ਕਾਂਗਰਸ ਪਾਰਟੀ ਵੱਲੋਂ ਸੰਵਿਧਾਨ ਬਚਾਓ ਰੈਲੀ
ਭਾਜਪਾ ਦੀ ਕੇਂਦਰ ਸਰਕਾਰ ਨੂੰ ਸੰਵਿਧਾਨ ਨੂੰ ਖੇਰੂ ਖੇਰੂ ਕਰਨ ਦੀ ਇਜਾਜ਼ਤ ਕਿਸੇ ਵੀ ਕੀਮਤ ਤੇ ਨਹੀਂ ਦੇਵਾਂਗੇ- ਨਵਤੇਜ ਚੀਮਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 18 ਮਈ 2025 ਕੁਲ ਹਿੰਦ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖਡਗੇ ਜੇ ਵੱਲੋਂ ਪੂਰੇ ਦੇਸ਼ ਵਿੱਚ ਸੰਵਿਧਾਨ ਬਚਾਓ ਰੈਲੀ ਕਰਨ ਦੇ ਦਿੱਤੇ ਹੁਕਮਾਂ ਤਹਿਤ ਹਲਕਾ ਸੁਲਤਾਨਪੁਰ ਲੋਧੀ ਵਿੱਚ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਨੇ ਸੰਵਿਧਾਨ ਬਚਾਓ ਰੈਲੀ ਦਾ ਆਯੋਜਨ ਕੀਤਾ। ਰੈਲੀ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ ਤੇ ਵਰਕਰਾਂ ਨੇ ਹਿੱਸਾ ਲਿਆ। ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਸਮੇਤ ਸਾਰੇ ਵਿਰੋਧੀ ਦਲਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਦੇ ਖਿਲਾਫ ਸੰਵਿਧਾਨ ਨੂੰ ਨਸ਼ਟ ਕਰਨ ਦਾ ਦੋਸ਼ ਲਗਾਇਆ ਸੀ ਜਿਸ ਤਹਿਤ ਪੂਰੇ ਦੇਸ਼ ਵਿੱਚ ਭਾਜਪਾ ਦੀ ਸਰਕਾਰ ਦੇ ਪ੍ਰਤੀ ਰੋਸ ਵੱਧਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਇਸ ਕਦਮ ਦਾ ਮੁੱਖ ਮੰਤਵ ਸਮਾਜਿਕ, ਰਾਜਨੀਤਿਕ ,ਆਰਥਿਕ ਨਿਆ ਦਾ ਸੰਦੇਸ਼ ਘਰ ਘਰ ਪਹੁੰਚਾਉਣਾ ਹੈ। ਉਹਨਾਂ ਕਿਹਾ ਕਿ ਸੰਵਿਧਾਨ ਬਾਬਾ ਸਾਹਿਬ ਦੀ ਦੇਣ ਹੈ ਇਹ ਸਾਡੇ ਖੂਨ ਪਸੀਨੇ ਅਤੇ ਸੰਘਰਸ਼ ਤੋਂ ਬਣਿਆ ਹੈ। ਜੋ ਇਸ ਨੂੰ ਮਿਟਾਉਣਾ ਚਾਹੁੰਦੇ ਹਨ ਉਹ ਭਾਰਤ ਦੇ ਭਵਿੱਖ ਨਾਲ ਖਿਲਵਾੜ ਕਰ ਰਹੇ ਹਨ ।ਨਾ ਸੰਵਿਧਾਨ ਦੇ ਨਾਲ ਸਮਝੌਤਾ ਹੋਵੇਗਾ ਨਾ ਲੋਕਤੰਤਰ ਨੂੰ ਗਿਰਵੀ ਰੱਖਣ ਦੇਵਾਂਗੇ। ਸੰਵਿਧਾਨ ਰਹੇਗਾ ਲੋਕਤੰਤਰ ਬਚੇਗਾ ਤੇ ਭਾਰਤ ਚੱਲੇਗਾ
। ਨਵਤੇਜ ਚੀਮਾ ਨੇ ਕਿਹਾ ਕਿ ਅੱਜ ਕੁਝ ਤਾਕਤਾਂ ਸੰਵਿਧਾਨ ਨੂੰ ਬਦਲਣ ਤੇ ਕੁਚਲਣ ਦੀ ਸਾਜਿਸ਼ ਕਰ ਰਹੀਆਂ ਹਨ। ਉਹ ਚਾਹੁੰਦੇ ਹਨ ਕਿ ਆਰਕਸ਼ਣ ਖਤਮ ਹੋਵੇ, ਬੋਲਣ ਦੀ ਆਜ਼ਾਦੀ ਖਤਮ ਹੋਵੇ ਅਤੇ ਲੋਕਤੰਤਰ ਦੀ ਆਤਮਾ ਨੂੰ ਦਬਾ ਦਿੱਤਾ ਜਾਵੇ ਪਰੰਤੂ ਕਾਂਗਰਸ ਪਾਰਟੀ ਅਜਿਹਾ ਕਿਸੇ ਵੀ ਕੀਮਤ ਤੇ ਨਹੀਂ ਹੋਣ ਦੇਵੇਗੀ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਲੋਕ ਸਭਾ ਵਿੱਚ ਜਾਤੀਗਤ ਮਤ ਗਣਨਾ ਦੀ ਆਵਾਜ਼ ਚੁੱਕਣ ਨਾਲ ਅੱਜ ਕੇਂਦਰ ਦੇ ਭਾਜਪਾ ਸਰਕਾਰ ਜਾਤੀ ਦੇ ਅਧਾਰ ਤੇ ਮਤਗਣਨਾ ਕਰਵਾਉਣ ਲਈ ਰਾਜ਼ੀ ਹੋਈ ਹੈ ਜੋ ਕਿ ਕਾਂਗਰਸ ਪਾਰਟੀ ਦੀ ਬਹੁਤ ਵੱਡੀ ਜਿੱਤ ਹੈ। ਉਹਨਾਂ ਸਮੂਹ ਕਾਂਗਰਸੀ ਆਗੂਆਂ ਨੂੰ ਇਸ ਅਭਿਆਨ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ ਕੰਬੋਜ ਵੈਲਫੇਅਰ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਆਗੂ ਐਡਵੋਕੇਟ ਜਸਪਾਲ ਸਿੰਘ ਧੰਜੂ ਨੇ ਕਿਹਾ ਕਿ ਸਾਡਾ ਸੰਵਿਧਾਨ ਸਿਰਫ ਇੱਕ ਕਿਤਾਬ ਨਹੀਂ ਬਲਕਿ ਕਰੋੜਾਂ ਲੋਕਾਂ ਦੀ ਉਮੀਦ ਹੈ ਕਿ ਇਹ ਉਹੀ ਸੰਵਿਧਾਨ ਹੈ ਜਿਸ ਨੇ ਇੱਕ ਮਜ਼ਦੂਰ ਨੂੰ ਵੀ ਉਹੀ ਅਧਿਕਾਰ ਦਿੱਤੇ ਜਿਹੜੇ ਇਕ ਮੰਤਰੀ ਨੂੰ ਮਿਲਦੇ ਹਨ। ਉਹਨਾਂ ਕਿਹਾ ਕਿ ਇਹ ਉਹ ਆਵਾਜ਼ ਹੈ ਜਿਹੜੀ ਹਰ ਕਮਜ਼ੋਰ ਨੂੰ ਤਾਕਤ ਦਿੰਦੀ ਹੈ ਅਤੇ ਸੱਤਾ ਨੂੰ ਜਵਾਬ ਦੇਹ ਬਣਾਉਂਦੀ ਹੈ ।ਓਬੀਸੀ ਐਲ ਐਮ ਡੀ 39 ਨਰਿੰਦਰ ਸਿੰਘ ਵਿਲਖੂ ਨੇ ਕਿਹਾ ਕਿ ਭਾਜਪਾ ਨੂੰ ਕਿਸੇ ਵੀ ਕੀਮਤ ਤੇ ਸੰਵਿਧਾਨ ਨੂੰ ਖੇਰੂ ਖੇਰੂ ਕਰਨ ਦੀ ਆਜ਼ਾਦੀ ਨਹੀਂ ਦੇਵਾਂਗੇ। ਸ਼ਹਿਰੀ ਪ੍ਰਧਾਨ ਨਰਿੰਦਰ ਸਿੰਘ ਪੰਨੂ ਨੇ ਰੈਲੀ ਵਿੱਚ ਪੁੱਜੇ ਸਾਰੇ ਕਾਂਗਰਸੀ ਵਰਕਰਾਂ ਤੇ ਆਗੂਆਂ ਦਾ ਧੰਨਵਾਦ ਕੀਤਾ ਅਤੇ ਪਾਰਟੀ ਨੂੰ ਹੋਰ ਮਜਬੂਤ ਬਣਾਉਣ ਲਈ ਇੱਕਮੁੱਠ ਹੋਣ ਲਈ ਕਿਹਾ ਮਨ ਚ ਸੰਚਾਲਨ ਸਾਬਕਾ ਜਿਲਾ ਪ੍ਰਧਾਨ ਰਮੇਸ਼ ਡਡਵਿੰਡੀ ਨੇ ਬਾਖੂਬੀ ਨਿਭਾਇਆ।
ਇਸ ਮੌਕੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ, ਬਲਾਕ ਪ੍ਰਧਾਨ ਮੁਖਤਿਆਰ ਸਿੰਘ ਭਗਤਪੁਰ ,ਕਿਸਾਨ ਆਗੂ ਅਮਰ ਸਿੰਘ ਮੰਡ, ਸ਼ਹਿਰੀ ਪ੍ਰਧਾਨ ਨਰਿੰਦਰ ਸਿੰਘ ਪੰਨੂ, ਜਗਪਾਲ ਸਿੰਘ ਚੀਮਾ ਸਾਬਕਾ ਚੇਅਰਮੈਨ, ਐਡਵੋਕੇਟ ਜਸਪਾਲ ਸਿੰਘ ਧੰਜੂ ,ਡਾਕਟਰ ਨਰਿੰਦਰ ਸਿੰਘ ਗਿੱਲਾਂ ,ਐਡਵੋਕੇਟ ਭੁਪਿੰਦਰ ਸਿੰਘ ਐਡਵੋਕੇਟ ਜਰਨੈਲ ਸਿੰਘ ਸੰਧਾ, ਸਾਬਕਾ ਵਾਈਸ ਚੇਅਰਮੈਨ ਹਰਜਿੰਦਰ ਸਿੰਘ ਜਿੰਦਾ, ਰਮੇਸ਼ , ਮੋਨੂ ਭੰਡਾਰੀ ,ਗੁਰਪ੍ਰੀਤ ਸਿੰਘ ਫੌਜੀ ਕਲੋਨੀ, ਬਲਦੇਵ ਸਿੰਘ ਰੰਗੀਲਪੁਰ, ਹਰਨੇਕ ਸਿੰਘ ਵਿਰਦੀ, ਨੰਬਰਦਾਰ ਕੁਲਬੀਰ ਸਿੰਘ ਮੀਰੇ, ਸਾਹਿਬ ਸਿੰਘ ਭੁੱਲਰ, ਸ਼ਿੰਦਰ ਸਿੰਘ ਸਾਬਕਾ ਸਰਪੰਚ, ਰਾਣਾ ਅਮਰਕੋਟ ,ਹਰਜੀਤ ਸਿੰਘ ਨੰਬਰਦਾਰ, ਮਾਧਵ ਗੁਪਤਾ, ਯੋਗੇਸ਼ ਲਹੌਰਾ, ਜਤਿੰਦਰ ਲਹੌਰਾ, ਕੁਲਦੀਪ ਸ਼ਰਮਾ, ਬੱਬੂ ਬਾਂਸਲ, ਰਕੇਸ਼ ਰੌਕੀ ,ਮੜੀਆ, ਲਾਲੀ ਅਹਿਮਦਪੁਰ ਛੰਨਾ, ਜੋਗੀ ਮੜੀਆ ,ਰੁਪਿੰਦਰ ਸੇਠੀ, ਦੇਬੂ ਤਲਵੰਡੀ ,ਬਾਬਾ ਭਗਤਪੁਰੀਆ, ਅੰਗਰੇਜ ਸਿੰਘ ਢਿੱਲੋ, ਡੇਰਾ ਸੈਦਾਂ ,ਚਰਨਜੀਤ ਸ਼ਰਮਾ, ਨਿਰਮਲ ਸਿੰਘ ਸ਼ੇਰਪੁਰ ਦੋਨਾਂ, ਸ਼ੇਰ ਸਿੰਘ ਮਸੀਤਾਂ ਸਾਬਕਾ ਸਰਪੰਚ ,ਪਰਮਜੀਤ ਸਿੰਘ ਮਸੀਤਾਂ, ਜੋਗਿੰਦਰ ਸਿੰਘ ਸਾਬਕਾ ਸਰਪੰਚ, ਸਾਬਕਾ ਚੇਅਰਮੈਨ ਸੰਤੋਖ ਸਿੰਘ ਭਾਗੋ ਰਾਈਆਂ, ਸੁਖਮਨਪ੍ਰੀਤ ਸਿੰਘ ,ਯੂਥ ਆਗੂ ਦਲਬੀਰ ਸਿੰਘ ਚੀਮਾ ਫੱਤੂ ਢੀਂਗਾ ,ਮਨਜੀਤ ਸਿੰਘ ਨੰਬਰਦਾਰ, ਅਮਰਜੀਤ ਸਿੰਘ, ਲਖਵੀਰ ਸਿੰਘ ਲੱਖਾ ਸਾਬਕਾ ਸਰਪੰਚ, ਕਸ਼ਮੀਰ ਸਿੰਘ ਸੋਨੂ ਪੰਮਣ ,ਰਵੀ ਦੀਪੇਵਾਲ, ਮਾਨ ਸਿੰਘ ਦੇਸਲ ਆਦਿ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।