ਮਸ਼ਹੂਰ ਇਲੈਕਟਰੋਨਿਕ ਦੀ ਦੁਕਾਨ ਤੇ ਫਿਰੋਤੀ ਲਈ ਗੋਲੀਆਂ ਚਲਾਉਣ ਦੀ ਕੋਸ਼ਿਸ਼
ਬਾਜ਼ਾਰ ਵਿੱਚ ਦਹਿਸ਼ਤ ਦਾ ਮਾਹੌਲ
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ , 30 ਅਪ੍ਰੈਲ 2026
ਜਿਲਾ ਗੁਰਦਾਸਪੁਰ ਅਧੀਨ ਪੈਂਦੇ ਇਤਿਹਾਸਿਕ ਕਸਬੇ ਕਲਾਨੌਰ ਵਿੱਚ ਇੱਕ ਇਲੈਕਟਰੋਨਿਕ ਦੀ ਦੁਕਾਨ ਦੇ ਬਾਹਰ ਨੌਜਵਾਨ ਵੱਲੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ । ਜਾਣਕਾਰੀ ਅਨੁਸਾਰ ਅਨਪਛਾਤੇ ਨੌਜਵਾਨ ਵੱਲੋਂ ਤਿੰਨ ਬਾਰ ਫਾਇਰ ਕਰਣ ਦੀ ਕੋਸ਼ਿਸ਼ ਕੀਤੀ ਗਈ ਜਦਕਿ ਕੋਈ ਗੋਲੀ ਨਹੀਂ ਚੱਲੀ ਅਤੇ ਇੱਕ ਕਾਰਤੂਸ ਹੇਠਾਂ ਡਿੱਗ ਪਿਆ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ। ਦੁਕਾਨਦਾਰ ਔਰ ਅਨਸਾਰ ਉਸਨੂੰ ਦੋ ਤਿੰਨ ਮਹੀਨੇ ਤੋਂ ਫਿਰੋਤੀ ਦੀਆਂ ਕਾਲਸ ਆ ਰਹੀਆਂ ਸਨ ।
ਗੋਲੀ ਚਲਾਉਣ ਵਾਲੇ ਤਿੰਨ ਅਨਪਛਾਤੇ ਨੌਜਵਾਨ ਮੋਟਰਸਾਈਕਲ ਤੇ ਆਏ ਜੋ ਗੋਲੀ ਚਲਾਉਣ ਤੋਂ ਬਾਅਦ ਬਟਾਲਾ ਰੋਡ ਵਾਲੇ ਪਾਸੇ ਚਲੇ ਗਏ। ਘਟਨਾ ਸਬੰਧੀ ਦੁਕਾਨ ਮਾਲਕ ਗੌਰਵ ਕੁਮਾਰ ਨੇ ਪੁਲਿਸ ਨੂੰ ਦਰਖਾਸਤ ਦੇ ਕੇ ਦੱਸਿਆ ਕਿ ਉਹਨਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਵਿਦੇਸ਼ੀ ਨੰਬਰ ਤੋਂ ਫੋਨ ਆ ਰਹੇ ਸਨ ਅਤੇ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ ਉਹਨਾਂ ਦੱਸਿਆ ਕਿ ਕਾਲ ਦੌਰਾਨ ਉਹਨਾਂ ਨੂੰ ਪੈਸੇ ਨਾ ਦੇਣ ਤੇ ਜਾਨੋ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਸਨ ਇਸ ਘਟਨਾ ਨੂੰ ਲੈ ਕੇ ਦੁਕਾਨਦਾਰਾਂ ਚ ਰੋਸ ਦੀ ਲਹਿਰ ਹੈ ਅਤੇ ਉਹਨਾਂ ਨੇ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ। ਉਧਰ ਡੀਐਸਪੀ ਅਮੋਲਕ ਸਿੰਘ ਕਾਹਲੋ ਨੇ ਫੋਨ ਤੇ ਸੰਪਰਕ ਕਰਨ ਤੇ ਦੱਸਿਆ ਕਿ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਗੋਲੀ ਚਲਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
Click to Follow Babushahi Facebook page →