ਨਸ਼ੇ ਦਾ ਕਾਰੋਬਾਰ ਕਰਨ ਵਾਲੇ 'ਤੇ ਚੱਲਿਆ ਪ੍ਰਸ਼ਾਸਨ ਦਾ 'ਪੀਲਾ ਪੰਜਾ'
ਪੱਟੀ ਵਿਖੇ ਮੁਲਜ਼ਮ ਦਾ ਘਰ ਢਾਹਿਆ ਗਿਆ
ਬਲਜੀਤ ਸਿੰਘ
ਪੱਟੀ, ਤਰਨ ਤਾਰਨ : ਤਰਨ ਤਾਰਨ ਜ਼ਿਲ੍ਹੇ ਦੇ ਕਸਬਾ ਪੱਟੀ ਵਿਖੇ ਨਸ਼ਿਆਂ ਦੇ ਕਾਰੋਬਾਰ ਕਰਨ ਵਾਲਿਆਂ ਖਿਲਾਫ਼ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੇ ਸਖ਼ਤ ਕਾਰਵਾਈ ਕਰਦਿਆਂ ਇੱਕ ਮੁਲਜ਼ਮ ਦੇ ਘਰ ਨੂੰ ਢਾਹ ਦਿੱਤਾ ਹੈ।
ਢਾਹੇ ਗਏ ਘਰ ਦਾ ਵੇਰਵਾ
ਸਥਾਨ: ਪੱਟੀ ਦੀ ਵਾਰਡ ਨੰਬਰ 2
ਮੁਲਜ਼ਮ ਦੀ ਪਛਾਣ: ਮੇਵਾ ਸਿੰਘ ਪੁੱਤਰ ਮੁਖਤਿਆਰ ਸਿੰਘ।
ਕਾਰਵਾਈ: ਪੁਲਿਸ ਪ੍ਰਸ਼ਾਸਨ ਨੇ 'ਪੀਲਾ ਪੰਜਾ' (ਬੁਲਡੋਜ਼ਰ) ਚਲਾਉਂਦੇ ਹੋਏ ਮੇਵਾ ਸਿੰਘ ਦੇ ਘਰ ਨੂੰ ਢਾਹ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਡੀ ਰਿਪੂਤਪਨ ਨੇ ਦੱਸਿਆ: ਮੇਵਾ ਸਿੰਘ ਪੁੱਤਰ ਮੁਖਤਿਆਰ ਸਿੰਘ ਦੇ ਉੱਪਰ ਨਸ਼ਿਆਂ ਦੇ ਕਾਰੋਬਾਰ ਨੂੰ ਲੈ ਕੇ ਕਈ ਮੁਕਦਮੇ ਦਰਜ ਸਨ। ਉਸ ਵੱਲੋਂ ਨਾਜਾਇਜ਼ ਤੌਰ 'ਤੇ ਬਣਾਈ ਗਈ ਜਾਇਦਾਦ ਨੂੰ ਮੁੱਖ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ।
ਐਸਪੀ ਡੀ ਰਿਪੂ ਤਪਨ ਸਿੰਘ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਵੱਲੋਂ ਨਜਾਇਜ਼ ਤੌਰ 'ਤੇ ਬਣਾਈ ਗਈ ਜਾਇਦਾਦ ਨੂੰ ਵੀ ਇਸੇ ਤਰ੍ਹਾਂ ਢਹਿ-ਢੇਰੀ ਕੀਤਾ ਜਾਵੇਗਾ ਅਤੇ ਕਬਜ਼ੇ ਵਿੱਚ ਲਿਆ ਜਾਵੇਗਾ।
ਇਸ ਮੌਕੇ ਅਧਿਕਾਰੀਆਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ: "ਨੌਜਵਾਨ ਨਸ਼ਿਆਂ ਨੂੰ ਛੱਡ ਕੇ ਆਪਣੇ ਕੰਮਾਂ ਵੱਲ ਧਿਆਨ ਦੇਣ ਤਾਂ ਜੋ ਉਨ੍ਹਾਂ ਦੀ ਆਉਣ ਵਾਲੀ ਜ਼ਿੰਦਗੀ ਸਾਫ਼-ਸੁਥਰੀ ਰਹਿ ਸਕੇ।"
ਕਾਰਵਾਈ ਦੌਰਾਨ ਤਹਿਸੀਲਦਾਰ ਅੰਮ੍ਰਿਤ ਪਾਲ ਕੌਰ ਵੀ ਮੌਜੂਦ ਸਨ।