ਭਾਂਜੇ ਨੇ ਆਪਣੀ ਅਧਿਆਪਕਾ ਮਾਮੀ ਤੇ ਸੁੱਟਿਆ ਤੇਜਾਬ, ਅਧਿਆਪਕਾ ਮਾਮੀ ਅਤੇ ਕਲਾਸ ਵਿੱਚ ਪੜ੍ਹ ਰਹੇ ਦੋ ਬੱਚੇ ਹੋਏ ਗੰਭੀਰ ਜਖਮੀ
ਰੋਹਿਤ ਗੁਪਤਾ
ਗੁਰਦਾਸਪੁਰ
ਬਟਾਲਾ ਪੁਲਿਸ ਅਧੀਨ ਪੈਂਦੇ ਥਾਣਾ ਘੁਮਾਣ ਦੇ ਪਿੰਡ ਮਹਿਮਦਪੁਰ ਚ ਵਾਪਰੀ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਵਾਪਰੀ ਹੈ ਜਿੱਥੇ ਭਾਂਜੇ ਨੇ ਆਪਣੀ ਸਰਕਾਰੀ ਅਧਿਆਪਕ ਮਾਮੀ ਤੇ ਪੰਜਾਬ ਸੁੱਟ ਦਿੱਤਾ। ਘਟਨਾ ਵਿੱਚ ਅਧਿਆਪਕਾਂ ਸਮੇਤ ਕਲਾਸ ਵਿੱਚ ਪੜ੍ਹ ਰਹੇ ਦੋ ਛੋਟੇ ਬੱਚੇ ਵੀ ਜ਼ਖਮੀ ਹੋ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਾਇਮਰੀ ਸਕੂਲ ਮਹਿਮਦਪੁਰ ਦੀ ਅਧਿਆਪਕਾ ਸੁਰਜੀਤ ਕੌਰ ਅਤੇ ਸਰਪੰਚ ਮਨਦੀਪ ਸਿੰਘ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ਼ ਬੱਚਿਆਂ ਨੂੰ ਪੜਾ੍ ਰਹੀ ਅਧਿਆਪਕਾ ਲਖਵਿੰਦਰ ਕੌਰ ਤੇ ਇਕ ਨੋਜਵਾਨ ਤੇਜਬੀਰ ਸਿੰਘ ਵੱਲੋਂ ਤੇਜ਼ਾਬ ਸੁਟਿਆ ਗਿਆ ਜਿਸ ਨਾਲ ਅਧਿਆਪਕਾ ਲਖਵਿੰਦਰ ਕੌਰ ਅਤੇ ਦੋ ਛੋਟੇ ਬੱਚੇ ਪ੍ਰਭਜੋਤ ਕੌਰ ਕਲਾਸ ਯੂ ਕੇ ਜੀ ਅਤੇ ਅਜੀਤ ਸਿੰਘ ਪਹਿਲੀ ਕਲਾਸ ਜੋ ਕਲਾਸ ਵਿੱਚ ਪੜ੍ਹ ਰਹੇ ਸਨ ਗੰਭੀਰ ਰੂਪ ਜ਼ਖ਼ਮੀ ਹੋ ਗਏ।
ਇਸ ਘਟਨਾ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਡੀ ਐਸ ਪੀ ਸ੍ਰੀ ਹਰਗੋਬਿੰਦਪੁਰ ਸਾਹਿਬ ਹਰੀਸ਼ ਬਹਿਲ ਨੇ ਦੱਸਿਆ ਕਿ ਮਹਿਮਦਪੁਰ ਤੇਜਾਬ ਨਾਲ ਹਮਲਾ ਕਰਨ ਵਾਲੇ ਤੇਜਬੀਰ ਸਿੰਘ ਨੂੰ ਐਸ ਐਂਚ ਓ ਹਰਜਿੰਦਰ ਸਿੰਘ ਦਿਓਲ ਦੀ ਅਗਵਾਈ ਹੇਠ ਘੁਮਾਣ ਪੁਲਿਸ ਨੇ ਕਾਬੂ ਕਰ ਲਿਆ ਹੈ ਉਨ੍ਹਾਂ ਦੱਸਿਆ ਕਿ ਇਸ ਹਮਲੇ ਵਿੱਚ ਅਧਿਆਪਕਾ ਲਖਵਿੰਦਰ ਕੌਰ ਅਤੇ ਕਲਾਸ ਵਿੱਚ ਪੜ੍ਹ ਰਹੇ ਦੋ ਬੱਚੇ ਪ੍ਰਭਜੋਤ ਕੌਰ ਅਤੇ ਅਜ਼ੀਤ ਸਿੰਘ ਜ਼ਖਮੀ ਹੋ ਗਏ ਹਨ। ਜਿਨ੍ਹਾਂ ਵਿੱਚ ਅਧਿਆਪਕਾ ਲਖਵਿੰਦਰ ਕੌਰ ਅਤੇ ਬੱਚੀ ਪ੍ਰਭਜੋਤ ਸਿੰਘ ਬਟਾਲਾ ਦੇ ਹਸਪਤਾਲ ਵਿਖੇ ਜੇਰੇ ਇਲਾਜ ਹਨ।ਜ਼ਖਮੀ ਹੋਈ ਅਧਿਆਪਕਾ ਲਖਵਿੰਦਰ ਦੋਸੀ ਦੀ ਸਕੀ ਮਾਮੀ ਹੈ। ਉਨ੍ਹਾਂ ਆਖਿਆ ਕਿ ਤੇਜਬੀਰ ਸਿੰਘ ਕੋਲੋਂ ਇਸ ਸਬੰਧੀ ਪੁਛਗਿੱਛ ਕੀਤੀ ਜਾ ਰਹੀ ਹੈ। ਇਸ ਘਟਨਾ ਨੂੰ ਲੈ ਕੇ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
Click to Follow Babushahi Facebook page →