ਬਠਿੰਡਾ : ਸਰਕਾਰੀ ਹਾਈ ਸਕੂਲ ਸੇਮਾ ਵਿਖ਼ੇ ਲਗਾਇਆ ਗਿਆ ਇੱਕ ਰੋਜਾ Carrer Guidance ਅਤੇ Motivation Camp
ਬਠਿੰਡਾ, 19 ਨਵੰਬਰ 2025 : ਸਰਕਾਰੀ ਹਾਈ ਸਕੂਲ ਸੇਮਾ ਵਿੱਖੇ ਸਕੂਲ ਮੁੱਖੀ ਮੈਡਮ ਰਮਨਦੀਪ ਕੌਰ ਹੈੱਡ ਮਿਸਟ੍ਰੈਸ ਜੀ ਦੇ ਦਿਸ਼ਾ ਨਿਰਦੇਸ਼ ਅਤੇ ਪ੍ਰਿਆ ਰਾਣੀ ਹਿੰਦੀ ਮਿਸਟ੍ਰੈਸ ਕੈਰੀਅਰ ਗਾਇਡੈਂਸ ਇਨਚਰਾਜ ਦੀ ਅਗਵਾਈ ਵਿੱਚ ਅੱਜ ਇੱਕ ਰੋਜ਼ਾ ਕੈਰੀਅਰ ਗਾਇਡੈਂਸ ਅਤੇ ਮੋਟੀਵੇਸ਼ਨ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਦੇ ਮੁੱਖ ਮਹਿਮਾਨ ਬਲਾਕ ਕੈਰੀਅਰ ਕੋਸ਼ਲਰ ਬਲਰਾਜ ਸਿੰਘ (ਐਸ.ਐਸ. ਮਾਸਟਰ) ਸਨ। ਮੋਟੀਵੇਸ਼ਨਲ ਸੈਸ਼ਨ ਲਈ ਵਿਸ਼ੇਸ਼ ਤੌਰ ’ਤੇ ਫਲਰਾਜ ਸਿੰਘ, ਬਲਾਕ ਕੈਰੀਅਰ ਕੌਂਸਲਰ (ਹਿੰਦੀ ਮਾਸਟਰ ), ਨੇ ਆਪਣੇ ਵਿਚਾਰ ਸਾਂਝੇ ਕੀਤੇ।
ਮੁੱਖ ਮਹਿਮਾਨ ਬਲਰਾਜ ਸਿੰਘ ਨੇ ਵਿਦਿਆਰਥੀਆਂ ਨੂੰ ਵੱਖ–ਵੱਖ ਪੇਸ਼ਾਵਰ ਮੌਕੇ, ਮੁਕਾਬਲਾਤੀ ਪ੍ਰੀਖਿਆਵਾਂ ਅਤੇ ਉੱਚ ਸਿੱਖਿਆ ਦੇ ਖੇਤਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਹੀ ਦਿਸ਼ਾ ਅਤੇ ਸਮੇਂ ’ਤੇ ਲਈ ਗਈ ਸਹੀ ਜਾਣਕਾਰੀ ਵਿਦਿਆਰਥੀਆਂ ਦਾ ਭਵਿੱਖ ਨਿਰਧਾਰਤ ਕਰਦੀ ਹੈ। ਮੋਟੀਵੇਸ਼ਨਲ ਸਪੀਕਰ ਫਲਰਾਜ ਸਿੰਘ ਨੇ ਵਿਦਿਆਰਥੀਆਂ ਨੂੰ ਮਿਹਨਤ, ਆਤਮ-ਵਿਸ਼ਵਾਸ ਅਤੇ ਨਿਰੰਤਰ ਕੋਸ਼ਿਸ਼ ਦੀ ਮਹੱਤਤਾ ਬਾਰੇ ਪ੍ਰੇਰਿਤ ਕੀਤਾ।
ਉਨ੍ਹਾਂ ਨੇ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਵਿਦਿਆਰਥੀਆਂ ਨੂੰ ਆਪਣੀਆਂ ਸਮਰਥਾਵਾਂ ਪਛਾਣਣ ਲਈ ਉਤਸ਼ਾਹਿਤ ਕੀਤਾ। ਵਰਿੰਦਰ ਕੌਰ ਐਸ ਐਸ ਮਿਸਟ੍ਰੈਸ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਹੁੰਦੇ ਹਨ। ਕੈਂਪ ਦੇ ਅੰਤ ’ਤੇ ਪ੍ਰਸ਼ਨ–ਉੱਤਰ ਸੈਸ਼ਨ ਰਾਹੀਂ ਵਿਦਿਆਰਥੀਆਂ ਨੇ ਆਪਣੀਆਂ ਸ਼ੰਕਾਵਾਂ ਦੂਰ ਕੀਤੀਆਂ ਅਤੇ ਸਪੀਕਰਾਂ ਦਾ ਧੰਨਵਾਦ ਕੀਤਾ।
ਅੰਤ ਵਿੱਚ ਸਮੂਹ ਸਟਾਫ ਵੱਲੋਂ ਆਏ ਹੋਏ ਮਹਿਮਾਨਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੋਹਨ ਲਾਲ ਪੰਜਾਬੀ ਮਾਸਟਰ, ਜਸਵੀਰ ਸਿੰਘ ਡੀ ਪੀ ਈ, ਸੋਨੂੰ ਸਿੰਘ ਕੋਮਲ ਐਸ ਐਸ ਮਿਸਟ੍ਰੈਸ , ਕਮਲੇਸ ਕੌਰ ਹਿੰਦੀ ਮਿਸਟ੍ਰੈਸ, ਰਾਜਵੀਰ ਕੌਰ,ਗਗਨਦੀਪ ਕੌਰ ਮੈਥ ਮਿਸਟ੍ਰੈਸ , ਇੰਦਰਜੀਤ ਕੌਰ ਸਾਇੰਸ ਮਿਸਟ੍ਰੈਸ , ਚਰਨਜੀਤ ਕੌਰ ਕੰਪਿਊਟਰ ਟੀਚਰ, ਲਵਦੀਪ ਕਲਰਕ,ਮੁਕੇਸ਼ ਆਦਿ ਹਾਜਰ ਰਹੇ | ਮੰਚ ਦਾ ਸੰਚਾਲਨ ਰਾਜਵੀਰ ਕੌਰ ਸਾਇੰਸ ਮਿਸਟ੍ਰੈਸ ਨੇ ਕੀਤਾ ਅਤੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ |