ਜ਼ਿਲ੍ਹਾ ਚੋਣ ਤਹਿਸੀਲਦਾਰ ਮਨਜਿੰਦਰ ਸਿੰਘ ਵੱਲੋਂ ਸਵੈਂ - ਗਣਨਾ ਕੀਤੀ ਗਈ
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ, 13 ਮਈ
ਜ਼ਿਲ੍ਹਾ ਚੋਣ ਤਹਿਸੀਲਦਾਰ ਗੁਰਦਾਸਪੁਰ ਮਨਜਿੰਦਰ ਸਿੰਘ ਵੱਲੋਂ ਆਪਣੀ ਸਵੈਗਣਨਾ ਕੀਤੀ ਗਈ ਅਤੇ ਜ਼ਿਲ੍ਹਾ ਵਾਸੀਆਂ ਨੂੰ ਵੱਧ ਤੋਂ ਵੱਧ ਸਵੈਗਣਨਾ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਜਨਗਣਨਾ ਵਿਭਾਗ ਵੱਲੋਂ ਪਹਿਲੀ ਵਾਰ ਡਿਜੀਟਲ ਸੈਂਸਜ ਕੀਤੀ ਜਾ ਰਹੀ ਹੈ ਜਿਸ ਤਹਿਤ ਜਨਗਣਨਾ 15 ਮਈ ਤੋਂ ਸ਼ੁਰੂ ਹੋਵੇਗੀ ਅਤੇ ਗਿਣਤੀਕਾਰ ਘਰ ਘਰ ਜਾ ਕੇ ਮਕਾਨ ਸੂਚੀ ਕਰਨ ਅਤੇ ਮਕਾਨਾਂ ਦੀ ਗਣਨਾ ਕਰਨਗੇ ਅਤੇ 34 ਪ੍ਰਸ਼ਨਾਂ ਦੇ ਉੱਤਰ ਐਚ ਐਲ ਓ ਐਪ ਵਿੱਚ ਭਰੇ ਜਾਣਗੇ।
ਪਰ ਇਸ ਤੋਂ ਪਹਿਲਾਂ ਲੋਕਾਂ ਦੀ ਸੁਵਿਧਾ ਲਈ ਸਵੈਗਣਨਾ ਪੋਰਟਲ 30 ਅਪ੍ਰੈਲ ਤੋਂ ਲੈ ਕੇ 14 ਮਈ ਤੱਕ ਜਨਗਣਨਾ ਵਿਭਾਗ ਵੱਲੋਂ ਖੋਲ ਦਿੱਤਾ ਗਿਆ ਹੈ। ਜਿਸਦਾ ਸਾਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।
ਇਸੇ ਹੀ ਲੜੀ ਤਹਿਤ ਅੱਜ ਜ਼ਿਲ੍ਹਾ ਚੋਣ ਤਹਿਸੀਲਦਾਰ ਮਨਜਿੰਦਰ ਸਿੰਘ ਵੱਲੋਂ ਜਨਗਣਨਾ ਵਿਭਾਗ ਦੀ ਗੁਰਦਾਸਪੁਰ ਟੀਮ ਦੇ ਸਾਹਮਣੇ ਆਪਣੀ ਸਵੈਗਣਨਾ ਕਰ ਲਈ ਗਈ ਹੈ। ਇਸ ਮੌਕੇ ਲੈਕਚਰਾਰ ਗੁਰਮੀਤ ਸਿੰਘ ਭੋਮਾ ਨੈਸ਼ਨਲ ਅਤੇ ਸਟੇਟ ਐਵਾਰਡੀ ਜੋ ਕਿ ਬਤੌਰ ਜ਼ਿਲਾ ਗੁਰਦਾਸਪੁਰ ਮਾਸਟਰ ਟਰੇਨਰ ਸੈਂਸਜ, ਸੀਨੀਅਰ ਕਾਨੂੰਗੋ ਰਣਜੀਤ ਸਿੰਘ ਬੁੱਟਰ , ਸੁਨੀਲ ਕੁਮਾਰ ਚੋਣ ਕਾਨੂੰਗੋ, ਅਮਿਤ ਗੁਪਤਾ , ਗਗਨਦੀਪ ਸਿੰਘ, ਭੁਪਿੰਦਰ ਸਿੰਘ, ਪਰਮਜੀਤ ਸਿੰਘ ਨੈਸ਼ਨਲ ਐਵਾਰਡੀ, ਗਗਨਦੀਪ ਸਿੰਘ ਸ਼ੋਸ਼ਲ ਮੀਡੀਆ ਇੰਚਾਰਜ ਸਵੀਪ ਗੁਰਦਾਸਪੁਰ ਹਾਜ਼ਰ ਸਨ।
- Download Babushahi App
-
-