ਵੱਡੀ ਖ਼ਬਰ: ਮੂਸੇਵਾਲਾ ਦੇ ਕਰੀਬੀ ਪ੍ਰਗਟ ਸਿੰਘ ਦੇ ਘਰ 'ਤੇ ਫ਼ਾਈਰਿੰਗ!
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 3 ਫਰਵਰੀ 2025- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਰੀਬੀ ਪ੍ਰਗਟ ਸਿੰਘ ਦੇ ਘਰ ਤੇ ਫ਼ਾਈਰਿੰਗ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਅਣਪਛਾਤੇ ਵਿਅਕਤੀਆਂ ਦੇ ਵਲੋਂ ਪ੍ਰਗਟ ਸਿੰਘ ਦੇ ਘਰ ਤੇ ਫ਼ਾਈਰਿੰਗ ਕੀਤੀ ਗਈ।
ਇਸ ਦੇ ਨਾਲ ਹੀ ਪੁਲਿਸ ਨੂੰ ਦਿੱਤੀ ਦਰਖ਼ਾਸਤ ਵਿੱਚ ਪ੍ਰਗਟ ਸਿੰਘ ਨੇ ਦੋਸ਼ ਲਾਇਆ ਕਿ ਉਸਨੂੰ ਇੰਗਲੈਂਡ ਦੇ ਨੰਬਰ ਤੋਂ ਵਟਸਐਪ ਤੇ ਧਮਕੀ ਭਰੀ ਪਹਿਲਾਂ ਕਾਲ ਆਈ ਅਤੇ ਬਾਅਦ ਵਿੱਚ 30 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਧਮਕੀ ਦੇਣ ਵਾਲੇ ਨੇ ਕਿਹਾ ਕਿ ਜੇਕਰ ਫਿਰੌਤੀ ਨਾ ਦਿੱਤੀ ਤਾਂ, ਉਹਦੇ ਮੱਥੇ ਵਿੱਚ ਗੋਲੀ ਮਾਰੀ ਜਾਵੇਗੀ।