ਭਗਵਾਨ ਪਰਸ਼ੂਰਾਮ ਦੇ ਜਨਮ ਦਿਵਸ ਸਬੰਧੀ ਸਮਾਗਮ ਮੌਕੇ ਸਰੂਪ ਚੰਦ ਸਿੰਗਲਾ ਨੇ ਲਿਆ ਅਸ਼ੀਰਵਾਦ
ਅਸ਼ੋਕ ਵਰਮਾ
ਬਠਿੰਡਾ, 20 ਅਪ੍ਰੈਲ 2026 :ਭਗਵਾਨ ਸ਼੍ਰੀ ਪਰਸ਼ੁਰਾਮ ਦੇ ਜਨਮ ਦਿਹਾੜੇ ਸਬੰਧੀ ਬ੍ਰਾਹਮਣ ਸਮਾਜ ਵੱਲੋਂ ਕਰਵਾਏ ਸਮਾਗਮ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਆਸ਼ੀਰਵਾਦ ਹਾਸਲ ਕੀਤਾ। ਇਸ ਸਮਾਗਮ ਦੀ ਅਗਵਾਈ ਦੁਰਗਾ ਮੰਦਰ ਦੇ ਪ੍ਰਧਾਨ ਸ਼੍ਰੀ ਪੁਰਸ਼ੋਤਮ ਸ਼ਰਮਾ ਅਤੇ ਸ਼੍ਰੀ ਸੰਜੀਵ ਕੁਮਾਰ ਸ਼ਰਮਾ ਵੱਲੋਂ ਕੀਤੀ ਗਈ। ਪ੍ਰੋਗਰਾਮ ਦੌਰਾਨ ਧਾਰਮਿਕ ਭਾਵਨਾ, ਸ਼ਰਧਾ ਅਤੇ ਸਮਾਜਿਕ ਏਕਤਾ ਦਾ ਸੁੰਦਰ ਮਿਲਾਪ ਵੇਖਣ ਨੂੰ ਮਿਲਿਆ।ਇਸ ਮੌਕੇ ਮੁੱਖ ਮਹਿਮਾਨ ਵਜੋਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰੂਪਚੰਦ ਸਿੰਗਲਾ ਨੇ ਸ਼ਿਰਕਤ ਕੀਤੀ। ਬ੍ਰਾਹਮਣ ਸਮਾਜ ਦੇ ਮੈਂਬਰਾਂ ਵੱਲੋਂ ਉਨ੍ਹਾਂ ਦਾ ਤਹਿ ਦਿਲੋਂ ਸਵਾਗਤ ਕੀਤਾ ਗਿਆ। ਸਰੂਪਚੰਦ ਸਿੰਗਲਾ ਨੇ ਭਗਵਾਨ ਪਰਸ਼ੁਰਾਮ ਜੀ ਦੀ ਮੂਰਤੀ ਅੱਗੇ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ ਅਤੇ ਦੇਸ਼ ਤੇ ਸਮਾਜ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ।
ਆਪਣੇ ਸੰਬੋਧਨ ਦੌਰਾਨ ਸਰੂਪਚੰਦ ਸਿੰਗਲਾ ਨੇ ਕਿਹਾ ਕਿ ਭਗਵਾਨ ਪਰਸ਼ੁਰਾਮ ਜੀ ਸਿਰਫ਼ ਮਹਾਨ ਯੋਧਾ ਹੀ ਨਹੀਂ ਸਗੋਂ ਸੱਚ, ਧਰਮ ਅਤੇ ਨਿਆਂ ਦੇ ਪ੍ਰਤੀਕ ਹਨ। ਉਨ੍ਹਾਂ ਦਾ ਜੀਵਨ ਸਾਨੂੰ ਅਨਿਆਂ ਦੇ ਖ਼ਿਲਾਫ਼ ਖੜ੍ਹੇ ਹੋਣ ਅਤੇ ਸਮਾਜ ਵਿੱਚ ਧਰਮ ਦੀ ਸਥਾਪਨਾ ਕਰਨ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਨੇ ਬ੍ਰਾਹਮਣ ਸਮਾਜ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਸਮਾਜ ਹਮੇਸ਼ਾਂ ਸਿੱਖਿਆ, ਸਭਿਆਚਾਰ ਅਤੇ ਨੈਤਿਕ ਮੁੱਲਾਂ ਦੀ ਰੱਖਿਆ ਵਿੱਚ ਅੱਗੇ ਰਿਹਾ ਹੈ।ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਸਮਾਜ ਨੂੰ ਇਕੱਠਾ ਕਰਨ ਦੇ ਨਾਲ ਨਾਲ ਨਵੀਂ ਪੀੜ੍ਹੀ ਨੂੰ ਆਪਣੀ ਸਭਿਆਚਾਰਕ ਵਿਰਾਸਤ ਨਾਲ ਜੋੜਦੇ ਹਨ। ਬ੍ਰਾਹਮਣ ਸਮਾਜ ਵੱਲੋਂ ਕੀਤਾ ਗਿਆ ਇਹ ਉਪਰਾਲਾ ਕਾਬਿਲ-ਏ-ਤਾਰੀਫ਼ ਹੈ ਜੋ ਸਮਾਜਿਕ ਸਮਰਸਤਾ ਨੂੰ ਮਜ਼ਬੂਤ ਕਰਦਾ ਹੈ।
ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਜਰਨਲ ਸਕੱਤਰ ਜਿਤੇਂਦਰ ਜੋਗੀ ਅਤੇ ਪੂਰਬੀ ਮੰਡਲ ਦੇ ਪ੍ਰਧਾਨ ਸੁਰੇਂਦਰ ਨਈਅਰ ਵੀ ਹਾਜ਼ਰ ਸਨ।ਸਮਾਗਮ ਵਿੱਚ ਬ੍ਰਾਹਮਣ ਸਮਾਜ ਦੇ ਸ਼੍ਰੀ ਹਰਵਿੰਦਰ ਸ਼ਰਮਾ, ਸ਼੍ਰੀ ਅੰਕੁਸ਼ ਸ਼ਰਮਾ, ਸ਼੍ਰੀ ਸੁਰੇਂਦਰ ਸ਼ਰਮਾ, ਸ਼੍ਰੀ ਅਸ਼ਵਿਨੀ ਸ਼ਰਮਾ, ਸ਼੍ਰੀ ਮਨਪ੍ਰੀਤ ਸ਼ਰਮਾ, ਸ਼੍ਰੀ ਗਗਨ ਸ਼ਰਮਾ, ਸ਼੍ਰੀ ਮਾਧਵ ਸ਼ਰਮਾ, (ਐਕਸ-ਐਮਸੀ) ਸ਼੍ਰੀ ਹਰਵਿੰਦਰ ਸ਼ਰਮਾ, ਵਿਜੈ ਸ਼ਰਮਾ ਉਰਫ਼ ਬਿੱਲਾ, ਸ਼੍ਰੀ ਸੁਭਾਸ਼ ਸ਼ਰਮਾ, ਸ਼੍ਰੀ ਕੁਲਦੀਪ ਸ਼ਰਮਾ, ਸ਼੍ਰੀ ਗਣੇਸ਼ ਦੱਤ ਸਮੇਤ ਕਈ ਮ ਹਸਤੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ।
Click to Follow Babushahi Facebook page →