ਨਗਰ ਕੌਂਸਲ ਭੁੱਚੋ ਮੰਡੀ ਦੀ ਚੋਣ ਲਈ BJP ਆਗੂਆਂ ਵੱਲੋਂ ਮੀਟਿੰਗ
ਅਸ਼ੋਕ ਵਰਮਾ
ਬਠਿੰਡਾ, 12 ਮਈ 2026 : ਨਗਰ ਕੌਂਸਲ ਭੁੱਚੋ ਮੰਡੀ ਦੀ ਚੋਣ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਨਿਯੁਕਤ ਕੀਤੇ ਚੋਣ ਇੰਚਾਰਜ ਅਤੇ ਜਿਲ੍ਹਾ ਮੀਤ ਪ੍ਰਧਾਨ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਸ੍ਰੀ ਸ਼ਰਮਾ ਨੇ ਦੱਸਿਆ ਕਿ ਭੁੱਚੋ ਮੰਡੀ ਦੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਉਹਨਾਂ ਦੱਸਿਆ ਕਿ ਇਸ ਮੌਕੇ ਚੋਣ ਕਮੇਟੀ ਦੇ ਮੈਂਬਰਾਂ ਨੂੰ ਵੱਖ-ਵੱਖ ਵਾਰਡਾਂ ਦੀ ਵੰਡ ਕੀਤੀ ਗਈ ਅਤੇ ਸਮੁੱਚੀ ਦੇਖਰੇਖ ਦੀ ਜਿੰਮੇਵਾਰੀ ਦਿੱਤੀ ਗਈ। ਉਸ ਉਪਰੰਤ ਸ੍ਰੀ ਵਰਿੰਦਰ ਸ਼ਰਮਾ ਵੱਲੋਂ ਸਭ ਤੋਂ ਪਹਿਲਾਂ ਵਾਰਡ ਨੰਬਰ 7 ਦੀ ਮੀਟਿੰਗ ਸ਼ਾਟਾ ਸਿੰਘ ਦੇ ਘਰ ਰੱਖੀ ਗਈ, ਇਸ ਵਿੱਚ ਸ਼ਾਖਾ ਸਿੰਘ ਦੇ ਸਮਰਥਕਾਂ ਵੱਲੋਂ ਚੋਣਾਂ ਵਿੱਚ ਸਾਥ ਦੇਣ ਦਾ ਐਲਾਨ ਕੀਤਾ ਗਿਆ ਉਸੇ ਦੇ ਚਲਦੇ ਉਸ ਉਪਰੰਤ ਵਾਰਡ ਨੰਬਰ 6 ਦੀ ਬੈਠਕ ਹਰਪ੍ਰੀਤ ਸਿੰਘ ਦੇ ਗ੍ਰਹਿ ਵਿਖੇ ਕੀਤੀ ਗਈ ਜਿਸ ਵਿੱਚ ਉਹਨਾਂ ਦੇ ਸਮਰਥਕਾਂ ਵੱਲੋਂ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਹਰਪ੍ਰੀਤ ਸਿੰਘ ਨੂੰ ਜੇਤੂ ਬਣਾਉਣ ਦਾ ਪ੍ਰਣ ਲਿਆ ਗਿਆ।
ਇਸ ਮੌਕੇ ਵਾਰਡ ਨੰਬਰ 2 ਦੇ ਸੰਭਾਵੀ ਉਮੀਦਵਾਰ ਵਜੋਂ ਚਰਨਜੀਵ ਸਿੰਗਲਾ ਦੇ ਸਮਰਥਕਾਂ ਨਾਲ ਇੱਕ ਵਿਸ਼ੇਸ਼ ਬੈਠਕ ਕੀਤੀ ਗਈ ਜਿਸ ਵਿੱਚ ਵਾਰਡ ਦੇ ਖੇਤਰ ਦਾ ਜਾਇਜ਼ਾ ਲਿਆ ਗਿਆ ਅਤੇ ਵਰਿੰਦਰ ਸ਼ਰਮਾ ਵੱਲੋਂ ਚੋਣਾਂ ਨੂੰ ਜਿੱਤ ਵਿੱਚ ਬਦਲਣ ਦਾ ਨੁਕਤਾ ਸਾਂਝਾ ਕਰਦਿਆਂ ਚੋਣ ਸੂਚੀਆਂ ਦੀ ਸਕਰੂਟਨਿੰਗ ਕਰਨ ਬਾਰੇ ਜਾਣਕਾਰੀ ਦਿੱਤੀ ਗਈ ਸ੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਇਸ ਵਾਰ ਭੁੱਚੋ ਨਗਰ ਕੌਂਸਲ ਵਿੱਚ ਅਸੀਂ ਭਾਜਪਾ ਵੱਲੋਂ 13 ਦੀਆਂ 13 ਸੀਟਾਂ ਉੱਪਰ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਾਂਗੇ ਅਤੇ ਨਗਰ ਕੌਂਸਲ ਭੁੱਚੋ ਦਾ ਇਸ ਵਾਰ ਪ੍ਰਧਾਨ ਵੀ ਭਾਰਤੀ ਜਨਤਾ ਪਾਰਟੀ ਦਾ ਹੋਵੇਗਾl ਇਸ ਸਮੇਂ ਉਨਾਂ ਦੇ ਨਾਲ ਸਰਕਲ ਦੇ ਪ੍ਰਧਾਨ ਵਿਸ਼ਾਲ ਮਹੇਸ਼ਵਰੀ ਵਿਨੋਦ ਬਿੰਟਾ ਪ੍ਰਦੇਸ਼ ਕਾਰਜਕਾਰਨੀ ਮੈਂਬਰ ਨਰੇਸ਼ ਬਾਂਸਲ ਸੁਰਜੀਤ ਸਿੰਘ ਲਵਨੀਸ਼ ਗਰਗ ਰਣਜੀਤ ਟੀਨੂ ਜ਼ਿਲਾ ਉਪ ਪ੍ਰਧਾਨ ਸੰਦੀਪ ਮਹੇਸ਼ਵਰੀ ਅਤੇ ਕੁਲਰਾਜ ਸਿੰਘ ਮੌਜੂਦ ਰਹੇ
- Download Babushahi App
-
-