ਚੰਡੀਗੜ੍ਹ ’ਚ ਤਾੜ-ਤਾੜ ਚੱਲੀਆਂ ਗੋਲੀਆਂ, ਇਕ ਨੌਜਵਾਨ ਗੰਭੀਰ ਜ਼ਖ਼ਮੀ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 1 ਦਸੰਬਰ, 2025: ਚੰਡੀਗੜ੍ਹ ਦੇ ਸੈਕਟਰ 26 ਵਿਚ ਕ੍ਰੇਟਾ ਗੱਡੀ ’ਤੇ ਸਵਾਰ ਹੋ ਕੇ ਆਏ ਬਦਮਾਸ਼ਾਂ ਨੇ ਕੀਆ ਗੱਡੀ ਵਿਚ ਜਾ ਰਹੇ ਨੌਜਵਾਨ ’ਤੇ ਗੋਲੀਆਂ ਵਰ੍ਹਾ ਦਿੱਤੀਆਂ। ਦੋ ਗੋਲੀਆਂ ਨੌਜਵਾਨ ਦੇ ਢਿੱਡ ਵਿਚ ਲੱਗੀਆਂ ਜਿਸਨੂੰ ਜ਼ਖ਼ਮੀ ਹੋਣ ਮਗਰੋਂ ਪੀ ਜੀ ਆਈ ਦਾਖਲ ਕਰਵਾਇਆ ਗਿਆ ਹੈ।
ਗੋਲੀਆਂ ਚਲਾਉਣ ਮਗਰੋਂ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ।
ਹੋਰ ਵੇਰਵਿਆਂ ਦੀ ਉਡੀਕ ਹੈ.....