ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਖ਼ਿਲਾਫ਼ ਸੜਕ ਤੇ ਹਾਈ ਕੋਰਟ ਵਿੱਚ ਸੰਘਰਸ਼ ਦਾ ਐਲਾਨ
ਦਲਜੀਤ ਕੌਰ
ਚੰਡੀਗੜ੍ਹ, 12 ਮਈ 2026: ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਵੱਖ-ਵੱਖ ਜ਼ਿਲਿਆਂ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਆਂਗਣਵਾੜੀ ਵਰਕਰ ਦੀਆਂ ਡਿਊਟੀਆਂ ਸੈਂਸਸ ਡਰੱਗ ਸਰਵੇ ਆਰਥਿਕ ਸਰਵੇ ਵਿੱਚ ਜਬਰੀ ਲਗਾਈਆਂ ਜਾ ਰਹੀਆਂ ਹਨ, ਜਿਸ ਦੇ ਖਿਲਾਫ ਜਥੇਬੰਦੀ ਨੇ ਡਾਇਰੈਕਟਰ ਨੂੰ ਧਰਨੇ ਦਾ ਨੋਟਿਸ ਭੇਜਿਆ ਹੈ ਅਤੇ ਡਿਊਟੀ ਲਾਉਣ ਵਾਲੇ ਡਿਪਟੀ ਕਮਿਸ਼ਨਰ ਨੂੰ ਕਨੂੰਨੀ ਨੋਟਸ ਭੇਜਿਆ ਹੈ ਆਂਗਣਵਾੜੀ ਵਰਕਰਜ ਦੀਆਂ ਡਿਊਟੀਆਂ ਲਾ ਕੇ ਉਹਨਾਂ ਨੂੰ ਹਰਾਸ ਕੀਤਾ ਜਾ ਰਿਹਾ ਹੈ, ਅਤੇ ਆਰਡਰ ਵਿੱਚ ਲਿਖਿਆ ਹੈ ਕਿ ਜੇਕਰ ਆਂਗਣਵਾੜੀ ਵਰਕਰਜ ਨੇ ਡਿਊਟੀਆਂ ਨਾ ਕੀਤੀਆਂ ਤਾਂ ਉਹਨਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਜਾਣਗੀਆਂ . ਇੱਕ ਪਾਸੇ ਮੰਤਰੀ ਬਲਜੀਤ ਕੌਰ ਵਿਧਾਨ ਸਭਾ ਵਿੱਚ ਖੜ ਕੇ ਬਿਆਨ ਦਿੰਦੇ ਹਨ ਕਿ ਆਂਗਣਵਾੜੀ ਵਰਕਰ ਸਰਕਾਰੀ ਕਰਮਚਾਰੀ ਨਹੀਂ ਹਨ ਇਹ ਸੋਸ਼ਲ ਵਰਕਰ ਹਨ ਇਹਨਾਂ ਨੂੰ ਘੱਟੋ ਘੱਟ ਉੱਜਤ ਵੀ ਨਹੀਂ ਦਿੱਤੀ ਜਾ ਸਕਦੀ ਕਰੇਡ ਤਾਂ ਦੂਰ ਦੀ ਗੱਲ ਹੈ. ਦੂਜੇ ਪਾਸੇ ਸਰਕਾਰ ਵੱਲੋਂ ਆਂਗਣਵਾੜੀ ਵਰਕਰਜ ਦੀਆਂ ਵੱਖ ਵੱਖ ਸਰਵੇ ਵਿੱਚ ਡਿਊਟੀਆਂ ਲਾਈਆਂ ਜਾ ਰਹੀਆਂ ਹਨ. ਜਥੇਬੰਦੀ ਨੇ ਕਿਹਾ ਹੈ ਕਿ ਵੱਖ-ਵੱਖ ਸਮੇਂ ਤੇ ਮਾਨਯੋਗ ਹਾਈਕੋਰਟ ਅਤੇ ਸੁਪਰੀਮ ਕੋਰਟ ਨੇ ਨੇ ਫੈਸਲਾ ਦਿੱਤਾ ਹੈ ਕਿ ਆਂਗਣਵਾੜੀ ਵਰਕਰਾਂ ਕੋਲੋਂ ਉਹਨਾਂ ਦੇ ਕੰਮ ਤੋਂ ਬਿਨਾਂ ਵਾਧੂ ਕੰਮ ਨਹੀਂ ਲਿਆ ਜਾ ਸਕਦਾ, ਪ੍ਰੰਤੂ ਫਿਰ ਵੀ ਜ਼ਬਰਦਸਤੀ ਆਗਣਵਾੜੀ ਵਰਕਰ ਦੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਹਨ। ਜਿਸ ਦਾ ਸਾਡੀ ਜਥੇਬੰਦੀ ਸਖਤ ਵਿਰੋਧ ਕਰਦੀ ਹੈ ਜਿਸ ਇਸੇ ਲਈ ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਨੂੰ ਧਰਨੇ ਸਬੰਧੀ ਨੋਟਿਸ ਭੇਜਿਆ ਗਿਆ ਹੈ ਅਤੇ ਜਿਲਾ ਡਿਪਟੀ ਕਮਿਸ਼ਨਰ ਨੂੰ ਸ੍ਰੀ ਰਾਜਵਿੰਦਰ ਸਿੰਘ ਬੈਂਸ.,ਲਵਨੀਤ ਸਿੰਘ ਠਾਕੁਰ ਰਾਹੀ ਕਨੂਨੀ ਲੜਾਈ ਲੜਨ ਲਈ ਨੋਟਸ ਭੇਜੇ ਗਏ ਹਨ।
- Download Babushahi App
-
-