ਲਓ ਜੀ ਮੰਡਿਆ ਵਿੱਚ ਪੈਣ ਲੱਗ ਪਏ ਕਣਕ ਚੋਰ
ਕਲਾਨੌਰ ਦੀ ਦਾਣਾ ਮੰਡੀ ਵਿੱਚੋ ਰਾਤ ਸਮੇਂ 75 ਬੋਰਿਆ ਕਣਕ ਦੀਆਂ ਹੋਈਆ ਚੋਰੀ
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਗੁਰਦਸਪੁਰ 1 ਮਈ 2026
ਗੁਰਦਾਸਪੁਰ ਅਧੀਨ ਪੈਂਦੇ ਇਤਿਹਾਸਿਕ ਕਸਬਾ ਕਲਾਨੌਰ ਦੀ ਮੁੱਖ ਦਾਣਾ ਮੰਡੀ ਵਿੱਚੋਂ ਬੀਤੀ ਰਾਤ ਚੋਰਾ ਵੱਲੋਂ ਇੱਕ ਆੜਤ ਤੋਂ 70 ਤੋਂ 80 ਬੋਰੀਆਂ ਕਣਕ ਚੋਰੀ ਕਰਨ ਦੀ ਖਬਰ ਸਾਹਮਣੇ ਆਈ ਹੈ। ਐਮ ਐਲ ਟਰੇਡਿੰਗ ਕੰਪਨੀ ਦੇ ਨੁਮਾਇੰਦੇ ਸਰਪੰਚ ਜਤਿੰਦਰ ਕੁਮਾਰ ਗੋਰਾ ਸਲਹੋਤਰਾ ਅਤੇ ਵਰਿੰਦਰ ਕੁਮਾਰ ਸਲੋਤਰਾ ਨੇ ਦੱਸਿਆ ਕਿ ਸਰਕਾਰੀ ਖਰੀਦ ਏਜੰਸੀ ਪੰਨਗਰੇਨ ਦਾ ਉਹਨਾਂ ਦੀ ਆੜਤ ਤੇ ਮਾਲ ਖਰੀਦ ਕੀਤਾ ਸੀ ਅਤੇ ਉਸ ਨੂੰ ਇੱਕ ਜਗ੍ਹਾ ਤੇ ਸਟੋਰ ਕੀਤਾ ਹੋਇਆ ਸੀ ਜਿਸ ਵਿੱਚੋਂ ਬੀਤੀ ਰਾਤ ਚੋਰਾਂ ਵੱਲੋਂ 70 ਤੋਂ 80 ਬੋਰੀਆਂ ਚੋਰੀ ਕਰ ਲਈਆਂ ਗਈਆਂ ਜਿਸ ਨਾਲ ਉਹਨਾਂ ਦਾ ਕਰੀਬ ਇਕ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਪਹਿਲਾਂ ਵੀ ਕਈ ਵਾਰ ਮੰਡੀ ਵਿਚੋਂ ਬੋਰੀਆਂ ਦੀ ਚੋਰੀ ਹੋ ਚੁੱਕੀ ਹੈ। ਘਟਨਾ ਦੀ ਜਾਣਕਾਰੀ ਕਲਾਨੌਰ ਪੁਲਿਸ ਨੂੰ ਦਿੱਤੀ ਗਈ ਇਸ ਦੌਰਾਨ ਪੁਲਿਸ ਨੇ ਮੌਕਾ ਵੇਖਿਆ ਹੈ। ਆੜ੍ਹਤ ਦੇ ਨੁਮਾਇੰਦਿਆਂ ਨੇ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਪੁਲਿਸ ਕੋਲੋਂ ਚੋਰਾਂ ਦੀ ਤੁਰੰਤ ਭਾਲ ਕਰਕੇ ਉਹਨਾਂ ਦੇ ਹੋਏ ਨੁਕਸਾਨ ਦੀ ਭਰਭਾਈ ਕਰਨ ਦੀ ਮੰਗ ਕੀਤੀ ਹੈ।
Click to Follow Babushahi Facebook page →