ਪੈਟਰੋਲ-ਡੀਜਲ 'ਤੇ ਐਕਸਾਈਜ਼ ਡਿਊਟੀ 'ਚ ਵੱਡੀ ਕਟੌਤੀ, ਆਮ ਜਨਤਾ ਨੂੰ ਰਾਹਤ: ਸੁਨੀਲ ਜਾਖੜ
ਭਾਜਪਾ ਪ੍ਰਧਾਨ ਨੇ ਕੀਤਾ ਪ੍ਰਧਾਨ ਮੰਤਰੀ ਦਾ ਧੰਨਵਾਦ
ਚੰਡੀਗੜ੍ਹ, 27 ਮਾਰਚ 2026- Modi ਸਰਕਾਰ ਨੇ ਵਿਸਵ ਪੱਧਰ ‘ਤੇ ਵਧ ਰਹੀਆਂ ਕੀਮਤਾਂ ਦੇ ਮੱਦੇਨਜ਼ਰ ਆਮ ਲੋਕਾਂ ਨੂੰ ਰਾਹਤ ਦੇਣ ਲਈ ਵੱਡਾ ਫੈਸਲਾ ਕੀਤਾ ਹੈ। ਪੈਟਰੋਲ ‘ਤੇ ਐਕਸਾਈਜ਼ ਡਿਊਟੀ ਨੂੰ ₹13 ਤੋਂ ਘਟਾ ਕੇ ₹3 ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ, ਜਦਕਿ ਡੀਜ਼ਲ ‘ਤੇ ₹10 ਦੀ ਡਿਊਟੀ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਹੈ। ਇਸ ਲਈ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ ਹੈ।
ਪੱਛਮੀ ਏਸ਼ੀਆ ਵਿੱਚ ਚੱਲ ਰਹੇ ਤਣਾਅ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਪਿਛਲੇ ਇੱਕ ਮਹੀਨੇ ਵਿੱਚ ਲਗਭਗ $70 ਪ੍ਰਤੀ ਬੈਰਲ ਤੋਂ ਵੱਧ ਕੇ $122 ਪ੍ਰਤੀ ਬੈਰਲ ਤੱਕ ਪਹੁੰਚ ਗਈਆਂ ਹਨ। ਇਸ ਕਾਰਨ ਦੁਨੀਆ ਭਰ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ—ਦੱਖਣ-ਪੂਰਬੀ ਏਸ਼ੀਆ ਵਿੱਚ 30-50%, ਉੱਤਰੀ ਅਮਰੀਕਾ ਵਿੱਚ ਲਗਭਗ 30%, ਯੂਰਪ ਵਿੱਚ 20% ਅਤੇ ਅਫਰੀਕਾ ਵਿੱਚ ਕਰੀਬ 50% ਤੱਕ। ਇਸ ਸਮੇਂ ਵਿੱਚ ਭਾਰਤ ਇੱਕ ਅਪਵਾਦ ਵਜੋਂ ਸਾਹਮਣੇ ਆਇਆ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਚੁਣੌਤੀਪੂਰਨ ਹਾਲਾਤ ਵਿੱਚ ਸਰਕਾਰ ਕੋਲ ਦੋ ਵਿਕਲਪ ਸਨ—ਜਾਂ ਤਾਂ ਹੋਰ ਦੇਸ਼ਾਂ ਵਾਂਗ ਕੀਮਤਾਂ ਵਧਾ ਕੇ ਭਾਰ ਜਨਤਾ ‘ਤੇ ਪਾਇਆ ਜਾਵੇ, ਜਾਂ ਖੁਦ ਵਿੱਤੀ ਦਬਾਅ ਸਹਿ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਮੋਦੀ ਸਰਕਾਰ ਨੇ ਦੂਜਾ ਰਸਤਾ ਚੁਣਿਆ ਅਤੇ ਆਮ ਆਦਮੀ ਨੂੰ ਵਿਸਵ ਵਿਆਪੀ ਮਹਿੰਗਾਈ ਤੋਂ ਬਚਾਉਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਾਣਦੇ ਹਨ ਕਿ ਆਮ ਲੋਕਾਂ ਨੂੰ ਮੁਸਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਇਸ ਮੁਸਕਿਲ ਦਾ ਕਿਵੇਂ ਹੱਲ ਕਰਨਾ ਹੈ। ਭਾਜਪਾ ਪ੍ਰਧਾਨ ਨੇ ਕਿਹਾ ਕਿ ਇਸ ਕਦਮ ਨਾਲ ਤੇਲ ਕੰਪਨੀਆਂ ‘ਤੇ ਪੈਣ ਵਾਲਾ ਭਾਰੀ ਨੁਕਸਾਨ ਵੀ ਘਟੇਗਾ, ਜਦਕਿ ਆਮ ਜਨਤਾ ‘ਤੇ ਵਾਧੂ ਬੋਝ ਨਹੀਂ ਪਵੇਗਾ।
ਸਰਕਾਰ ਨੇ ਆਪਣੇ ਕਰ ਵਸੂਲੀ ਵਿੱਚ ਵੱਡੀ ਕਟੌਤੀ ਕਰਦੇ ਹੋਏ ਲੋਕ ਹਿੱਤ ਨੂੰ ਸਭ ਤੋਂ ਉੱਪਰ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਨਾਲ ਹੀ, ਡੀਜ਼ਲ ‘ਤੇ ₹21.5 ਪ੍ਰਤੀ ਲੀਟਰ ਅਤੇ ਏਟੀਐਫ ‘ਤੇ ₹29.5 ਪ੍ਰਤੀ ਲੀਟਰ ਦਾ ਨਿਰਯਾਤ ਸ਼ੁਲਕ ਲਾਇਆ ਗਿਆ ਹੈ, ਤਾਂ ਜੋ ਦੇਸ਼ ਵਿੱਚ ਇਨ੍ਹਾਂ ਦੀ ਪੂਰੀ ਉਪਲਬਧਤਾ ਬਣੀ ਰਹੇ ਅਤੇ ਅੰਤਰਰਾਸ਼ਟਰੀ ਕੀਮਤਾਂ ਦਾ ਗਲਤ ਫਾਇਦਾ ਨਾ ਉਠਾਇਆ ਜਾ ਸਕੇ। ਇਹ ਫੈਸਲਾ ਦਰਸਾਉਂਦਾ ਹੈ ਕਿ ਸਰਕਾਰ ਕਠਿਨ ਗਲੋਬਲ ਹਾਲਾਤਾਂ ਵਿੱਚ ਵੀ ਆਰਥਿਕ ਸਥਿਰਤਾ ਅਤੇ ਜਨਹਿੱਤ ਨੂੰ ਸਭ ਤੋਂ ਉੱਚੀ ਤਰਜੀਹ ਦਿੰਦੀ ਹੈ।
Click to Follow Babushahi Facebook page →