ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਗੁਰਦਾਸਪੁਰ ਵਲੋਂ ਵੱਖ ਵੱਖ ਸਕੀਮਾਂ ਤਹਿਤ ਜਾਗਰੂਕਤਾ ਪ੍ਰੋਗਰਾਮ
ਰੋਹਿਤ ਗੁਪਤਾ
ਗੁਰਦਾਸਪੁਰ, 11 ਮਾਰਚ 2026- ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਗੁਰਦਾਸੁਪਰ ਵਲੋਂ ਨਾਰੀ ਸ਼ਕਤੀ ਕੇਂਦਰ ਸਾਹਮਣੇ ਦੀਪ ਹਸਪਤਾਲ ਜੇਲ੍ਹ ਰੋਡ ਗੁਰਦਾਸਪੁਰ ਵਿਖੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ, ਚੰਡੀਗੜ੍ਹ ਅਧੀਨ ਮਿਸ਼ਨ ਵਾਤਸਲਿਆ ਦੀਆਂ ਵੱਖ ਵੱਖ ਸਕੀਮਾਂ ਤਹਿਤ ਜਾਗਰੂਕਤਾ ਹਿੱਤ ਪ੍ਰੋਗਰਾਮ ਕਰਵਾਇਆ ਗਿਆ। ਸਬੰਧਤ ਜਾਗਰੂਕਤਾ ਪ੍ਰੋਗਰਾਮ ਵਿੱਚ ਸਿਹਤ ਵਿਭਾਗ ਤੋਂ ਸਮੂਹ ਆਸ਼ਾ ਵਰਕਰਾਂ ਨੂੰ ਮਿਸ਼ਨ ਵਾਤਸਲਿਆ ਅਧੀਨ ਚੱਲ ਰਹੀਆਂ ਵੱਖ ਵੱਖ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਗਈ।
ਸਬੰਧਤ ਜਾਗਰੂਤਾ ਪ੍ਰੋਗਰਾਮ ਵਿੱਚ ਸੁਨੀਲ ਜੋਸ਼ੀ ,ਜਿਲ੍ਹਾ ਬਾਲ ਸੁਰੱਖਿਆ ਅਫਸਰ, ਗੁਰਦਾਸਪੁਰ ਨੇ ਜਾਗਰੂਕਤਾ ਪ੍ਰੋਗਰਾਮ ਵਿੱਚ ਆਈਆਂ ਆਸ਼ਾ ਵਰਕਰਾਂ ਨੂੰ ਮਿਸ਼ਨ ਵਾਤਸਲਿਆ ਅਧੀਨ ਚੱਲ ਰਹੀਆਂ ਵੱਖ ਵੱਖ ਸਕੀਮਾਂ ਸਪਾਂਸਰਸਿਪ ਸਕੀਮ, ਪਾਕਸੋ ਐਕਟ 2012, ਜੁਵੇਨਾਈਲ ਜਸਟਿਸ ਐਕਟ 2015, ਬਾਲ ਪੰਘੂੜਾ, ਅਡੇਪਸ਼ਨ ਐਕਟ ਆਦਿ ਦੀ ਜਾਣਕਾਰੀ ਦਿੱਤੀ ਗਈ। ਇਸ ਸਮੇਂ ਜਿਥੇ ਵਿਭਾਗ ਦੀਆਂ ਵੱਖ ਵੱਖ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਗਈ ਉਥੇ ਆਈਆਂ ਹੋਇਆਂ ਆਸ਼ਾ ਵਰਕਰਾਂ ਦੇ ਸਵਾਲਾ ਦੇ ਜਵਾਬ ਵੀ ਦਿੱਤੇ ਗਏ।
ਇਸ ਸਮੇਂ ਸੁਖਵਿੰਦਰ ਕੌਰ, ਸੋਸ਼ਲ ਵਰਕਰ, ਰਮਨਪ੍ਰੀਤ ਕੌਰ ਆਊਟ ਰੀਚ ਵਰਕਰ ਅਤੇ ਧੀਰਜ ਕੁਮਾਰ ਸ਼ਰਮਾਂ ਸੋਸ਼ਲ ਵਰਕਰ ਜਿਲ੍ਹਾ ਬਾਲ ਸੁਰੱਖਿਆ ਯੂਨਿਟ, ਗੁਰਦਾਸਪੁਰ ਮੌਜੂਦ ਸਨ।
Click to Follow Babushahi Facebook page →