ਮਾਨ ਸਰਕਾਰ ਨੇ ਕੀਤਾ ਹਰ ਵਾਅਦਾ ਪੂਰਾ: ਸਤਨਾਮ ਜਲਾਲਪੁਰ/ ਹਰਜੋਤ ਲੋਟੀਆ
ਪ੍ਰਮੋਦ ਭਾਰਤੀ
ਨਵਾਂਸ਼ਹਿਰ 11 ਮਾਰਚ 2026- ਸਤਨਾਮ ਜਲਾਲਪੁਰ ਜਿਲਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਅਤੇ ਹਰਜੋਤ ਲੋਹਟੀਆ, ਪ੍ਰਧਾਨ ਮਹਿਲਾ ਵਿੰਗ, ਦੋਆਬਾ ਜੋਨ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦੇ ਹੋਏ ਦੱਸਿਆ ਕਿ ਮਾਨ ਸਰਕਾਰ ਨੇ ਕੀਤੇ ਹੋਏ ਸਾਰੇ ਵਾਇਦੇ ਪੂਰੇ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਕੇਜੀਵਾਲ ਦੀ ਗਰੰਟੀ ਉੱਤੇ ਪੰਜਾਬ ਦੇ ਲੋਕਾਂ ਦਾ ਪੂਰਾ ਵਿਸ਼ਵਾਸ ਹੈ ਕਿ ਅਗਰ ਆਮ ਆਦਮੀ ਪਾਰਟੀ ਕੋਈ ਵਾਇਦਾ ਕਰਦੀ ਹੈ ਤਾਂ ਉਸ ਨੂੰ ਹਰ ਹਾਲਤ ਵਿੱਚ ਪੂਰਾ ਵੀ ਕਰਦੀ ਹੈ। ਉਹਨਾਂ ਸਿਰਫ ਮਹਿਲਾਵਾਂ ਨੂੰ ਹਜ਼ਾਰ ਰੁਪਈਆ ਹੀ ਨਹੀਂ ਦਿੱਤਾ ਬਲਕਿ ਐਸ ਸੀ ਵਰਗ ਦੀਆਂ ਮਹਿਲਾਵਾਂ ਨੂੰ ਹਜਾਰ ਦੀ ਬਜਾਏ 1500 ਰੁਪਈਆ ਦੇਣ ਦਾ ਫੈਸਲਾ ਕੀਤਾ ਹੈ ਜੋ ਕਿ ਅਗਲੇ ਮਹੀਨੇ ਤੋਂ ਸ਼ੁਰੂ ਹੋ ਜਾਵੇਗਾ।
ਇਸ ਵਿੱਚ ਪੰਜਾਬ ਦੀਆਂ ਲਗਭਗ 97% ਮਹਿਲਾਵਾਂ, ਜਿਨਾਂ ਦੀ ਉਮਰ 18 ਸਾਲ ਤੋਂ ਉੱਪਰ ਹੈ ਸ਼ਾਮਿਲ ਕੀਤੀਆਂ ਜਾਣਗੀਆਂ, ਜਿਸ ਲਈ ਪੰਜਾਬ ਸਰਕਾਰ ਨੇ ਆਪਣੇ ਬਜਟ ਵਿੱਚ 9300 ਕਰੋੜ ਰੁਪਈਆ ਇਸ ਯੋਜਨਾ ਲਈ ਰੱਖਿਆ ਹੈ। ਇਸ ਘੋਸ਼ਣਾ ਤੋਂ ਬਾਅਦ ਪੰਜਾਬ ਦੀਆਂ ਮਹਿਲਾਵਾਂ ਵਿੱਚ ਬਹੁਤ ਜਿਆਦਾ ਖੁਸ਼ੀ ਦਾ ਮਾਹੌਲ ਹੈ ਅਤੇ ਉਹ ਖੁਸ਼ੀ ਨਾਲ ਜਿੱਥੇ ਲੱਡੂ ਵੰਡ ਰਹੀਆਂ ਹਨ ਉਥੇ ਹੀ ਉਨਾਂ ਵੱਲੋਂ ਗਿੱਧੇ ਪਾ ਕੇ ਖੁਸ਼ੀ ਮਨਾਈ ਜਾ ਰਹੀ ਹੈ। ਆਮ ਆਦਮੀ ਪਾਰਟੀ ਨੇ ਪਹਿਲਾਂ ਦਿੱਲੀ ਵਿੱਚ ਆਪਣੇ ਸਾਰੇ ਵਾਇਦੇ ਪੂਰੇ ਕੀਤੇ ਅਤੇ ਇਸੇ ਤਰ੍ਹਾਂ ਹੁਣ ਪੰਜਾਬ ਵਿੱਚ ਵੀ ਜਿੱਥੇ ਸਾਰੇ ਵਾਇਦੇ ਪੂਰੇ ਕੀਤੇ ਉੱਥੇ ਉਸ ਤੋਂ ਇਲਾਵਾ ਵੀ ਪੰਜਾਬ ਵਾਸੀਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕਰ ਰਹੀ ਹੈ,ਜਿਹੜੀਆਂ ਉਹਨਾਂ ਦੇ ਵਾਇਦੇ ਵਿੱਚ ਨਹੀਂ ਵੀ ਸਨ। ਇਸ ਸਮੇਂ ਉਹਨਾਂ ਨਾਲ ਮੈਡਮ ਕੁਲਵੀਰ ਕੌਰ, ਜਿਲਾ ਪ੍ਰਧਾਨ (ਇਸਤਰੀ ਵਿੰਗ) ਸ਼ਹੀਦ ਭਗਤ ਸਿੰਘ ਨਗਰ ਵੀ ਹਾਜ਼ਰ ਸਨ।
Click to Follow Babushahi Facebook page →