ਜਗਰਾਓਂ ਅੰਦਰ ਆਉਂਦੀਆਂ ਕੌਂਸਲ ਦੀਆਂ ਚੋਣਾਂ ਲਈ ਸਸਤੀ ਸ਼ਰਾਬ ਦੇ ਚੱਕਰ 'ਚ ਹੋਈ ਜੱਗੋਤੇਰਵੀ
ਸਸਤੀ ਦਾਰੂ ਦਾ ਝਾਂਸਾ ਦੇ ਕੇ ਨੌਸਰਬਾਜ਼ ਨੇ ਕੌਂਸਲਰਾਂ ਨਾਲ ਠੱਗੀ ਮਾਰੀ
ਦੀਪਕ ਜੈਨ
ਜਗਰਾਉਂ 16 ਜਨਵਰੀ 2026- ਜਗਰਾਉਂ ਅੰਦਰ ਗੁਪਤ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਉਂਦੀਆਂ ਕੌਂਸਲ ਦੀਆਂ ਚੋਣਾਂ ਲਈ ਮੌਜੂਦਾ ਅਤੇ ਦਾਅਵੇਦਾਰ ਕੌਂਸਲਰਾਂ ਵੱਲੋਂ ਵੋਟਰਾਂ ਨੂੰ ਲੁਭਾਉਣ ਲਈ ਸਸਤੀ ਦਾਰੂ ਦੇ ਚੱਕਰ ਵਿੱਚ ਜੱਗੋਤੇਰਵੀ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਜਗਰਾਉਂ ਅੰਦਰ ਇੱਕ ਨੌਜਵਾਨ ਵੱਲੋਂ ਬੜੀ ਹੁਸ਼ਿਆਰੀ ਨਾਲ ਸਸਤੀ ਸ਼ਰਾਬ ਲੈਣ ਵਾਲੇ ਲੋਕਾਂ ਦੀ ਤਲਾਸ਼ ਕੀਤੀ ਜਾ ਰਹੀ ਸੀ। ਤਲਾਸ਼ ਦੌਰਾਨ ਉਹਨਾਂ ਨੂੰ ਇੱਕ ਵਿਅਕਤੀ ਮਿਲਿਆ ਜਿਸ ਨੇ ਉਸ ਨਾਲ ਮੌਜੂਦਾ ਅਤੇ ਆਉਂਦੀਆਂ ਕੌਂਸਲ ਦੀਆਂ ਚੋਣਾਂ ਲਈ ਦਾਅਵੇਦਾਰੀ ਜਿਤਾਉਣ ਵਾਲੇ ਸਸਤੀ ਦਾਰੂ ਸਬੰਧੀ ਫੋਨ ਰਾਹੀਂ ਕੌਂਸਲਰਾਂ ਨੂੰ ਦੱਸਿਆ। ਕੌਂਸਲਰਾਂ ਦੁਆਰਾ ਤੁਰੰਤ ਉਸ ਨੌਸਰਬਾਜ਼ ਨਾਲ ਸੰਪਰਕ ਕੀਤਾ ਗਿਆ। ਨੌਸਰਬਾਜ਼ ਨੇ ਬੜੀ ਹੁਸ਼ਿਆਰੀ ਨਾਲ ਕੌਂਸਲਰਾਂ ਦੀ ਜੇਬ ਵਿੱਚੋਂ ਰੁਪਏ ਕਢਵਾ ਕੇ ਆਪਣੀ ਜੇਬ ਵਿੱਚ ਪਾ ਲਏ।
ਬੱਸ ਸਟੈਂਡ ਜਗਰਾਉਂ ਤੋਂ ਦਾਰੂ ਦੀ ਸਪਲਾਈ ਦੇਣ ਲਈ ਕੌਂਸਲਰਾਂ ਨੂੰ ਨਾ ਲੈ ਕੇ ਪਹੁੰਚ ਗਿਆ। ਉਸਨੇ ਕਿਹਾ ਕਿ ਮੈਂ ਠੇਕੇ ਦੇ ਅੰਦਰ ਪੇਮੈਂਟ ਜਮ੍ਹਾਂ ਕਰਵਾ ਕੇ ਆਉਂਦਾ ਹਾਂ, ਦਾਰੂ ਤੁਹਾਨੂੰ ਸਾਡੀ ਗੱਡੀ ਆ ਕੇ ਸਪਲਾਈ ਕਰੇਗੀ। ਠੇਕੇ ਵਾਲੇ ਵੱਲੋਂ ਦੱਸਣ ਮੁਤਾਬਿਕ ਉਹ ਦਾਰੂ ਦੇ ਰੇਟ ਪੁੱਛ ਕੇ ਮੁੜ ਗਿਆ। ਕੌਂਸਲਰ ਗੱਡੀ ਹੀ ਬੈਕ ਕਰਕੇ ਲਗਾ ਰਹੇ ਸਨ ਤੇ ਨੌਸਰਬਾਜ਼ ਚੂਨਾ ਲਗਾ ਕੇ ਜੱਗੋਤੇਰਵੀਂ ਕਰਕੇ ਰਫੂਚੱਕਰ ਹੋ ਗਿਆ। ਨੌਸਰਬਾਜ਼ ਵੱਲੋਂ ਮਾਰੀ ਠੱਗੀ ਦੀ ਇਲਾਕੇ ਵਿੱਚ ਬਹੁਤ ਚਰਚਾ ਹੈ।