68 ਵੀਆਂ ਪੰਜਾਬ ਰਾਜ ਅੰਤਰ ਜ਼ਿਲਾ ਸਕੂਲ ਖੇਡਾਂ ਦੇ ਬੈਡਮਿੰਟਨ ਟੂਰਨਾਮੈਂਟ ਵਿੱਚ ਮਾਲੇਰਕੋਟਲਾ ਦੀਆਂ ਵਿਦਿਆਰਥਣਾ ਦੀ ਕਾਰਗੁਜ਼ਾਰੀ ਸ਼ਾਨਦਾਰ ਰਹੀ
- ਬੈਡਮਿੰਟਨ ਵਿੱਚ ਚੰਗੇ ਪ੍ਰਦਰਸ਼ਨ ਕਾਰਨ ਟੀਮ ਦੀ ਕੋਚ ਮੈਡਮ ਸ਼ਕੂਰਾ ਬੇਗਮ ਸਟੇਟ ਐਵਾਰਡੀ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਹੁਸ਼ਿਆਰਪੁਰ ਵੱਲੋਂ ਵਿਸ਼ੇਸ਼ ਤੌਰ ਤੇ ਕੀਤਾ ਸਨਮਾਨਿਤ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰ ਕੋਟਲਾ 30 ਅਕਤੂਬਰ 2024 - ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ 68ਵੀਆਂ ਅੰਤਰ ਜਿਲਾ ਸਕੂਲ ਖੇਡਾਂ ਦਾ ਆਯੋਜਨ ਕੀਤਾ ਗਿਆ। ਵੱਖ ਵੱਖ ਖੇਡਾਂ ਦੇ ਫਾਈਨਲ ਮੁਕਾਬਲੇ ਵੱਖ-ਵੱਖ ਜਿਲਿਆਂ ਵਿੱਚ ਕਰਵਾਏ ਗਏ। ਬੈਡਮਿੰਟਨ ਦੇ ਮੁਕਾਬਲੇ ਹੁਸ਼ਿਆਰਪੁਰ ਵਿੱਚ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਪੰਜਾਬ ਦੇ ਸਾਰੇ ਜਿਲਿਆਂ ਦੀਆਂ ਟੀਮਾਂ ਨੇ ਭਾਗ ਲਿਆ।
ਅੰਡਰ -17 ਅਤੇ ਅੰਡਰ -19 ਦੇ ਮੁਕਾਬਲਿਆਂ ਵਿੱਚ ਜਿਲਾ ਮਲੇਰਕੋਟਲਾ ਦੀਆਂ ਲੜਕੀਆਂ ਸਾਦੀਆ ਸ਼ੇਖ, ਕਰਮਜੋਤ ਕੌਰ, ਸਰੀਆ ਗਰਗ, ਜ਼ਿਲਫਾ ਚੌਧਰੀ, ਸਨਾ ਮੁਸਤਾਕ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬੈਡਮਿੰਟਨ ਵਿੱਚ ਮਲੇਰਕੋਟਲਾ ਜਿਲੇ ਦੇ ਚੰਗੇ ਪ੍ਰਦਰਸ਼ਨ ਕਾਰਨ ਟੀਮ ਦੀ ਕੋਚ ਮੈਡਮ ਸ਼ਕੂਰਾ ਬੇਗਮ ਸਟੇਟ ਐਵਾਰਡੀ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਹੁਸ਼ਿਆਰਪੁਰ ਵੱਲੋਂ ਇੱਕ ਹੋਣਹਾਰ ਕੋਚ ਕਰਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਵਰਨਣਯੋਗ ਹੈ ਕਿ ਮੈਡਮ ਸਕੂਰਾਂ ਤੋਂ ਕੋਚਿੰਗ ਲੈ ਕੇ ਮਾਲੇਰਕੋਟਲਾ ਦੇ ਵਿਦਿਆਰਥੀ ਅਤੇ ਵਿਦਿਆਰਥਣਾ ਕੌਮੀ ਪੱਧਰ ਤੱਕ ਮਾਲੇਰਕੋਟਲੇ ਦਾ ਨਾਮ ਰੋਸ਼ਨ ਕਰ ਚੁੱਕੇ ਹਨ ਅਤੇ ਇਸ ਖੇਡ ਦੇ ਸਹਾਰੇ ਬਹੁਤ ਸਾਰੇ ਖਿਡਾਰੀ ਉੱਚੇ ਸਰਕਾਰੀ ਅਹੁਦੇ ਪ੍ਰਾਪਤ ਕਰਨ ਵਿੱਚ ਸਫਲ ਹੋਏ ਹਨ।