ਫਲਾਈਟ ਇੰਜੀਨੀਅਰ ਦਾ ਪਿੰਡ ਕਾਲਾ ਅਫਗਾਨਾ ਦੇ ਸ਼ਮਸ਼ਾਨ ਘਾਟ ਵਿੱਚ ਹੋਇਆ ਸਸਕਾਰ
ਰਿਪੋਰਟਰ_ਰੋਹਿਤ ਗੁਪਤਾ
ਗੁਰਦਾਸਪੁਰ, 4 ਮਈ 2025 - ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਪਿੰਡ ਕਾਲਾ ਅਫਗਾਨਾਂ ਦਾ ਜੰਮਪਲ ਹਰਪ੍ਰੀਤ ਸਿੰਘ ਰੰਧਾਵਾ ਜੋ 17 ਸਾਲ ਪਹਿਲਾਂ ਇੰਡੀਅਨ ਏਅਰ ਫੋਰਸ ਵਿੱਚ ਟੈਸਟ ਪਾਸ ਕਰਕੇ ਭਰਤੀ ਹੋਇਆ ਸੀ ਉਸ ਵੇਲੇ ਪੂਰੇ ਪੰਜਾਬ ਵਿੱਚੋਂ ਤਿੰਨ ਲੜਕੇ ਟੈਸਟ ਵਿੱਚ ਪਾਸ ਹੋਏ ਸਨ ਜਿਨਾਂ ਵਿੱਚੋਂ ਇੱਕ ਨਾਮ ਹਰਪ੍ਰੀਤ ਸਿੰਘ ਰੰਧਾਵਾ ਦਾ ਸੀ। ਹਰਪ੍ਰੀਤ ਸਿੰਘ ਇਸ ਵੇਲੇ ਯੂਪੀ ਦੇ ਸਹਾਰਨਪੁਰ ਵਿੱਚ ਫਲਾਈਟ ਇੰਜੀਨੀਅਰ ਦੀ ਪੋਸਟ ਤੇ ਡਿਊਟੀ ਕਰ ਰਿਹਾ ਸੀ ਪਰ ਬੀਤੇ ਦਿਨ ਹਰਪ੍ਰੀਤ ਸਿੰਘ ਦੀ ਸਾਈਲੈਂਟ ਅਟੈਕ ਆਉਣ ਕਾਰਨ ਮੌਤ ਹੋ ਗਈ ਅਤੇ ਅੱਜ ਹਰਪ੍ਰੀਤ ਸਿੰਘ ਰੰਧਾਵਾ ਦਾ ਅੰਤਿਮ ਸੰਸਕਾਰ ਪਿੰਡ ਕਾਲਾ ਅਫਗਾਨਾ ਦੇ ਸ਼ਮਸ਼ਾਨ ਘਾਟ ਵਿੱਚ ਪੂਰੀਆਂ ਰੀਤੀ ਰਸਮਾਂ ਅਨੁਸਾਰ ਕੀਤਾ ਗਿਆ ।ਹਰਪ੍ਰੀਤ ਸਿੰਘ ਰੰਧਾਵਾ ਆਪਣੇ ਪਿੱਛੇ ਇੱਕ ਸੱਤ ਸਾਲ ਦੀ ਲੜਕੀ ਗਰਭਵਤੀ ਪਤਨੀ ਅਤੇ ਬਜ਼ੁਰਗ ਮਾਂ ਬਾਪ ਛੱਡ ਗਿਆ ਹੈ ।
ਹਰਪ੍ਰੀਤ ਸਿੰਘ ਰੰਧਾਵਾ ਇੱਕ ਪੜੇ ਲਿਖੇ ਪਰਿਵਾਰ ਨਾਲ ਸਬੰਧ ਰੱਖਦਾ ਸੀ ਜਿਨਾਂ ਦੇ ਪਰਿਵਾਰਿਕ ਮੈਂਬਰ ਵੱਖ-ਵੱਖ ਅਦਾਰਿਆਂ ਵਿੱਚ ਸਰਕਾਰੀ ਪ੍ਰਾਈਵੇਟ ਨੌਕਰੀਆਂ ਕਰ ਰਹੇ ਹਨ। ਹਰਪ੍ਰੀਤ ਸਿੰਘ ਦਾ ਪਰਿਵਾਰ ਕਾਂਗਰਸ ਪਾਰਟੀ ਨਾਲ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਹਰਪ੍ਰੀਤ ਸਿੰਘ ਦੇ ਪਿਤਾ ਸਰਦਾਰ ਬਖਸ਼ੀਸ਼ ਸਿੰਘ ਰੰਧਾਵਾ ਨੂੰ ਕਾਂਗਰਸ ਪਾਰਟੀ ਵੱਲੋਂ ਵੱਖ ਵੱਖ ਸਮੇਂ ਤੇ ਵੱਖ-ਵੱਖ ਅਹੁਦੇ ਦੇ ਕੇ ਨਵਾਜਿਆ ਵੀ ਜਾਂਦਾ ਰਿਹਾ ਹੈ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੋਣ ਕਾਂਗਰਸ ਪਾਰਟੀ ਦੇ ਫਤਿਹਗੜ੍ਹ ਚੂੜੀਆਂ ਤੋਂ ਮੌਜੂਦਾ ਵਿਧਾਇਕ ਅਤੇ ਸਾਬਕਾ ਕੈਬਨਟ ਮੰਤਰੀ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸਾਬਕਾ ਕੈਬਨਟ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਕਈ ਨਾਮਵਰ ਚਿਹਰੇ ਅਤੇ ਵੱਖ ਵੱਖ ਪਾਰਟੀਆਂ ਦੀਆਂ ਖਾਸ ਸ਼ਖਸ਼ੀਅਤਾਂ ਨੇ ਪਰਿਵਾਰਿਕ ਮੈਂਬਰਾਂ ਨਾਲ ਆਣ ਕੇ ਦੁੱਖ ਸਾਂਝਾ ਕੀਤਾ।