ਆਰ.ਟੀ .ਐੱਮ ਦੀ ਤਰੱਕੀ ਸਬੰਧੀ ਗਰਿੱਡ ਸਬ-ਸਟੇਸ਼ਨ ਇੰਪ.ਯੂਨੀਅਨ,(ਰਜਿ 24) ਦਾ ਵਫਦ ਚੀਫ ਇੰਜ.ਲੁਧਿਆਣਾ ਨੂੰ ਮਿਲਿਆ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ, 23 ਜਨਵਰੀ 2025 : ਪਾਵਰਕਾਮ ਦੀ ਮੁਲਾਜ਼ਮ ਜਥੇਬੰਦੀ ਗਰਿੱਡ ਸਬ-ਸਟੇਸ਼ਨ ਇੰਪਲਾਈਜ਼ ਯੂਨੀਅਨ(ਰਜਿ.24)ਦਾ ਇੱਕ ਵਫਦ ਸੂਬਾ ਪ੍ਰਧਾਨ ਜਸਵੀਰ ਸਿੰਘ ਆਂਡਲੂ(ਰਾਏਕੋਟ) ਦੀ ਅਗਵਾਈ 'ਚ ਚੀਫ ਇੰਜਨੀਅਰ (ਡੀ. ਐਸ) ਲੁਧਿਆਣਾ ਨੂੰ ਆਰ. ਟੀ. ਐੱਮ ਤੋੰ ਸਹਾਇਕ ਲਾਈਨਮੈਨ ਦੀ ਤਰੱਕੀ ਵਿੱਚ ਹੋ ਰਹੀ ਦੇਰੀ ਸਬੰਧੀ ਮਿਲਿਆ।
ਵਫਦ ਵੱਲੋਂ ਆਰ ਟੀ ਐੱਮ ਦੀ ਤਰੱਕੀ ਵਿੱਚ ਸਰਕਲ ਲੁਧਿਆਣਾ ਵੱਲੋ ਕੀਤੀ ਜਾ ਰਹੀ ਦੇਰੀ ਲਈ ਸਖਤ ਇਤਰਾਜ ਜਤਾਇਆ ਗਿਆ ਅਤੇ ਕਈ ਸਾਲਾਂ ਤੋਂ ਤਰੱਕੀ ਦੀ ਉਡੀਕ ਕਰ ਰਹੇ ਸਾਥੀਆਂ ਨਾਂ ਹੋ ਰਹੀ ਬੇ ਇਨਸਾਫੀ ਤੋਂ ਜਾਣੂ ਕਰਵਾਇਆ ਗਿਆ
ਆਗੂ ਸਾਥੀਆਂ ਦੀ ਮੰਗ 'ਤੇ ਤੁਰੰਤ ਚੀਫ ਇੰਜੀਨੀਅਰ ਵੱਲੋੰ ਸਬੰਧਿਤ ਐਸ. ਈ. ਸਰਕਲ ਲੁਧਿਆਣਾ ਅਤੇ ਖੰਨਾ ਨੂੰ ਆਰਡਰ ਜਾਰੀ ਕਰਨ ਦੇ ਆਦੇਸ਼ ਦਿੱਤੇ ਅਤੇ 2-4 ਦਿਨ ਵਿੱਚ ਆਰ. ਟੀ .ਐੱਮ ਤੋਂ ਸਹਾਇਕ ਲਾਈਨਮੈਨ ਬਣਾੳਣ ਦਾ ਯਕੀਨ ਦਿਵਾਇਆ।
ਇਸ ਮੌਕੇ ਵਫ਼ਦ 'ਚ ਹੋਰਨਾਂ ਤੋਂ ਇਲਾਵਾ ਸੂਬਾ ਪ੍ਰਧਾਨ ਇੰਜਨੀਅਰ ਜਸਵੀਰ ਸਿੰਘ ਆਂਡਲੂ, ਸਰਕਲ ਪ੍ਰਧਾਨ ਜਸਪ੍ਰੀਤ ਸਿੰਘ ਮਹਿਮਾ ਸਿੰਘ ਵਾਲਾ,ਸੀਨੀਅਰ ਮੀਤ ਪ੍ਰਧਾਨ ਪ੍ਰਿਤਪਾਲ ਸਿੰਘ ਰੰਗੀਆਂ, ਡਵੀਜ਼ਨ ਪ੍ਰਧਾਨ ਜਗਦੇਵ ਸਿੰਘ ਸਿਵੀਆ ਹਾਜ਼ਰ ਸਨ