ਉੱਤਰ ਪ੍ਰਦੇਸ਼ ਵਿਖੇ ਜ਼ਿਲ੍ਹੇ ਦੇ ਖਿਡਾਰੀਆਂ ਨੇ 2 ਚਾਂਦੀ ਤੇ 1 ਕਾਂਸੀ ਦੇ ਤਮਗ਼ੇ ਜਿੱਤੇ
ਰੂਪਨਗਰ, 27 ਅਕਤੂਬਰ: ਪੰਜਾਬ ਸਰਕਾਰ ਵਲੋਂ ਸੂਬੇ ਨੂੰ ਖੇਡਾਂ ਵਿਚ ਮੋਹਰੀ ਬਣਾਉਣ ਲਈ ਕੀਤੇ ਗਏ ਯਤਨਾਂ ਸਦਕਾ ਸਬ ਜੂਨੀਅਰ ਰਾਸ਼ਟਰੀ ਰੋਇੰਗ ਚੈਂਪੀਅਨਸ਼ਿਪ ਗੋਰਖਪੁਰ, ਉੱਤਰ ਪ੍ਰਦੇਸ਼ ਵਿਖੇ ਰੋਇੰਗ ਰੋਪੜ ਦੀ ਟੀਮ ਨੇ 2 ਚਾਂਦੀ ਅਤੇ 1 ਕਾਂਸੀ ਦੇ ਤਗਮੇ ਜਿੱਤੇ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਜਗਜੀਵਨ ਸਿੰਘ ਨੇ ਦੱਸਿਆ ਕਿ ਸਬ ਜੂਨੀਅਰ ਰਾਸ਼ਟਰੀ ਰੋਇੰਗ ਚੈਂਪੀਅਨਸ਼ਿਪ ਵਿਚ ਜ਼ਿਲ੍ਹੇ ਦੇ ਖਿਡਾਰੀਆਂ ਨੇ ਰਾਸ਼ਟਰੀ ਪੱਧਰ ਉੱਤੇ ਨਾਮ ਰੌਸ਼ਨ ਕੀਤਾ।
ਉਨ੍ਹਾਂ ਦੱਸਿਆ ਕਿ ਸਬ ਜੂਨੀਅਰ ਗਰਲ ਡਬਲ ਸਕੱਲ ਵਿਚ ਸਿਮਰਨਜੀਤ ਕੌਰ ਤੇ ਗਗਨਪ੍ਰੀਤ ਕੌਰ ਨੇ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। ਸਿੰਗਲ ਸਕਲ ਵਿਚ ਸਿਲਵਰ ਮੈਡਲ ਜੈਨਮ ਰਾਣੀ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕੋਕਸਲੈਸ ਫੋਰ ਵਿਚ ਸ਼ਨੀ, ਰਾਜ ਸਿੰਘ, ਨਰਿੰਦਰ ਸ਼ਰਮਾ ਅਤੇ ਰਖਦੀਪ ਸਿੰਘ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਵਿਚ ਖੇਡਾਂ ਨੂੰ ਮੁੜ ਸੁਰਜੀਤ ਕਰਨ ਲਏ ਵਿਸ਼ੇਸ ਉਪਰਾਲੇ ਕਰ ਰਹੀ ਹੈ, ਆਉਣ ਵਾਲੇ ਸਮੇਂ ਵਿਚ ਇਨ੍ਹਾਂ ਦਾ ਨਤੀਜਾ ਵੇਖਣ ਨੂੰ ਮਿਲੇਗਾ ਕਿ ਪੰਜਾਬ ਸੂਬੇ ਵਿਚੋ ਵੱਧ ਤੋਂ ਵੱਧ ਅੰਤਰਰਾਸ਼ਟਰੀ ਖਿਡਾਰੀ ਪੈਦਾ ਹੋਣਗੇ।
ਉਨ੍ਹਾਂ ਸਮੂਹ ਟੀਮ ਮੈਂਬਰ, ਕੋਚ ਸਹਿਬਾਨ, ਐਡਮਿਨ, ਐਡਮਿਨ ਸਟਾਫ ਅਤੇ ਸਮੂਹ ਖੇਡ ਸਟਾਫ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੱਤੀ।