ਕਾਂਗਰਸੀ ਉਮੀਦਵਾਰਾਂ ਦੇ ਕਾਗਜ ਰੱਦ ਹੋਣ ਕਾਰਨ ਡੀਸੀ ਦਫਤਰ ਅੱਗੇ ਧਰਨਾ ਅਤੇ ਮੰਗ ਪੱਤਰ ਦਿੱਤਾ
ਅਸ਼ੋਕ ਵਰਮਾ
ਬਠਿੰਡਾ, 19 ਮਈ 2026 : ਨਗਰ ਨਿਗਮ ਬਠਿੰਡਾ ਦੀ ਚੋਣ ਲਈ ਅੱਧੀ ਦਰਜਨ ਕਾਂਗਰਸੀ ਉਮੀਦਵਾਰਾਂ ਦੇ ਕਾਗਜ ਰੱਦ ਕਾਰਨ ਸ਼ਹਿਰੀ ਕਾਂਗਰਸ ਨੇ ਡੀਸੀ ਦਫਤਰ ਅੱਗੇ ਧਰਨਾ ਦਿੱਤਾ ਅਤੇ ਅਬਜਰਵਰ ਨੂੰ ਮੰਗ ਸੰਪਰਕ ਸੌਂਪਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮਾਮਲੇ ਦੀ ਜਾਂਚ ਕਰਨ ਅਤੇ ਇਨਸਾਫ ਦਵਾਉਣ ਦਾ ਭਰੋਸਾ ਵੀ ਦਿੱਤਾ। ਜ਼ਿਲ੍ਹਾ ਸ਼ਹਿਰੀ ਪ੍ਰਧਾਨ ਰਾਜਨ ਗਰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਜਿੱਤਣ ਵਾਲੇ ਉਮੀਦਵਾਰ ਅਤੇ ਬਲਾਕ ਪ੍ਰਧਾਨ ਵਾਰਡ ਨੰਬਰ 44 ਤੋਂ ਹਰਵਿੰਦਰ ਸਿੰਘ ਲੱਡੂ, ਵਾਰਡ ਨੰਬਰ 46 ਤੋਂ ਇੰਜ ਰਾਜਨਦੀਪ ਸਿੰਘ, ਵਾਰਡ ਨੰਬਰ 39 ਤੋਂ ਪਰਮਜੀਤ ਕੌਰ ਵਾਰਡ, ਨੰਬਰ 38 ਤੋਂ ਜਗਦੀਸ਼ ਸ਼ਰਮਾ, ਵਾਰਡ ਨੰਬਰ 17 ਤੋਂ ਨੇਹਾ ਵਰਮਾ ਅਤੇ ਵਾਰਡ ਨੰਬਰ 41 ਤੋਂ ਨੀਲਮ ਧੀਰ ਤੇ ਕਾਗਜ ਰੱਦ ਕੀਤੇ ਗਏ ਹਨ ।
ਉਹਨਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਜਿਸ ਨੇ ਚਾਰ ਸਾਲ ਲੋਕਾਂ ਲਈ ਕੋਈ ਕੰਮ ਨਹੀਂ ਕੀਤੇ ਹੁਣ ਧੱਕੇ ਨਾਲ ਕਾਗਜ਼ ਰੱਦ ਕਰਕੇ ਚੋਣਾਂ ਲੁੱਟਣਾ ਚਾਹੁੰਦੀ ਹੈ ਜਿਸ ਦੀ ਕਾਂਗਰਸ ਪਾਰਟੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਉਹਨਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵਿੱਚ ਦਮ ਹੈ ਤਾਂ ਉਹ ਬਰਾਬਰ ਚੋਣ ਲੜ ਕੇ ਜਿੱਤੇ ਫਿਰ ਪਤਾ ਲੱਗੇਗਾ ਕਿ ਕੌਣ ਕਿੰਨੇ ਪਾਣੀ ਵਿੱਚ ਹੈ ਕਾਗਜ ਰੱਦ ਕਰਵਾ ਕੇ ਚੋਣਾਂ ਲੁੱਟਣੀਆਂ ਸਰਕਾਰ ਦੀ ਧੱਕੇਸ਼ਾਹੀ ਸਾਹਮਣੇ ਆਉਂਦੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਰਾਜਨ ਗਰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਉੱਚ ਪਧਰੀ ਜਾਂਚ ਦੀ ਮੰਗ ਕੀਤੀ ਗਈ ਹੈ ਅਤੇ ਧੱਕੇਸ਼ਾਹੀ ਕਰਨ ਵਾਲੇ ਅਫਸਰਾਂ ਖਿਲਾਫ ਪਰਚਾ ਦਰਜ ਕਰਨ ਦੀ ਵੀ ਮੰਗ ਕੀਤੀ ਗਈ ਹੈ ।
ਉਹਨਾਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਸੰਬੰਧਿਤ ਆਰਓ ਨੂੰ ਬੁਲਾ ਕੇ ਡਿਊਟੀ ਵੀ ਲਾਈ ਗਈ ਹੈ, ਜੇਕਰ ਇਸ ਮਾਮਲੇ ਤੇ ਸੱਚ ਸਾਹਮਣੇ ਨਾ ਆਇਆ ਤਾਂ ਕਾਂਗਰਸ ਪਾਰਟੀ ਕਦੇ ਵੀ ਜ਼ਿਲ੍ਹਾ ਪ੍ਰਸ਼ਾਸਨ ਜਾਂ ਆਮ ਆਦਮੀ ਪਾਰਟੀ ਨੂੰ ਮਾਫ ਨਹੀਂ ਕਰੇਗੀ ਅਤੇ ਹਰ ਤਰ੍ਹਾਂ ਦੀ ਲੜਾਈ ਲੜੀ ਜਾਵੇਗੀ। ਇਸ ਮੌਕੇ ਸਾਬਕਾ ਮੇਅਰ ਅਸ਼ੋਕ ਕੁਮਾਰ ਸਾਬਕਾ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਣ ਬਲਾਕ ਪ੍ਰਧਾਨ ਮਾਧਵ ਸ਼ਰਮਾ ਜਗਰਾਜ ਸਿੰਘ ਨਰੇਸ਼ ਗਰਗ ਸੰਦੀਪ ਬੋਬੀ ਹਰਵਿੰਦਰ ਸਿੰਘ ਲੱਡੂ ਸਾਬਕਾ ਮੇਅਰ ਬਲਵੰਤ ਰਾਏ ਨਾਥ ਹਰੀਓਮ ਕਪੂਰ ਗੁਰਵਿੰਦਰ ਚਹਿਲ ਦੁਪਿੰਦਰ ਮਿਸ਼ਰਾ ਰਮਨਦੀਪ ਸਿੰਘ ਢਿੱਲੋ ਨਰਿੰਦਰ ਸਿੰਘ ਗਾਂਧੀ ਅਤੇ ਜ਼ਿਲ੍ਾ ਮੀਤ ਪ੍ਰਧਾਨ ਪ੍ਰੈੱਸ ਮੀਡੀਆ ਇੰਚਾਰਜ ਰੁਪਿੰਦਰ ਬਿੰਦਰਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।
- Download Babushahi App
-
-