ਚੇਅਰਮੈਨ ਨਵਦੀਪ ਸਿੰਘ ਜੀਦਾ ਵੱਲੋਂ ਮੌੜ ਹਲਕੇ ਦੀਆਂ ਦਾਣਾ ਮੰਡੀਆਂ ਦਾ ਦੌਰਾ
ਅਸ਼ੋਕ ਵਰਮਾ
ਰਾਮਪੁਰਾ ਫੂਲ, 17 ਅਪ੍ਰੈਲ 2026:ਪੰਜਾਬ ਸਰਕਾਰ ਵੱਲੋ ਕਣਕ ਦੀ ਖਰੀਦ ਦੇ ਕੀਤੇ ਗਏ ਸੁਚੱਜੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਸੂਗਰਫੈਡ ਪੰਜਾਬ ਦੇ ਚੇਅਰਮੈਨ ਨਵਦੀਪ ਸਿੰਘ ਜੀਦਾ ਨੇ ਵਿਧਾਨ ਸਭਾ ਹਲਕਾ ਮੌੜ ਦੀਆਂ ਵੱਖ ਵੱਖ ਦਾਣਾ ਮੰਡੀਆਂ ਦਾ ਵਿਸੇਸ ਦੋਰਾ ਕੀਤਾ ਗਿਆ | ਇਸ ਦੋਰਾਨ ਉਨਾਂ ਨੇ ਕਿਸਾਨਾਂ ਆੜ੍ਹਤੀਆਂ ਅਤੇ ਮਜਦੂਰਾਂ ਨਾਲ ਗੱਲਬਾਤ ਕੀਤੀ ਅਤੇ ਖਰੀਦ ਪ੍ਰਬੰਧਾਂ ਸਬੰਧੀ ਆ ਰਹੀਆਂ ਮੁਸ਼ਕਿਲਾਂ ਨੂੰ ਸੁਣਿਆ ।ਪਿੰਡ ਬੱਲ੍ਹੋ ਦੀ ਦਾਣਾ ਮੰਡੀ ਉਹਨਾਂ ਬਾਰਦਾਨੇ ਅਤੇ ਲਿਫਟਿੰਗ ਦੀ ਸਮੱਸਿਆ ਸਬੰਧੀ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ। ਚੇਅਰਮੈਨ ਨਵਦੀਪ ਸਿੰਘ ਜੀਦਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਚੱਕੇਗੀ ਅਤੇ ਅਦਾਇਗੀ ਸਿੱਧੀ ਖਾਤਿਆਂ ਵਿੱਚ ਸਮੇਂ ਸਿਰ ਯਕੀਨੀ ਬਣਾਈ ਜਾ ਰਹੀ ਹੈ |
ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਬਚਨਬੱਧ ਹੈ । ਚੇਅਰਮੈਨ ਨਵਦੀਪ ਸਿੰਘ ਜੀਦਾ ਨੇ ਪਿੰਡ ਪਿੱਥੋ ਚਾਉਕੇ ਬੱਲ੍ਹੋ ਬਦਿਆਲਾ ਅਤੇ ਮੰਡੀ ਕਲਾਂ ਦੀਆ ਅਨਾਜ ਮੰਡੀਆ ਵਿੱਚ ਜਾ ਕੇ ਕਿਸਾਨਾਂ ਨਾਲ ਸਿੱਧ ਰਾਬਤਾ ਕਾਇਮ ਕੀਤਾ | ਇਸ ਮੋਕੇ ਨਿੱਜੀ ਸਹਾਇਕ ਗੋਗੀ ਮੰਡੀ ਕਲਾਂ ਜਿਲ੍ਹਾ ਕਿਸਾਨ ਵਿੰਗ ਪ੍ਰਧਾਨ ਅਮਨਦੀਪ ਸਿੰਘ ਮੋੜ ਕੇਵਲ ਸਿੰਘ ਘੜੈਲੀ ਬਲਾਕ ਪ੍ਰਧਾਨ ਕਿਸਾਨ ਵਿੰਗ ਸਿਕੰਦਰ ਸਿੰਘ ਬਲਾਕ ਪ੍ਰਧਾਨ ਗੁਰਦੇਵ ਸਿੰਘ ਸਤਨਾਮ ਕੋਟਲੀ ਗੁਰਲਾਲ ਸਿੰਘ ਬੱਲ੍ਹੋ ਗੁਰਜੰਟ ਸਿੰਘ ਬੱਲ੍ਹੋ ਅਤੇ ਮਨਜਿੰਦਰ ਸਿੰਘ ਧੀਰਾ ਬੱਲ੍ਹੋ ਹਾਜਰ ਸਨ।
Click to Follow Babushahi Facebook page →