ਥਾਣੇ ਵਿੱਚ ਵੀਡੀਓ ਬਣਾਉਣ ਨੂੰ ਲੈ ਕੇ ਕਿਸਾਨਾਂ ਅਤੇ ਪੁਲਿਸ ਮੁਲਾਜ਼ਮਾਂ ਦਾ ਪਿਆ ਪੇਚਾ
ਐਸ ਐਚ ਓ ਨੇ ਪਹੁੰਚ ਕੇ ਸੁਲਝਾਇਆ ਮਾਮਲਾ
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ, 14 May 2026
ਥਾਣਾ ਪੁਰਾਣਾ ਸ਼ਾਲਾ ਅੰਦਰ ਮਾਹੌਲ ਉਸ ਵੇਲੇ ਗਰਮਾ ਗਿਆ ਜਦੋਂ ਕਿਸਾਨ ਆਗੂਆਂ ਨਾਲ ਪੁਲਿਸ ਵੱਲੋਂ ਦੁਰਵਿਵਹਾਰ ਕਰਨ ਦੇ ਦੋਸ਼ਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਪੁਰਾਣਾ ਸ਼ਾਲਾ ਪੁਲਿਸ ਦਰਮਿਆਨ ਟਕਰਾਅ ਵਾਲੀ ਸਥਿਤੀ ਬਣਦੀ ਨਜ਼ਰ ਆਈ । ਰੋਸ਼ ਵਜੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੁਰਾਣਾ ਸ਼ਾਲਾ ਥਾਣਾ ਦਾ ਘਿਰਾਓ ਕਰ ਲਿਆ ਗਿਆ। ਕਿਸਾਨ ਪਿੰਡ ਨਸ਼ਹਿਰਾ ਬਹਾਦਰ ਦੀ ਇੱਕ ਜਮੀਨ ਦੇ ਕਬਜ਼ੇ ਦੇ ਮਾਮਲੇ ਵਿੱਚ ਥਾਣੇ ਇਕੱਠੇ ਹੋਏ ਸਨ ਇਸ ਦੌਰਾਨ ਵੀਡੀਓ ਬਣਾਉਣ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਨਾਲ ਉਹਨਾਂ ਦੀ ਤਕਰਾਰ ਹੋ ਗਈ ਤੇ ਮਾਮਲਾ ਵਧ ਗਿਆ। ਬਾਅਦ ਵਿੱਚ ਦੀਨਾ ਨਗਰ ਥਾਣੇ ਦੇ ਐਸਐਚ ਓ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਨੂੰ ਸੁਲਝਾਇਆ ।
ਇਸ ਸਬੰਧੀ ਥਾਣਾ ਪੁਰਾਣਾ ਸ਼ਾਲਾ ਦੇ ਵਿਹੜੇ ਚ ਧਰਨਾ ਲਾ ਕੇ ਬੈਠੇ ਜਥੇਬੰਦੀ ਦੇ ਆਗੂਆਂ ਵੱਲੋਂ ਉਹਨਾਂ ਨਾਲ ਦੁਰ ਵਿਵਹਾਰ ਕਰਨ ਦੇ ਦੋਸ਼ ਲਗਾਉਂਦਿਆਂ ਜੋਂਨ ਪ੍ਰਧਾਨ ਸੁਖਵਿੰਦਰ ਸਿੰਘ ਗੋਹਤ ਨੇ ਕਿਹਾ ਕਿ ਜਵਾਲਾਪੁਰ ਦੇ ਰਕਬੇ ਤੇ ਸਾਬਕਾ ਚੇਅਰਮੈਨ ਮਨਜੀਤ ਸਿੰਘ ਪਸਵਾਲ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਦੇ ਮਾਮਲੇ ਚ ਉਹ ਪੀੜਤ ਧਿਰ ਨਾਲ ਥਾਣੇ ਪੁੱਜੇ ਸਨ । ਮਾਮਲਾ ਲਗਭਗ ਸੋਲਰ ਚੁੱਕਾ ਸੀ ਪਰ ਜਦੋਂ ਵੀਡੀਓ ਬਣਾਉਣ ਲੱਗੇ ਤਾਂ ਪੁਰਾਣਾ ਸ਼ਾਲਾ ਦੇ ਮੁਲਾਜ਼ਮਾਂ ਵੱਲੋਂ ਉਹਨਾਂ ਨੂੰ ਧੱਕੇ ਮਾਰ ਕੇ ਥਾਣੇ ਅੰਦਰ ਬੰਦ ਕਰ ਦਿੱਤਾ ਗਿਆ ਅਤੇ ਉਹਨਾਂ ਨਾਲ ਦੁਰਵਿਵਹਾਰ ਕੀਤਾ। ਜਦੋਂ ਕਿ ਪੁਲਿਸ ਅਤੇ ਜਥੇਬੰਦੀ ਦਰਮਿਆਨ ਵੱਧਦੇ ਟਕਰਾਅ ਵਾਲੀ ਸਥਿਤੀ ਦੀ ਗੰਭੀਰਤਾ ਨੂੰ ਵੇਖਦਿਆਂ ਪੁਲਿਸ ਦੇੇ ਉੱਚ ਅਧਿਕਾਰੀਆਂ ਦੇ ਆਦੇਸ਼ਾਂ ਤੇ ਥਾਣਾ ਦੀਨਾ ਨਗਰ ਦੇ ਐਸਐਚਓ ਸੁਰਿੰਦਰਪਾਲ ਸਿੰਘ ਮੌਕੇ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਜਥੇਬੰਦੀ ਦੇ ਆਗੂ ਟੀਮ ਨਾਲ ਮੀਟਿੰਗ ਕਰਕੇ ਬੜੀ ਸੂਝ ਬੂਝ ਨਾਲ ਇਸ ਉਲਝਦੇ ਹੋਏ ਮਾਮਲੇ ਨੂੰ ਇਨਸਾਫ ਦੇਣ ਦਾ ਭਰੋਸਾ ਦੇ ਕੇ ਸੁਲਝਾਇਆ ਗਿਆ ।
- Download Babushahi App
-
-