← ਪਿਛੇ ਪਰਤੋ
ਪਹਿਲੀ ਵਾਰ ਨਹੀਂ ਪਰਤੇ ਗੈਰ ਕਾਨੂੰਨੀ ਤੌਰ ’ਤੇ ਗਏ ਲੋਕ, ਪੜ੍ਹੋ ਵਿਦੇਸ਼ ਮੰਤਰੀ ਨੇ ਦਿੱਤੇ ਅੰਕੜੇ ਨਵੀਂ ਦਿੱਲੀ, 6 ਫਰਵਰੀ, 2025: ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਅੱਜ ਰਾਜ ਸਭਾ ਵਿਚ ਅੰਕੜੇ ਪੇਸ਼ ਕਰਦਿਆਂ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਗੈਰ ਕਾਨੂੰਨੀ ਤੌਰ ’ਤੇ ਅਮਰੀਕਾ ਗਏ ਵਾਪਸ ਡਿਪੋਰਟ ਕੀਤੇ ਗਏ ਹਨ। ਉਹਨਾਂ ਨੇ 2009 ਤੋਂ 2025 ਤੱਕ ਹਰ ਸਾਲ ਡਿਪੋਰਟ ਕੀਤੇ ਭਾਰਤੀਆਂ ਦੇ ਅੰਕੜੇ ਪੇਸ਼ ਕੀਤੇ ਤੇ ਨਲ ਹੀ ਦੱਸਿਆ ਕਿ ਇਹ ਨੀਤੀ 2012 ਵਿਚ ਬਣਾਈ ਗਈ ਤੇ ਲਾਗੂ ਕੀਤੀ ਗਈ ਤੇ ਮੌਜੂਦਾ ਸਰਕਾਰ ਨੇ ਇਸ ਨੀਤੀ ਵਿਚ ਕੋਈ ਤਬਦੀਲੀ ਨਹੀਂ ਕੀਤੀ। ਇਸਦਾ ਮਤਲਬ ਹੈ ਕਿ ਨੀਤੀ ਯੂ ਪੀ ਏ ਸਰਕਾਰ ਵੇਲੇ ਬਣੀ ਤੇ ਮੋਦੀ ਸਰਕਾਰ ਵੇਲੇ ਵੀ ਜਾਰੀ ਹੈ।
Total Responses : 13931