ਪੰਜਾਬ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਮਾਨਸਾ ਦੀ ਮੀਟਿੰਗ ਹੋਈ
ਅਸ਼ੋਕ ਵਰਮਾ
ਮਾਨਸਾ, 4 ਮਈ 2025: ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਜਿਲਾ ਮਾਨਸਾ ਦੀ ਮੀਟਿੰਗ ਦੌਰਾਨ ਵੱਖ-ਵੱਖ ਮੰਗਾਂ ਪ੍ਰਤੀ ਵਿਚਾਰ ਕੀਤਾ ਅਤੇ ਕਈ ਮਤੇ ਵੀ ਪਾਸ ਕੀਤੇ।
ਇਸ ਮੌਕੇ ਵਿਛੜ ਚੁੱਕੇ ਸਾਥੀ ਕਰਮਜੀਤ ਸਿੰਘ ਮਾਨਸਾ ਨੂੰ ਸ਼ਰਧਾਂਜਲੀ ਦਿੱਤੀ ਅਤੇ ਨਵੇਂ ਪੈਨਸ਼ਨਰ ਸਾਥੀਆਂ ਨੂੰ ਜੀ ਆਇਆ ਆਖਿਆ ਗਿਆ। ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਨੇ ਕਿਹਾ ਕਿ ਨਵੇਂ ਸ਼ਾਮਿਲ ਹੋਏ ਸਾਥੀਆਂ ਦੀ ਹਰ ਸਮੱਸਿਆ ਦਾ ਧਿਆਨ ਰੱਖਿਆ ਜਾਏਗਾ ਅਤੇ ਜਰੂਰਤ ਪੈਣ ਤੇ ਐਸੋਸੀਏਸ਼ਨ ਉਹਨਾਂ ਦੀ ਹਰ ਸਹਾਇਤਾ ਕਰੇਗੀ। ਉਹਨਾਂ ਕਿਹਾ ਕਿ ਭਵਿੱਖ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦੇ ਯੋਗ ਹੱਲ ਕੱਢੇ ਜਾਣਗੇ। ਉਹਨਾਂ ਦੱਸਿਆ ਕਿ 31 ਦਸੰਬਰ 2015 ਤੱਕ ਸੇਵਾ ਮੁਕਤ ਹੋਏ ਸਾਥੀਆਂ ਦਾ ਬਕਾਇਆ ਪਿਆ ਏਰੀਅਰ ਉਹਨਾਂ ਦੇ ਖਾਤਿਆਂ ਵਿੱਚ ਜਮਾ ਹੋ ਚੁੱਕਿਆ ਹੈ ।
ਉਹਨਾਂ ਦੱਸਿਆ ਕਿ 1 ਜਨਵਰੀ 2016 ਤੋਂ ਸੇਵਾ ਮੁਕਤ ਹੋਏ ਸਾਥੀਆਂ ਦੇ ਬਕਾਇਆ ਸਬੰਧੀ ਵੀ ਜ਼ਿਲ੍ਹਾ ਪੁਲਿਸ ਦਫਤਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਸੰਸਥਾ ਵਿੱਚ ਏਸੀ ਲਾਉਣ ਅਤੇ ਪੁਰਾਣੇ ਦਰਵਾਜ਼ੇ ਬਦਲ ਕੇ ਸਟੀਲ ਦੇ ਦਰਵਾਜ਼ੇ ਲਵਾਉਣ ਸਬੰਧੀ ਮਤਾ ਵੀ ਪਾਸ ਕੀਤਾ ਗਿਆ। ਪ੍ਰਧਾਨ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਦਫਤਰ ਦਾ ਫਰਸ਼ ਲਾਉਣ ਸਬੰਧੀ ਮਤਾ ਜ਼ਿਲ੍ਹਾ ਯੋਜਨਾ ਬੋਰਡ ਕੋਲ ਜਲਦੀ ਹੀ ਭੇਜਿਆ ਜਾਏਗਾ।ਇਸ ਮੌਕੇ ਸਟੇਜ ਸਕੱਤਰ ਪ੍ਰੀਤਮ ਸਿੰਘ ਬੁਢਲਾਡਾ, ਸੁਖਵਿੰਦਰ ਸਿੰਘ ਧਾਲੀਵਾਲ, ਬੰਤ ਸਿੰਘ ਫੂਲਪੁਰੀ ਮੀਤ ਪ੍ਰਧਾਨ ਸਟੇਟ ਬਾਡੀ, ਬੂਟਾ ਸਿੰਘ ਤੇ ਦਰਸ਼ਨ ਕੁਮਾਰ ਗੇਹਲੇ ਸੀਨੀਅਰ ਮੀਤ ਪ੍ਰਧਾਨ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਅਖੀਰ ਵਿੱਚ ਬਿੱਕਰ ਸਿੰਘ ਕੈਸ਼ੀਅਰ, ਜਸਪਾਲ ਸਿੰਘ ਸਮਾਓ, ਗੁਰਜੰਟ ਸਿੰਘ ਫੱਤਾਮਾਲੋਕਾ, ਹਰਜਿੰਦਰ ਸਿੰਘ ਭੀਖੀ, ਬਲਜੀਤ ਸਿੰਘ ਕੋਟੜਾ, ਜਸਵਿੰਦਰ ਸਿੰਘ ਕੁਸਲਾ, ਗੁਰਪਿਆਰ ਸਿੰਘ ਵੱਲੋਂ ਮੀਟਿੰਗ ਵਿੱਚ ਹਾਜ਼ਰ ਆਏ ਸਾਰੇ ਪੈਨਸ਼ਨਰ ਸਾਥੀਆਂ ਦਾ ਧੰਨਵਾਦ ਕੀਤਾ ਗਿਆ।