ ਸਕੂਲ ਦੇ ਇੰਨੇ ਵਿਦਿਆਰਥੀ ਇੱਕ ਸਾਲ ਦੇ ਵਿੱਚ ਨਵੋਦਿਆ ਦਾ ਪੇਪਰ ਪਾਸ ਕਰਨ ਵਿੱਚ ਕਾਮਯਾਬ ਹੋਏ ਹੋਣ। ਉਹਨਾਂ ਨੇ ਇਸ ਦਾ ਸਿਹਰਾ ਸਮੂਹ ਅਧਿਆਪਕਾਂ, ਬੱਚਿਆਂ , ਅਤੇ ਮਾਪਿਆਂ ਦੀ ਮਿਹਨਤ ਅਤੇ ਸਹਿਯੋਗ ਨੂੰ ਦਿੱਤਾ। ਉਹਨਾਂ ਨੇ ਦੱਸਿਆ ਕਿ ਇਸੇ ਮਿਹਨਤ ਦਾ ਨਤੀਜਾ ਹੈ ਕਿ ਬਹੁਤ ਸਾਰੇ ਮਾਪਿਆਂ ਨੇ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਸਕੂਲ ਵਿਖੇ ਦਾਖਲ ਕਰਵਾਏ ਹਨ ਜਿਸ ਕਾਰਨ ਸਕੂਲ ਵਿਖੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਬਹੁਤ ਵਾਧਾ ਹੋ ਰਿਹਾ ਹੈ ਤੇ ਇਸ ਸਾਲ ਗਿਣਤੀ 250 ਵਿਦਿਆਰਥੀਆਂ ਤੱਕ ਪਹੁੰਚ ਚੁੱਕੀ ਹੈ ਅਤੇ ਹਾਲੇ ਵੀ ਦਾਖਲਾ ਚੱਲ ਰਿਹਾ ਹੈ ਇਸ ਮੌਕੇ ਤੇ ਸਕੂਲ ਮੁਖੀ ਪਰਮਜੀਤ ਸਿੰਘ ਡਕਾਲਾ, ਮੈਡਮ ਬਲਜੀਤ ਕੌਰ, ਸਾਰਿਕਾ, ਨੀਨਾ ਗੁਪਤਾ, ਸੁੱਖਵਿੰਦਰ ਸਿੰਘ ਪੰਚ, ਰਾਮ ਕੁਮਾਰ ,ਨਜੀਰਾ ਬੇਗਮ ਆਦਿ ਹਾਜ਼ਰ ਸਨ।
- Download Babushahi App
-
-