ਜਦੋ ਦੇਰ ਰਾਤ ਸ੍ਰੋਮਣੀ ਕਮੇਟੀ ਮੁਲਾਜ਼ਮ ਡਾਂਗਾਂ ਲੈ ਕੇ ਨਿਹੰਗਾਂ ਦੇ ਡੇਰੇ ਬਾਹਰ ਪੁੱਜ ਗਏ
ਨੀਲੇ ਬਾਣੇ ਵਿੱਚ ਤਖਤ ਸ੍ਰੀ ਕੇਸਗੜ੍ਹ ਦੀ ਸਰਾਂ ਵਿੱਚ ਕਮਰੇ ਨੂੰ ਲੈ ਕੇ ਹੋਈ ਝੜਪ
ਬਹਿਸ ਬਸੀਏ ਤੋ ਬਾਅਦ ਲੈਂਪ ਸ਼ੀਸ਼ੇ ਕੁਰਸੀਆਂ ਤੋੜਿਆ ਹੋਇਆ ਨੁਕਸਾਨ
ਨਿਹਿਗ ਰੂਪੀ ਵਿਅਕਤੀਆਂ ਨੇ ਅਗਵਾ ਕਿਤੇ ਤਿੰਨ ਕਮੇਟੀ ਕਰਮਚਾਰੀ , ਪੁਲਿਸ ਨੇ ਅਗਵਾ ਕਿਤੇ ਵਿਅਕਤੀਆਂ ਨੂੰ ਬਹਾਦਰੀ ਨਾਲ ਕੀਤਾ ਕਾਬੂ
ਸ੍ਰੀ ਅਨੰਦਪੁਰ ਸਾਹਿਬ, 7 ਮਾਰਚ 2026: ਬੀਤੀ ਦੇਰ ਰਾਤ ਤਕਰੀਬਨ ਇੱਕ ਨਿਹੰਗ ਸਿੰਘ ਜਥੇਬੰਦੀ ਦੇ ਮੁਖੀ ਬਾਬੇ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੀ ਯਾਤਰਾ ਸਰਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਯਾਤਰੀ ਨਿਵਾਸ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਮਰਾ ਲੈਣ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨਾਲ ਹੋਏ ਤਕਰਾਰ ਤੋਂ ਬਾਅਦ ਦਰਜਨ ਦੇ ਕਰੀਬ ਹਥਿਆਰਬੰਦ ਨਿਹੰਗਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਧਾਵਾ ਬੋਲ ਕੇ ਭੰਨਤੋੜ ਕੀਤੀ, ਕਮਰਿਆਂ ਦੀ ਬੁਕਿੰਗ ਦਾ ਹਜ਼ਾਰਾਂ ਰੁਪਏ ਕੈਸ਼ ਲੁੱਟ ਲਿਆ ਗਿਆ ਅਤੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਅਤੇ ਕਾਰ-ਸੇਵਾ ਭੂਰੀ ਵਾਲਿਆਂ ਦੇ ਸੇਵਾਦਾਰਾਂ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦਿਆਂ ਦੋ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਅਤੇ ਇਕ ਭੂਰੀ ਵਾਲਿਆਂ ਦੇ ਸੇਵਾਦਾਰ ਨੂੰ ਧਾਵਾ ਬੋਲ ਵਾਲੇ ਨੀਲੇ ਰੰਗ ਦੇ ਕਪੜਿਆ ਵਾਲੀਆ ਵਲੋ ਅਗਵਾ ਕਰ ਲਿਆ ਗਿਆ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸ. ਮਲਕੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੂੰ ਨਾਲ ਲੈ ਕੇ ਸਥਾਨਕ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ ਸਾਹਮਣੇ ਬਣੇ ਡੇਰੇ ਤੋਂ ਪੁਲਿਸ ਦੀ ਮਦਦ ਦੇ ਨਾਲ ਦੋ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਅਤੇ ਇਕ ਕਾਰ ਸੇਵਾ ਭੂਰੀ ਵਾਲਿਆਂ ਦੇ ਸੇਵਾਦਾਰ ਨੂੰ ਛੁਡਵਾਇਆ, ਜਿਨ੍ਹਾਂ ਦੀਆਂ ਨਿਹੰਗ ਸਿੰਘਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਲੱਤਾਂ, ਬਾਹਾਂ ਤੋੜ ਦਿੱਤੀਆਂ ਸਨ ਅਤੇ ਗੰਭੀਰ ਜ਼ਖ਼ਮੀ ਕਰ ਦਿੱਤਾ। ਇਸ ਦੌਰਾਨ ਕਾਰ ਸੇਵਾ ਭੂਰੀ ਵਾਲਿਆਂ ਦੇ ਇਕ ਸੇਵਾਦਾਰ ਦੀ ਹਾਲਤ ਗੰਭੀਰ ਵੇਖਦਿਆਂ ੳੇੁਸ ਨੂੰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਰਕਾਰੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਨਿਹੰਗਾਂ ਦੇ ਹਮਲੇ ਵਿਚ ਸ਼੍ਰੋਮਣੀ ਕਮੇਟੀ ਦੇ ਤਿੰਨ ਅਤੇ ਕਾਰ-ਸੇਵਾ ਭੂਰੀ ਵਾਲਿਆਂ ਦਾ ਇਕ ਸੇਵਾਦਾਰ ਜ਼ਖ਼ਮੀ ਹੋਇਆ ਹੈ।
ਉਧਰ ਅਗਵਾਕਾਰ ਨਿਹੰਗਾਂ ਖ਼ਿਲਾਫ਼ ਪੁਲਿਸ ਦੀ ਢਿੱਲੀ ਕਾਰਵਾਈ ਵੇਖਦਿਆਂ ਦੇਰ ਰਾਤ 11 ਵਜੇ ਸੈਂਕੜੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਡਾਂਗਾਂ ਅਤੇ ਕਿਰਪਾਨਾਂ ਲੈ ਕੇ ਡੇਰੇ ਨੂੰ ਘੇਰਨ ਚਲੇ ਗਏ ਅਤੇ ਤਕਰੀਬਨ ਇਕ ਵਜੇ ਦੇਰ ਰਾਤ ਤੱਕ ਮਾਹੌਲ ਤਣਾਪੂਰਨ ਬਣਿਆ ਰਿਹਾ। ਪੁਲਿਸ ਵਲੋਂ ਅਗਵਾਕਾਰ ਨਿਹੰਗਾਂ ਨੂੰ ਗ੍ਰਿਫਤਾਰ ਨਾ ਕਰਨ ਅਤੇ ਪਰਚਾ ਦਰਜ ਕਰਨ ਵਿਚ ਢਿੱਲ-ਮੱਠ ਵਾਲੇ ਰਵੱਈਏ ਵਿਰੁੱਧ ਦੇਰ ਰਾਤ ਦੋ ਵਜੇ ਤੱਕ ਸੈਂਕੜੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਅਤੇ ਪੁਲਿਸ ਥਾਣਾ ਸ੍ਰੀ ਅਨੰਦਪੁਰ ਸਾਹਿਬ ਦੇ ਬਾਹਰ ਬੈਠੇ ਰਹੇ। ਆਖਰੀ ਖਬਰ ਲਿਖੇ ਜਾਣ ਤੱਕ ਪੁਲਿਸ ਨੇ ਜ਼ਖਮੀਆਂ ਦੇ ਬਿਆਨ ਲੈਣ ਦੀ ਕਾਰਵਾਈ ਸ਼ੁਰੂ ਕੀਤੀ ਹੋਈ ਸੀ ਦੂਜੇ ਪਾਸੇ ਮੁਖੀ ਬਾਬਾ ਹਰੀ ਸਿੰਘ ਵੀ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਾਖਲ ਹੋ ਗਏ। ਤਣਾਅ ਤੇ ਟਕਰਾਅ ਨੂੰ ਵੇਖਦਿਆਂ ਪ੍ਰਸ਼ਾਸਨ ਨੇ ਵੱਡੀ ਗਿਣਤੀ ਪੁਲਿਸ ਅਤੇ ਦੰਗਾ ਵਿਰੋਧੀ ਫੋਰਸ ਤਾਇਨਾਤ ਕਰ ਦਿੱਤੀ ਹੈ। ਇਸ ਸੰਬੰਧੀ ਪੁਲਿਸ ਅਧਿਕਾਰੀ ਐਸ ਐੱਚ ਓ ਦਾਨਿਸ਼ਵੀਰ ਸਿੰਘ ਥਾਣਾ ਸ੍ਰੀ ਅਨੰਦਪੁਰ ਸਾਹਿਬ ਨੇ ਮੌਕੇ ਤੇ ਮਾਹੌਲ ਨੂੰ ਆਪਣੀ ਸੂਝਬੂਝ ਨਾਲ ਕਾਬੂ ਕੀਤਾ ਤੇ ਪ੍ਰੇਸ ਨੂੰ ਜਾਣਕਾਰੀ ਦਿੱਤੀ ਕਿ ਪੁਲਿਸ ਵੱਲੋਂ ਮੁਕਦਮਾ ਦਰਜ ਕਰ ਲਿਆ ਗਿਆ ਹੈ ਤੇ ਜਾਣਕਾਰੀ ਸਾਂਜੀ ਕਰਦੇ ਹੋਏ ਪੁਲਿਸ ਪਾਰਟੀ ਜਾਂਚ ਕਰ ਰਹੀ ਹੈ
Click to Follow Babushahi Facebook page →