ਖੁਸ਼ਆਮਦੀਦ 2025 ਪ੍ਰੋਗਰਾਮ ’ਚ ਕੁਲਵਿੰਦਰ ਕੰਵਲ-ਸਪਨਾ ਕੰਵਲ, ਹਰਿੰਦਰ ਸੰਧੂ, ਸੁਰਜੀਤ ਗਿੱਲ, ਸੁਖਵਿੰਦਰ ਸੁੱਖਾ ਨੇ ਖੂਬ ਰੰਗ ਬੰਨਿਆ
- ਭੁਪਿੰਦਰਪਾਲ ਸਿੰਘ, ਸਵਰਨ ਰੋਮਾਣਾ, ਜਗਜੀਤ ਚਾਹਲ, ਪਾਲ ਸਿੰਘ, ਨਾਇਬ ਸਿੰਘ,ਤੇਜੀ ਜੌੜਾ, ਪਾਲ ਸੰਧੂ ਨੂੰ ਕੀਤਾ ਸਨਮਾਨਿਤ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 5 ਜਨਵਰੀ 2025 - ਸਮਾਜ ਸੇਵਾ ਅਤੇ ਸੱਭਿਆਚਾਰਕ ਖੇਤਰ ’ਚ ਹਮੇਸ਼ਾ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਰਜਿ: ਫ਼ਰੀਦਕੋਟ ਵੱਲੋਂ ਖੁਸ਼ਆਮਦੀਦ -2025 ਨਾਮੀ ਸੱਭਿਆਚਾਰਕ ਪ੍ਰੋਗਰਾਮ ਸਥਾਨਕ ਅਫ਼ਸਰ ਕਲੱਬ ਫ਼ਰੀਦਕੋਟ ਵਿਖੇ ਕਰਵਾਇਆ ਗਿਆ। ਇਸ ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਭੰਗੜਾ ਕੋਚ ਪਾਲ ਸਿੰਘ ਸੰਧੂ ਰੁਪਈਆਂ ਵਾਲਾ ਸ਼ਾਮਲ ਹੋਏ। ਉਨ੍ਹਾਂ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਅਜੋਕੀ ਜ਼ਿੰਦਗੀ ਦੇ ਤਣਾਅ ਭਰੇ ਮਾਹੌਲ ’ਚ ਅਜਿਹੇ ਪ੍ਰੋਗਰਾਮ ਮਾਨਸਿਕ ਤੌਰ ਤੰਦਰੁਸਤ ਰਹਿਣ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਸਮੁੱਚੇ ਕਲੱਬ ਦੇ ਅਹੁਦੇਦਾਰ/ਮੈਂਬਰ ਇੱਕ ਪ੍ਰੀਵਾਰ ਦੀ ਤਰ੍ਹਾਂ ਮਿਲ ਕੇ ਹਰ ਸੁੱਖ ਦੇ ਸਾਥੀ ਬਣੇ ਰਹਿਣ। ਉਨ੍ਹਾਂ ਕਲੱਬ ਨੂੰ 5100 ਰੁਪਏ ਦੀ ਮਾਇਕ ਸਹਾਇਤਾ ਵੀ ਦਿੱਤੀ।
ਸਮਾਗਮ ਦੇ ਪ੍ਰਧਾਨਗੀ ਮੰਡਲ ’ਚ ਸੇਵਾ ਮੁਕਤ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਫ਼ਰੀਦਕੋਟ ਜਗਜੀਤ ਸਿੰਘ ਚਾਹਲ, ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਅੰਤਰ ਰਾਸ਼ਟਰੀ ਭੰਗੜਾ ਕੋਚ, ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਜਸਵਿੰਦਰਪਾਲ ਸਿੰਘ ਮਿੰਟੂ ਅਤੇ ਜ਼ਿਲਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ ਹਾਜ਼ਰ ਹੋਏ। ਪ੍ਰੋਗਰਾਮ ਦੌਰਾਨ ਕਲੱਬ ਦੇ ਅੁਹਦੇਦਾਰ ਅਤੇ ਮੈਂਬਰ ਸਮੇਤ ਪ੍ਰੀਵਾਰ ਵੱਡੀ ਗਿਣਤੀ ’ਚ ਸ਼ਾਮਲ ਹੋਏ। ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਜਸਵਿੰਦਰਪਾਲ ਸਿੰਘ ਮਿੰਟੂ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਨਵੇਂ ਸਾਲ ਦੀ ਵਧਾਈ ਦਿੱਤੀ। ਪ੍ਰੋਗਰਾਮ ਦੀ ਸ਼ੁਰੂਆਤ ਸੇਵਾ ਮੁਕਤ ਹੈਡ ਡਰਾਫ਼ਟਸਮੈਨ ਭੁਪਿੰਦਰਪਾਲ ਸਿੰਘ ਨੇ ਧਾਰਮਿਕ ਗੀਤ ‘ਚੰਨਾਂ ’ਚੋਂ ਚੰਨ, ਗੁਜਰੀ ਦਾ ਚੰਨ’ ਨਾਲ ਕੀਤੀ। ਫ਼ਿਰ ਕਲੱਬ ਦੇ ਸਲਾਹਕਾਰ ਗੁਰਮੇਲ ਸਿੰਘ ਜੱਸਲ ਨੇ ‘ਉੱਠਦੀ-ਬਹਿੰਦੀ, ‘ਤੇਰੇ ਨੀ ਕਰਾਰਾਂ ਮੈਨੂੰ ਪੱਟਿਆ’ ਗੀਤਾਂ ਨਾਲ ਭਰਵੀ ਹਾਜ਼ਰੀ ਲਗਵਾਈ। ਇੰਜ ਬਲਤੇਜ ਸਿੰਘ ਤੇਜੀ ਜੌੜਾ ਨੇ ਗੀਤ ‘ਮੈਂ ਤੇ ਮਾਹੀ’ ਅਤੇ ‘ ਸਾਨੂੰ ਪ੍ਰਦੇਸੀਆਂ ਨੂੰ ਯਾਦ ਕਰਕੇ’ ਨਾਲ ਹਾਜ਼ਰੀਨ ਦਾ ਪਿਆਰ ਪ੍ਰਾਪਤ ਕੀਤਾ। ਇਸ ਮੌਕੇ ਨੰਨੀ-ਮੁੰਨੀ ਬੱਚੀ ਅਵਨੀਤ ਕੌਰ ਨੇ ‘ਮੇਰੀ ਕਾਲੀ ਐਕਟਿਵਾ’ ਗੀਤ ਤੇ ਸੋਲੋ ਡਾਂਸ ਦੀ ਮਨਮੋਹਕ ਪੇਸ਼ਕਾਰੀ ਨਾਲ ਸਭ ਦਾ ਧਿਆਨ ਖਿੱਚਿਆ। ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਭੰਗੜਾ ਕੋਚ ਨੇ ਸਭ ਦਾ ਧੰਨਵਾਦ ਕਰਦਿਆਂ, ਬੱਚਿਆਂ, ਔਰਤਾਂ ਅਤੇ ਕਲੱਬ ਮੈਂਬਰਾਂ ਨੂੰ ਬੜੀ ਰੌਚਕ ਖੇਡਾਂ ਖਿਡਾਉਂਦਿਆਂ ਇਸ ਪੂਰੇ ਪ੍ਰੋਗਰਾਮ ਅੰਦਰ ਉਤਸੁਕਤਾ ਪੈਦਾ ਕਰ ਰੱਖੀ। ਹਾਜ਼ਰੀਨ ਦੀ ਫ਼ਰਮਾਇਸ਼ ਤੇ ਉਨ੍ਹਾਂ ‘ਮੈਂ ਕੱਪੜੇ ਬਦਲ ਕੇ ਜਾਊ ਕਹਾਂ’ ਨਾਲ ਭਰਵੀ ਦਾਦ ਪ੍ਰਾਪਤ ਕੀਤੀ। ਅੰਤਰ ਰਾਸ਼ਟਰੀ ਭੰਗੜਾ ਕਲਾਕਾਰ ਸੁਖਵਿੰਦਰ ਸੁੱਖਾ ਨੇ ਗੀਤ ‘ਲਿਫ਼ਾਫ਼ੇ’ ਅਤੇ ਜਸਵਿੰਦਰਪਾਲ ਸਿੰਘ ਮਿੰਟੂ ਨੇ ਬੋਲੀਆਂ ਅਤੇ ਜਗਜੀਤ ਸਿੰਘ ਚਾਹਲ ਨੇ ਆਜ ਮੌਸਮ ਬੜਾ ਬੇਈਮਾਨ ਗੀਤਾਂ ਨਾਲ ਪ੍ਰਭਾਵਿਤ ਕੀਤਾ।
ਇਸ ਪ੍ਰੋਗਰਾਮ ’ਚ ਗੀਤਕਾਰ/ਗਾਇਕ ਸੁਰਜੀਤ ਗਿੱਲ ਨੇ ਵੇਖ ਲਓ ਮੇਲੇ, ਚੰਨ ਤੇੇ ਲੋਕ ਗਾਥਾ ਮਿਰਜ਼ਾ ਦੀ ਦਮਦਾਰ ਪੇਸ਼ਕਾਰੀ ਨਾਲ ਚੰਗੀ ਧੰਨ-ਧੰਨ ਕਰਵਾਈ। ਇਹ ਸਮਾਗਮ ਉਸ ਵੇਲੇ ਸਿਖ਼ਰਾਂ ਤੇ ਪਹੁੰਚ ਗਿਆ ਜਦੋਂ ਪੰਜਾਬ ਦੇ ਨਾਮਵਰ ਸੰਗੀਤਕਾਰ, ਗਾਇਕ ਕੁਲਵਿੰਦਰ ਕੰਵਲ ਸਟੇਜ ਤੇ ਪਹੁੰਚੇ। ਉਨ੍ਹਾਂ ਧਾਾਰਮਿਕ ਗੀਤ ਤੋਂ ਪ੍ਰੋਗਰਾਮ ਦੀ ਸ਼ੁਰੂਆਤ ਕਰਕੇ ‘ਅਬ ਕੀ ਬਾਰ’ ਹਿੰਦੀ ਗੀਤ ਨਾਲ ਹਾਜ਼ਰੀਨ ਨੂੰ ਦਾਦ ਦੇਣ ਲਈ ਮਜ਼ਬੂਰ ਕੀਤਾ। ਫ਼ਿਰ ਕੁਲਵਿੰਦਰ ਕੰਵਲ ਤੇ ਸਪਨਾ ਕੰਵਲ ਨੇ ਮਿਆਰੀ ਦੋਗਾਣੇ ‘ਮੌਜਾਂ ਮਾਣੀਏ’, ਜੇ ਮੈਨੂੰ ਨੱਚਦੀ ਵੇਖਣਾ, ਵਰੇਗੰਢ ਪੇਸ਼ ਕਰਕੇ ਸਭ ਨੂੰ ਨੱਚਣ ਲਈ ਮਜ਼ਬੂਰ ਕੀਤਾ। ਅਜੋਕੇ ਦੌਰ ਦੇ ਸਟਾਰ ਲੋਕ ਗਾਇਕ ਹਰਿੰਦਰ ਸੰਧੂ ਨੇ ਸਰਦਰਾਨੀਏ, ਤੂੰ ਗੜਵਾ ਮੈਂ ਤੇਰੀ ਡੋਰ, ਬਚਪਨ, ਪ੍ਰਾਹੁਣੇ, ਟਰਾਲਾ, ਨਵਾਂ ਸਾਲ ਗੀਤਾਂ ਨਾਲ ਸਮੁੱਚੇ ਕਲੱਬ ਮੈਂਬਰਾਂ ਤੇ ਪ੍ਰੀਵਾਰਕ ਮੈਂਬਰਾਂ ਨੂੰ ਸਰਸ਼ਾਰ ਕੀਤਾ। ਇਸ ਮੌਕੇ ਤੇ ਕਲੱਬ ਵੱਲੋਂ ਕਰਵਾਈਆਂ ਸਾਰੀਆਂ ਗੇਮਾਂ ਤੇ ਜੇਤੂ, ਭਾਗੀਦਾਰਾਂ, ਵਿਸ਼ੇਸ਼ ਰੂਪ ’ਚ ਜਗਜੀਤ ਸਿੰਘ ਚਾਹਲ, ਪਾਲ ਸਿੰਘ ਸੰਧੂ, ਇੰਜ.ਬਲਤੇਜ ਸਿੰਘ ਤੇਜੀ ਜੌੜਾ, ਭੁਪਿੰਦਰਪਾਲ ਸਿੰਘ, ਨਾਇਬ ਸਿੰਘ ਪੁਰਬਾ ਅਤੇ ਸਵਰਨ ਸਿੰਘ ਰੋਮਾਣਾ ਨੂੰ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਸਬੀਰ ਸਿੰਘ ਜੱਸੀ ਨੇ ਨਿਭਾਈ। ਇਸ ਪ੍ਰੋਗਰਾਮ ਦੀ ਸਫ਼ਲਤਾ ਲਈ ਜ਼ਿਲਾ ਭਾਸ਼ਾ ਅਫ਼ਸਰ ਫ਼ਰੀਦਕੋਟ ਮਨਜੀਤ ਪੁਰੀ, ਖੁਸ਼ਵਿੰਦਰ ਸਿੰਘ ਹੈਪੀ, ਨਵਦੀਪ ਸਿੰਘ ਮੰਘੇੜਾ, ਸਵਰਨ ਸਿੰਘ ਰੋਮਾਣਾ,ਫ਼ਿਲਮੀ ਅਦਾਕਾਰ ਅਮਰਜੀਤ ਸਿੰਘ ਸੇਖੋਂ, ਰਾਜਨ ਨਾਗਪਾਲ, ਡਾ.ਇਕਬਾਲ ਸਿੰਘ,ਸਵਰਨ ਸਿੰਘ ਵੰਗੜ,ਹਰਮਿੰਦਰ ਸਿੰਘ ਮਿੰਦਾ, ਕਮਲਦੀਪ ਸਿੰਘ ਵੰਗੜ,ਪੰਜਾਬ ਵਿਰਾਸਤ ਭੰਗੜਾ ਅਕੈਡਮੀ ਦੇ ਮੈਨੇਜਿੰਗ ਡਾਇਰੈਕਟਰ ਗੁਰਦਰਸ਼ਨ ਸਿੰਘ ਲਵੀ, ਜੀ.ਜੀ.ਐਸ.ਇੰਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਗਗਨਦੀਪ ਸਿੰਘ ਗਗਨ, ਨਿਰਭੈ ਸਿੰਘ, ਸੰਨੀਰੁੱਧ ਸਿੰਘ ਸੰਨੀ, ਅਕਾਸ਼ਦੀਪ ਸਿੰਘ, ਤੇਜਵੀਰ ਸਿੰਘ ਸੇਖੋਂ, ਸੁਖਪ੍ਰੀਤ ਕੌਰ, ਮੀਤਇੰਦਰ ਕੌਰ ਪੁਰੀ, ਵੀਰਦਵਿੰਦਰ ਕੌਰ, ਅਮਨਦੀਪ ਕੌਰ, ਯਸ਼ਪ੍ਰੀਤ ਕੌਰ ਨੇ ਅਹਿਮ ਭੂਮਿਕਾ ਅਦਾ ਕੀਤੀ।