← ਪਿਛੇ ਪਰਤੋ
ਨਾ ਵਿਕਾਸ ਤੇ ਨਾ ਹੀ ਇਨਸਾਫ ਦੇ ਬੈਨਰ ਹੇਠ ਭਾਜਪਾ ਵੱਲੋਂ 150 ਥਾਵਾਂ ’ਤੇ ਕੀਤੇ ਜਾਣਗੇ ਰੋਸ ਪ੍ਰਦਰਸ਼ਨ ਬਾਬੂਸ਼ਾਹੀ ਨੈਟਵਰਕ ਚੰਡੀਗੜ੍ਹ, 16 ਮਾਰਚ, 2025: ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ’ਤੇ ਭਾਜਪਾ ਵੱਲੋਂ ਅੱਜ ’ਨਾ ਵਿਕਾਸ ਤੇ ਨਾ ਹੀ ਇਨਸਾਫ’ ਦੇ ਬੈਨਰ ਹੇਠ ਸੂਬੇ ਭਰ ਵਿਚ 150 ਥਾਵਾਂ ’ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਭਾਜਪਾ ਦੋਸ਼ ਲਗਾ ਰਹੀ ਹੈ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ। ਦੂਜੇ ਪਾਸੇ ਆਪ ਸਰਕਾਰ ਨੇ 18 ਮਾਰਚ ਨੂੰ ਇਕ ਵੱਡੀ ਰੈਲੀ ਰੱਖੀ ਹੈ ਜਿਸ ਵਿਚ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਜਾਣਗੀਆਂ।
Total Responses : 181