ਪੰਜਾਬ ਦੇ ਲੋਕਾਂ ਨੂੰ ਕੇਜਰੀਵਾਲ ਪੰਜਾਬ ਦੇ ਸੁਪਰ ਸੀਐਮ ਵਜੋਂ ਸਵਿਕਾਰ ਨਹੀਂ: ਸੁਨੀਲ ਜਾਖੜ ਦਾ ਵੱਡਾ ਬਿਆਨ
-- ਕਿਹਾ, ਪੰਜਾਬ ਦਾ ਮੁੱਖ ਮੰਤਰੀ ਪੰਜਾਬੀ ਹੋਵੇ ਤੇ ਕੇਜਰੀਵਾਲੀ ਐਂਡ ਕੰਪਨੀ ਪੰਜਾਬ ਛੱਡੇ
--ਚੰਡੀਗੜ੍ਹ ਦੀ 50 ਨੰਬਰ ਕੋਠੀ ਖਾਲੀ ਕਰਨ ਦੀ ਦਿੱਤੀ ਚਿਤਾਵਨੀ
ਅਮਨ ਕਾਨੂੰਨ, ਨਸ਼ੇ, ਭਿ੍ਸ਼ਟਾਚਾਰ, ਗੈਂਗਸਟਰਵਾਦ ਦੇ ਮੁੱਦੇ 'ਤੇ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਭਾਜਪਾ ਵੱਲੋਂ ਘਿਰਾਓ
ਚੰਡੀਗੜ੍ਹ, 16 ਜਨਵਰੀ 2026-ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਹਨ ਅਤੇ ਉਨ੍ਹਾਂ ਦੀਆਂ ਅਸਫਲਤਾਵਾਂ ਲਈ ਪੰਜਾਬ ਦੇ ਲੋਕ ਆਪੇ ਉਨ੍ਹਾਂ ਨਾਲ ਨਜਿੱਠ ਲੈਣਗੇ ਪਰ ਇਸ ਵਿਚ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਸੁਪਰ ਸੀਐਮ ਵਜੋਂ ਪੰਜਾਬ ਦੇ ਲੋਕ ਸਵਿਕਾਰ ਨਹੀਂ ਕਰਣਗੇ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਾਨੂੰਨ ਵਿਵਸਥਾ, ਗੈਂਗਟਰਵਾਦ, ਭਿ੍ਸ਼ਟਾਚਾਰ ਅਤੇ ਨਸ਼ਿਆਂ ਦੇ ਪਸਾਰ ਨੂੰ ਰੋਕਣ ਵਿਚ ਅਸਫਲ ਰਹਿਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਰਿਹਾਇਸ਼ ਦਾ ਘਿਰਾਓ ਕਰਨ ਮੌਕੇ ਪਾਰਟੀ ਦੀ ਕੋਰ ਕਮੇਟੀ ਮੈਂਬਰਾਂ ਅਤੇ ਸੂਬਾ ਅਹੁਦੇਦਾਰ ਤੇ ਲੀਡਰਸ਼ਿਪ ਨੂੰ ਸੰਬੋਧਨ ਕਰਦਿਆਂ ਕੀਤਾ |
ਇਸ ਦੋਰਾਨ ਪੰਜਾਬ ਭਾਜਪਾ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਮੰਤਰੀ ਪੰਜਾਬ ਤੇ ਸਾਬਕਾ ਸੂਬਾ ਪ੍ਰਧਾਨ ਮਨੋਰੰਜ਼ਨ ਕਾਲੀਆ, ਸਾਬਕਾ ਕੇਂਦਰੀ ਮੰਤਰੀ ਤੇ ਸਾਬਕਾ ਸੂਬਾ ਪ੍ਰਧਾਨ ਵਿਜੇ ਸਾਂਪਲਾ, ਸਾਬਕਾ ਸੰਸਦ ਮੈਂਬਰ ਤੇ ਸਾਬਕਾ ਸੂਬਾ ਪ੍ਰਧਾਨ ਸ਼ਵੇਤ ਮਲਿਕ, ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪਰਨੀਤ ਕੌਰ, ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਕੋਰ ਕਮੇਟੀ ਮੈਂਬਰ ਜੀਵਨ ਗੁਪਤਾ, ਕੇਵਲ ਢਿੱਲੋਂ, ਬੀਬੀ ਅਮਨਜੋਤ ਰਾਮੂਵਾਲੀਆ, ਵਿਧਾਇਕ ਜੰਗੀ ਲਾਲ ਮਹਾਜ਼ਨ, ਸਾਬਕਾ ਵਿਧਾਯਕ ਸਰਬਜੀਤ ਸਿੰਘ ਮੱਕੜ, ਸੂਬਾ ਜਨਰਲ ਸਕੱਤਰ ਅਨਿਲ ਸਰੀਨ, ਰਾਕੇਸ਼ ਰਾਠੋਰ, ਸੂਬਾ ਮੀਤ ਪ੍ਰਧਾਨ ਡਾੱ ਸੁਭਾਸ਼ ਸ਼ਰਮਾ, ਬਿਕਰਮ ਚੀਮਾ, ਕੇ ਡੀ ਭੰਡਾਰੀ, ਫਤਹ ਜੰਗ ਬਾਜਵਾ, ਸੂਬਾ ਸਕੱਤਰ ਸੰਜੀਵ ਖੰਨਾ, ਰੇਣੁ ਕਸ਼ਯਪ, ਭਾਨੂ ਪ੍ਰਤਾਪ, ਰੇਣੁ ਥਾਪਰ, ਮੀਨੂ ਸੇਠੀ, ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ, ਸੂਬਾ ਸਹਿ ਖਜ਼ਾਨਚੀ ਸੁਖਵਿੰਦਰ ਸਿੰਘ ਗੋਲਡੀ ਸਮੇਤ ਕਈ ਸੂਬਾ ਪੱਧਰੀ ਆਗੂ ਸ਼ਾਮਿਲ ਹੋਏ |
➖ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਸੰਬੋਧਨ ਦੋਰਾਨ ਕਿਹਾ ਕਿ ਭਾਜਪਾ ਦੀ ਲੀਡਰਸ਼ਿਪ ਪੰਜਾਬ ਕਰਤਾ ਧਰਤਾ ਬਣੀ ਬੈਠੇ ਅਰਵਿੰਦ ਕੇਜਰੀਵਾਲ ਤੋਂ ਮੁੱਖ ਮੰਤਰੀ ਕੋਟੇ ਦੀ 50 ਨੰਬਰ ਕੋਠੀ ਖਾਲੀ ਕਰਵਾਉਣ ਲਈ ਆਈ ਹੈ, ਕਿਉਂਕਿ ਸੂਬੇ ਦੇ ਲੋਕ ਚਾਹੁੰਦੇ ਹਨ ਕਿ ਪੰਜਾਬ ਦਾ ਮੁੱਖ ਮੰਤਰੀ ਪੰਜਾਬੀ ਹੋਵੇ ਅਤੇ ਕੋਈ ਬਾਹਰੋਂ ਆ ਕੇ ਪੰਜਾਬ ਤੇ ਰਾਜ ਕਰੇ, ਇਹ ਪੰਜਾਬ ਦੇ ਲੋਕਾਂ ਨੂੰ ਬਰਦਾਸਤ ਨਹੀਂ ਹੈ | ਜਾਖੜ ਨੇ ਕਿਹਾ ਕਿ ਅੱਜ ਉਹ ਤਾਂ ਭਗਵੰਤ ਮਾਨ ਨੂੰ ਉਨ੍ਹਾਂ ਦਾ ਅਹੁਦਾ ਮੁੜ ਦਿਵਾਉਣ ਲਈ ਆਏ ਸੀ, ਪਰ ਉਨ੍ਹਾਂ ਨੇ ਪੁਲਿਸ ਤੋਂ ਪਾਰਟੀ ਆਗੂਆਂ ਨੂੰ ਗਿ੍ਫ਼ਤਾਰ ਕਰਵਾ ਕੇ ਆਪਣੇ ਪੈਰੀ ਕੁਹਾੜਾ ਹੀ ਮਾਰਿਆ ਹੈ |
➖ ਕਾਨੂੰਨ-ਵਿਵਸਥਾ ਦੇ ਮਾਮਲੇ 'ਚ ਮਾਨ ਸਰਕਾਰ ਫੇਲ੍ਹ - ਅਸ਼ਵਨੀ ਸ਼ਰਮਾ
ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਦੇ ਬਾਹਰ ਭਾਜਪਾ ਵਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਭਾਜਪਾ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੋਸ਼ ਲਗਾਇਆ ਕਿ ਸੂਬੇ ਵਿੱਚ ਅੱਜ ਅਰਾਜਕਤਾ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਮਾਨ ਸਰਕਾਰ ਕਾਨੂੰਨ-ਵਿਵਸਥਾ ਕਾਇਮ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਨੇ ਕਾਨੂੰਨ ਦਾ ਰਾਜ ਦੇਣ ਦਾ ਵਾਅਦਾ ਕੀਤਾ ਸੀ, ਪਰ ਉਹ ਇਸ 'ਚ ਪੂਰੀ ਤਰ੍ਹਾਂ ਫੇਲ੍ਹ ਰਹੀ ਹੈ |
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਆਗੂ ਮੁੱਖ ਮੰਤਰੀ ਕੋਲ ਆਪਣੇ ਸਵਾਲਾਂ ਦੇ ਜਵਾਬ ਲੈਣ ਲਈ ਪਹੁੰਚੇ ਸਨ, ਪਰ ਮੁੱਖ ਮੰਤਰੀ ਨੇ ਬਾਹਰ ਆ ਕੇ ਗੱਲਬਾਤ ਕਰਨਾ ਜ਼ਰੂਰੀ ਨਹੀਂ ਸਮਝਿਆ | ਉਨ੍ਹਾਂ ਕਿਹਾ ਕਿ ਭਾਜਪਾ ਆਪਣੇ ਨਿੱਜੀ ਹਿੱਤਾਂ ਲਈ ਨਹੀਂ, ਸਗੋਂ ਪੰਜਾਬ ਦੇ ਭਵਿੱਖ ਲਈ ਸੜਕਾਂ 'ਤੇ ਉਤਰੀ ਹੈ | ਸੂਬੇ 'ਚ ਗੈਂਗਸਟਰਾਂ ਦਾ ਡਰ ਵਧਦਾ ਜਾ ਰਿਹਾ ਹੈ ਅਤੇ ਹਰ ਦਿਨ ਕੋਈ ਨਾ ਕੋਈ ਅਪਰਾਧਿਕ ਘਟਨਾ ਸਾਹਮਣੇ ਆ ਰਹੀ ਹੈ | ਰਾਤ ਨੂੰ ਲੋਕ ਡਰ ਨਾਲ ਸੁੱਦੇ ਹਨ ਕਿ ਸਵੇਰ ਕੋਈ ਮਾੜੀ ਖ਼ਬਰ ਨਾ ਆ ਜਾਵੇ | ਉਨ੍ਹਾਂ ਕਿਹਾ ਕਿ ਇਹ ਹਾਲਾਤ ਲੋਕਾਂ ਨੂੰ ਅੱਤਵਾਦ ਦੇ ਦੌਰ ਦੀ ਯਾਦ ਦਿਵਾ ਰਹੇ ਹਨ |
➖ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ ਲੋਕਾਂ ਦੇ ਅਸਲ ਦਰਦ ਨੂੰ ਭੁੱਲ ਗਈ ਹੈ - ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ
ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ 'ਤੇ ਸਖ਼ਤ ਹਮਲਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ ਲੋਕਾਂ ਦੇ ਅਸਲ ਦਰਦ ਨੂੰ ਭੁੱਲ ਗਈ ਹੈ | ਬਿੱਟੂ ਨੇ ਦਾਅਵਾ ਕੀਤਾ ਕਿ ਸਰਕਾਰ ਸੁਰੱਖਿਆ ਦੇ ਨਾਂ 'ਤੇ ਬੈਰੀਕੇਡਿੰਗ ਅਤੇ 'ਡੀ' ਬਣਾਕੇ ਆਮ ਲੋਕਾਂ ਨੂੰ ਸਿਆਸੀ ਸਮਾਗਮਾਂ ਅਤੇ ਵਿਕਾਸ ਕਾਰਜ਼ਾਂ ਸਬੰਧੀ ਪ੍ਰੋਗਰਾਮਾਂ ਤੋਂ ਦੂਰ ਰੱਖ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਤਰੀਕੇ ਨਾਲ ਲੋਕਾਂ ਦਾ ਵਿਸ਼ਵਾਸ ਘੱਟ ਹੋ ਰਿਹਾ ਹੈ ਅਤੇ ਲੋਕਾਂ ਦੀ ਆਵਾਜ਼ ਦਬਾਈ ਜਾ ਰਹੀ ਹੈ |
ਬਿੱਟੂ ਨੇ ਪੰਜਾਬ ਰੋਡਵੇਜ਼ ਦੇ ਮਾਮਲੇ ਨੂੰ ਚੁੱਕਦਿਆਂ ਕਿਹਾ ਕਿ ਤਿੰਨ ਦਿਨਾਂ ਲਈ ਸਿਆਸੀ ਸਮਾਗਮਾਂ ਲਈ ਬੱਸਾਂ ਦੀ ਵਰਤੋਂ ਕਰਨ ਕਾਰਨ ਆਮ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਆਈਆਂ | ਇਸ ਨਾਲ ਰੋਡਵੇਜ਼ ਨੂੰ 5 ਤੋਂ 7 ਕਰੋੜ ਰੁਪਏ ਦਾ ਨੁਕਸਾਨ ਹੋਇਆ | ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰੀ ਬੱਸਾਂ 'ਤੇ ਆਮ ਆਦਮੀ ਪਾਰਟੀ ਦੇ ਝੰਡੇ ਅਤੇ ਬੈਨਰ ਲਗਾਉਣਾ ਸਰਕਾਰੀ ਸੰਸਾਧਨਾਂ ਦੀ ਖੁੱਲ੍ਹੀ ਦੁਰਵਰਤੋਂ ਹੈ |
➖ ਪੰਜਾਬ ਦੇ ਸਾਬਕਾ ਮੰਤਰੀ ਅਤੇ ਭਾਜਪਾ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਮਨੋਰੰਜਨ ਕਾਲੀਆ ਨੇ ਕਿਹਾ ਕਿ ਪੰਜਾਬ ਵਿੱਚ ਲਗਾਤਾਰ ਬਿਗੜ ਰਹੀ ਕਾਨੂੰਨ-ਵਿਵਸਥਾ ਕਾਰਨ ਸੂਬਾ ਹੁਣ 1980 ਦੇ ਦਹਾਕੇ ਦੇ ਆਤੰਕਵਾਦ ਵਰਗੇ ਭਿਆਨਕ ਮਾਹੌਲ ਵੱਲ ਵੱਧ ਰਿਹਾ ਹੈ।