ਲੋਕ ਕਲਿਆਣ ਮੇਲੇ ਵਿੱਚ ਲਾਭਪਾਤਰੀਆਂ ਦੀਆ ਦਰਖਾਸਤਾਂ ਦਾ ਨਿਪਟਾਰਾ ਕੀਤਾ
2 ਅਕਤੂਬਰ ਤੱਕ ਲੱਗੇਗਾ ਲੋਕ ਕਲਿਆਣ ਮੇਲਾ
ਰੋਹਿਤ ਗੁਪਤਾ
ਬਟਾਲਾ, 19 ਸਤੰਬਰ ਪੀ.ਐੱਮ.ਸਵੈਨਿਧੀ ਸਕੀਮ ਨੂੰ ਮੁੱਖ ਰੱਖਦੇ ਹੋਏ ਸਥਾਨਕ ਸਰਕਾਰ ਵਿਭਾਗ ਦੀਆ ਹਦਾਇਤਾਂ ਅਨੁਸਾਰ ਵਿਕਰਮਜੀਤ ਸਿੰਘ ਪਾਂਥੇ , ਕਮਿਸ਼ਨਰ ਨਗਰ ਨਿਗਮ-ਕਮ-ਐਸ.ਡੀ.ਐਮ ਬਟਾਲਾ ਦੀ ਅਗਵਾਈ ਹੇਠ ਨਗਰ ਨਿਗਮ ਬਟਾਲਾ ਵਿਖੇ ਲੋਕ ਕਲਿਆਣ ਮੇਲਾ ਲਗਾਇਆ ਗਿਆ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਜਿੰਦਰ ਸ਼ਰਮਾ, ਸਹਾਇਕ ਕਮਿਸ਼ਨਰ ਕਾਰਪਰੇਸ਼ਨ ਨੇ ਦੱਸਿਆ ਕਿ ਇਸ ਲੋਕ ਕਲਿਆਣ ਮੇਲੇ ਵਿੱਚ ਬੈਂਕ ਦੇ ਇੰਚਾਰਜ ਲੀਡ ਜਿਲਾ ਮੈਨੇਜਰ, ਸੁਪਰਡੰਟ ਨਗਰ ਨਿਗਮ ਬਟਾਲਾ ਹੋਰ ਵਿਭਾਗਾਂ ਦੇ ਅਫਸਰ ਮੌਜੂਦ ਸਨ, ਜਿਨ੍ਹਾਂ ਵਲੋਂ ਵੱਖ-ਵੱਖ ਵਿਭਾਗ ਦੀਆ ਸਕੀਮਾਂ ਅਧੀਨ ਲਾਭਪਾਤਰੀਆਂ ਦੀਆ ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਰੇਹੜੀ- ਫੜੀ ਵਾਲਿਆਂ ਨੂੰ ਸਬਸਿਡੀ ਸਹਿਤ ਪਹਿਲਾ ਲੋਨ 15000 ਰੁਪਏ, ਦੂਜਾ ਲੋਨ 25000 ਰਪਏ ਅਤੇ ਤੀਜਾ ਲੋਨ 50,000 ਰੁਪਏ ਸੰਬੰਧੀ ਜਾਣਕਾਰੀ ਦਿੱਤੀ ਅਤੇ ਨਵੇਂ ਲੋਨ ਵੀ ਅਪਲਾਈ ਕੀਤੇ ਗਏ। ਉਨ੍ਹਾਂ ਦੱਸਿਆ ਕਿ ਲੋਕ ਕਲਿਆਣ ਮੇਲਾ 2 ਅਕਤੂਬਰ 2025 ਤੱਕ ਦਫਤਰ ਕਾਰਪੋਰੇਸ਼ਨ ਬਟਾਲਾ ਵਿਖੇ ਲੱਗੇਗਾ।
ਇਸਦੇ ਨਾਲ ਨਾਲ ਰੇਹੜੀ- ਫੜੀ ਵਾਲਿਆ ਦੇ ਪਰਿਵਾਰ ਨੂੰ ਇਨਸੋਰੈਂਸ ਪ੍ਰਧਾਨ ਮੰਤਰੀ ਆਵਾਸ ਯੋਜਨਾ, ਸੁਰੱਕਸ਼ਾ ਬੀਮਾ ਯੋਜਨਾ, ਜਨ-ਧਨ ਯੋਜਨਾ, ਜਨਨੀ ਸੁਰੱਕਸ਼ਾ ਯੋਜਨਾ, ਪੈਨਸ਼ਨ ਅਤੇ ਡਿਜ਼ੀਟਲ ਸੇਵਾਵਾਂ ਪ੍ਰਤੀ ਜਾਣਕਾਰੀ ਦਿੱਤੀ ਗਈ।
ਕੈਂਪ ਵਿੱਚ ਲੀਡ ਜਿਲ੍ਹਾ ਮੈਨੇਜਰ ਰਾਜਨ ਮਲੋਹਤਰਾ, ਸੁਪਰਡੈਂਟ ਪਲਵਿੰਦਰ ਸਿੰਘ, ਸੁਪਰਡੈਂਟ ਜੋਤੀ ਸੈਣੀ, ਮੈਨੇਜਰ ਗੁਰਪ੍ਰੀਤ ਸਿੰਘ, ਰਾਜਬੀਰ ਡੋਗਰਾ ਅਤੇ ਰਾਜਬੀਰ ਕੋਰ ਆਦਿ ਹਾਜ਼ਰ ਸਨ। ।