ਨਵੇਂ ਦਾਖਲਿਆਂ 'ਚ ਵਿਦਿਆਰਥੀਆਂ ਦੀ ਗਿਣਤੀ ਦੇ ਵਾਧੇ ਲਈ ਕੀਤੀ ਮੀਟਿੰਗ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 18 ਮਈ 2025- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੀਰਮਪੁਰ ਦੇ ਹੈੱਡਮਾਸਟਰ ਸ੍ਰੀ ਸੁਖਵਿੰਦਰ ਕੁਮਾਰ ਨੇ ਦੱਸਿਆ ਨਵੇਂ ਸੈਸ਼ਨ ਦੇ ਦਾਖਲੇ ਲਈ ਵਿਦਿਆਰਥੀਆਂ ਦਾ ਦਾਖਲਾ ਸ਼ੁਰੂ ਹੈ। ਅੱਜ ਹਰਦੇਵ ਸਿੰਘ ਕਾਹਮਾ ਨੇ , ਪਿੰਡਾਂ ਦੇ ਸਰਪੰਚਾਂ ਸਕੂਲ ਅਧਿਆਪਕਾਂ ਦੀ ਇੱਕ ਵਿਸ਼ੇਸ਼ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਰਮਪੁਰ ਵਿੱਚ ਕੀਤੀ। ਦਸਵੀਂ ਕਲਾਸ ਦੇ ਵਧੀਆ ਨਤੀਜੇ ਬਾਰੇ ਜਾਣੂ ਕਰਵਾਇਆ ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਅਤੇ ਸਮੂਹ ਸਟਾਫ ਵਧਾਈ ਦਿੱਤੀ, ਉਹਨਾਂ ਨੇ ਲੋਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦਾ ਦਾਖਲਾ ਕਰਵਾਉਣ ਲਈ ਅਪੀਲ ਕੀਤੀ, ਨਾਲ ਹੀ ਇਹ ਦੱਸਿਆ ਗਿਆ ਸਰਕਾਰੀ ਸੀਨੀਅਰ ਸਕੈਡਰੀ ਸਮਾਰਟ ਸਕੂਲ ਬੀਰਮਪੁਰ ਅਪਗਰੇਡ ਹੋਇਆ ਹੈ ਨਵੇਂ ਸੈਸ਼ਨ ਦੇ ਦਾਖਲੇ ਦੇ ਸਬੰਧ ਵਿੱਚ ਵਿਦਿਆਰਥੀਆਂ ਦਾ ਵਾਧਾ ਕੀਤਾ ਜਾਣਾ ਹੈ ਜਿਸ ਦੇ ਸਬੰਧ ਵਿਚ ਇਲਾਕੇ ਦੇ ਪਿੰਡਾਂ ਦੇ ਸਰਪੰਚਾਂ ਨਾਲ ਮੀਟਿੰਗ ਕੀਤੀ ਗਈ। ਉਹਨਾਂ ਨੂੰ ਸਕੂਲ ਵਿੱਚ ਸਰਕਾਰ ਅਤੇ ਐਨ ਆਰ ਆਈ ਵੀਰਾਂ ਦੁਆਰਾ ਮਿਲ ਸਹੂਲਤਾਂ , ਕੁਆਲਿਟੀ ਐਜੂਕੇਸ਼ਨ, ਕੰਪਿਊਟਰ ਵਿੱਦਿਆ, ਲਾਇਬ੍ਰੇਰੀ, ਖੇਡਾਂ, ਵਜ਼ੀਫ਼ੇ , ਵਿਦਿਆਰਥੀਆਂ ਨੂੰ ਬਰਦੀਆਂ, ਸਟੇਸ਼ਨਰੀ , ਵਿਦਿਆਰਥੀਆਂ ਦੀ ਨਿੱਜੀ ਸੁਰੱਖਿਆ, ਵਿਦਿਆਰਥੀਆਂ ਦੇ ਆਉਣ ਜਾਣ ਦੀ ਸੁਵਿਧਾ ਬਾਰੇ ਜਾਣੂ ਕਰਵਾਇਆ।
ਇਸ ਮੀਟਿੰਗ ਵਿੱਚ ਜਸਪਾਲ ਸਿੰਘ ਸ਼ੌਂਕੀ, ਕੁਮਾਰੀ ਨੀਤੂ ਰਣਦੇਵ, ਸ੍ਰੀਮਤੀ ਇੰਦਰਜੀਤ ਕੌਰ, ਸ੍ਰੀਮਤੀ ਨੇਹਾ ਭੰਵਰਾ, ਸਰਪੰਚ ਸੁਰਿੰਦਰ ਦੁਗਲ ਜੀ ਨੇ ਵਿਚਾਰ ਦਿੱਤੇ। ਇਸ ਮੀਟਿੰਗ ਵਿੱਚ ਵੱਖ ਵੱਖ ਪਿੰਡਾਂ ਦੇ ਸਰਪੰਚ ਸਹਿਬਾਨ ਮੌਜੂਦ ਸਨ ਮੀਟਿੰਗ ਵਿੱਚ ਸੁਰਿੰਦਰ ਦੁਗਲ ਸਰਪੰਚ ਬੀਰਮਪੁਰ, ਅਸ਼ੋਕ ਕੁਮਾਰ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਕਮ ਸਰਪੰਚ ਸੌਲੀ, ਜੋਗਿੰਦਰ ਪਾਲ ਸਾਧੋਵਾਲ , ਰਾਜ ਕਮਲ ਸਰਪੰਚ ਲਹਿਰਾ, ਬਲਵਿੰਦਰ ਪਾਲ ਪੁਰਖੋਵਾਲ, ਚੰਚਲਾ ਦੇਵੀ ਸਰਪੰਚ ਪਾਹਲੇਵਾਲ, ਕੁਲਵਿੰਦਰ ਕੌਰ ਸਰਪੰਚ ਪਾਰੋਵਾਲ, ਸਰਪੰਚ ਗੁਰਜੀਤ ਕੌਰ ਪਿੰਡ ਖ਼ਾਨਪੁਰ,ਪੰਚ ਰਾਜ ਰਾਣੀ , ਪੰਚ ਰਾਹੁਲ, ਪੰਚ ਅਮਰੀਕ ਸਿੰਘ ,ਪੰਚ ਮਨਜੀਤ ਲਾਲ, ਪੰਚ ਚਰਨਜੀਤ ਸਿੰਘ,ਸਟਾਫ ਮੈਂਬਰ, ਸੰਜੀਵ ਕੁਮਾਰ,ਵਿਸ਼ਾਲ ਕੁਮਾਰ, ਕਾਂਤਾ ਦੇਵੀ, ਨੀਤੂ ਰਣਦੇਵ, ਨੇਹਾ ਭੰਵਰਾ, ਰੇਨੂੰ ਬਾਲਾ, ਦਲਜੀਤ ਕੌਰ, ਇੰਦਰਜੀਤ ਕੌਰ, ਸੁਭਾਸ਼ ਚੰਦਰ, ਆਕਾਸ਼ਦੀਪ, ਸ਼ਕਤੀ ਕੁਮਾਰ, ਨੀਤੂ ਬਾਲਾ, ਆਦਿ ਹਾਜ਼ਰ ਸਨ।