← ਪਿਛੇ ਪਰਤੋ
ਮੋਗਾ ’ਚ ਅਧਿਆਪਕ ਵੱਲੋਂ ਝਾੜਨ ’ਤੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ ਬਾਬੂਸ਼ਾਹੀ ਨੈਟਵਰਕ ਧਰਮਕੋਟ, 20 ਸਤੰਬਰ, 2025: ਮੋਗਾ ਦੇ ਧਰਮਕੋਟ ਵਿਚ ਸਕੂਲ ਅਧਿਆਪਕ ਵੱਲੋਂ ਝਾੜ ਪਾਉਣ ’ਤੇ ਵਿਦਿਆਰਥੀ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਅਤੇ ਇਸ ਮਾਮਲੇ ’ਚ ਪ੍ਰਿੰਸੀਪਲ ਸਮੇਤ ਚਾਰ ਅਧਿਆਪਕਾਂ ’ਤੇ ਕੇਸ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਸ਼ਨਪ੍ਰੀਤ ਸਿੰਘ ਨਾਂ ਦੇ ਲੜਕੇ ਨੂੰ ਅਧਿਆਪਕ ਨੇ ਇਕ ਲੜਕੀ ਨਾਲ ਇਤਰਾਜ਼ਯੋਗ ਹਾਲਤ ਵਿਚ ਫੜਿਆ ਸੀ। ਅਧਿਆਪਕ ਉਸਨੂੰ ਪ੍ਰਿੰਸੀਪਲ ਕੋਲ ਲੈ ਗਿਆ। ਪ੍ਰਿੰਸੀਪਲ ਨੇ ਸਕੂਲ ਵਿਚੋਂ ਉਸਦਾ ਨਾਂ ਕੱਟ ਦਿੱਤਾ ਅਤੇ ਆਪਣੇ ਮਾਪਿਆਂ ਨੂੰ ਨਾਲ ਲੈ ਕੇ ਆਉਣ ਲਈ ਕਿਹਾ। ਇਸ ਮਗਰੋਂ ਵਿਦਿਆਰਥੀ ਘਰ ਗਿਆ ਅਤੇ ਜ਼ਹਿਰ ਨਿਗਲ ਲਿਆ ਤੇ ਥੋੜ੍ਹੀ ਦੇਰ ਮਗਰੋਂ ਉਸਦੀ ਮੌਤ ਹੋ ਗਈ। ਮਾਪਿਆਂ ਦੀ ਸ਼ਿਕਾਇਤ ’ਤੇ ਪੁਲਿਸ ਨੇ ਹੁਣ ਕੇਸ ਦਰਜ ਕੀਤਾ ਹੈ।
Total Responses : 246