ਜ਼ੋਨ ਪਟਿਆਲਾ-2 ਦੇ ਅਥਲੈਟਿਕਸ ਟੂਰਨਾਮੈਂਟ ਦੀ ਸ਼ਾਨਦਾਰ ਸਮਾਪਤੀ
ਪਟਿਆਲਾ 30 ਅਕਤੂਬਰ 2024:
ਪੰਜਾਬ ਸਕੂਲ ਖੇਡਾਂ 2024 ਦਾ ਜ਼ੋਨ ਪਟਿਆਲਾ-2 ਦਾ ਜ਼ੋਨਲ ਅਥਲੈਟਿਕਸ ਟੂਰਨਾਮੈਂਟ ਡਾ. ਰਜਨੀਸ਼ ਗੁਪਤਾ (ਪ੍ਰਧਾਨ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2), ਸ੍ਰੀ ਬਲਵਿੰਦਰ ਸਿਮਘ ਜੱਸਲ (ਸਕੱਤਰ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਅਤੇ ਸ੍ਰੀ ਬਲਕਾਰ ਸਿੰਘ (ਵਿੱਤ ਸਕੱਤਰ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਦੀ ਅਗਵਾਈ ਵਿੱਚ ਪੋਲੋ ਗਰਾਊਂਡ ਪਟਿਆਲਾ ਵਿਖੇ ਹੋਇਆ। ਇਸ ਟੂਰਨਾਮੈਂਟ ਵਿੱਚ ਵੱਖ-ਵੱਖ ਈਵੈਂਟਸ ਵਿੱਚ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਭਾਗ ਲਿਆ। ਅਥਲੈਟਿਕਸ ਟੂਰਨਾਮੈਂਟ ਦਾ ਹਰ ਈਵੈਂਟ ਸਮੇਂ ਅਨੁਸਾਰ ਅਤੇ ਸੁਚੱਜੇ ਢੰਗ ਨਾਲ ਕਰਵਾਇਆ ਗਿਆ। ਜ਼ੋਨ ਪਟਿਆਲਾ-2 ਦੇ ਅਥਲੈਟਿਕਸ ਟੂਰਨਾਮੈਂਟ ਵਿੱਚ ਕੀਤੇ ਗਏ ਪ੍ਰਬੰਧਾਂ ਤੋਂ ਸਮੂਹ ਖਿਡਾਰੀਆਂ, ਅਧਿਆਪਕਾਂ ਅਤੇ ਕੋਚ ਸਾਹਿਬਾਨਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਟੂਰਨਾਮੈਂਟ ਦੌਰਾਨ ਅੰਡਰ-14 ਮੁੰਡਿਆਂ ਦੀ 200 ਮੀਟਰ ਦੌੜ ਵਿੱਚ ਅਭੈਜੋਤ ਸਿੰਘ (ਗੁਰੂ ਨਾਨਕ ਫਾਊਡੇਂਸ਼ਨ ਪਬਲਿਕ ਸਕੂਲ) ਨੇ ਗੋਲਡ, ਲਵਦੀਪ ਸਿੰਘ (ਸ.ਹ.ਸ. ਸਨੌਰੀ ਗੇਟ) ਨੇ ਸਿਲਵਰ, ਗੁਰਲੀਨ ਸਿੰਘ (ਸ.ਹ.ਸ. ਭਾਨਰਾ) ਨੇ ਬਰਾਊਂਜ਼ ਮੈਡਲ ਹਾਸਲ ਕੀਤਾ।
ਅੰਡਰ-14 ਮੁੰਡਿਆਂ ਦੀ ਲੰਬੀ ਛਾਲ ਵਿੱਚ ਵਿਵੇਕ (ਸ.ਹ.ਸ. ਭਾਨਰਾ) ਨੇ ਗੋਲਡ, ਕਰਨਵੀਰ ਸਿੰਘ (ਸ.ਹ.ਸ.ਧਬਲਾਨ) ਨੇ ਸਿਲਵਰ, ਜਗਤੇਸ਼ਵਰ (ਦਾ ਬ੍ਰਿਟਿਸ਼ ਕੋ ਐਡ ਹਾਈ ਸਕੂਲ) ਨੇ ਬਰਾਊਂਜ਼ ਮੈਡਲ ਹਾਸਲ ਕੀਤਾ।ਅੰਡਰ-14 ਕੁੜੀਆਂ ਦੀ ਲੰਬੀ ਛਾਲ ਵਿੱਚ ਜਤਿੰਦਰ ਕੌਰ (ਸ.ਹ.ਸ.ਭਾਨਰਾ) ਨੇ ਗੋਲਡ, ਸੁਖਦੀਪ ਕੌਰ (ਸ.ਹ.ਸ.ਧਬਲਾਨ) ਨੇ ਸਿਲਵਰ, ਵਿਸ਼ਾਲੀ ਸ਼ਰਮਾ (ਬੁੱਢਾ ਦਲ ਪਬਲਿਕ ਸਕੂਲ) ਨੇ ਬਰਾਊਂਜ਼ ਮੈਡਲ ਹਾਸਲ ਕੀਤਾ। ਅੰਡਰ-14 ਕੁੜੀਆਂ ਦੀ 100 ਮੀਟਰ ਦੌੜ ਵਿੱਚ ਨੰਦਨੀ (ਸ.ਹ.ਸ.ਸਨੌਰੀ ਗੇਟ) ਨੇ ਗੋਲਡ, ਏਕਨੂਰ ਕੌਰ (ਦਾ ਬ੍ਰਿਟਿਸ਼ ਕੋ ਐਡ ਹਾਈ ਸਕੂਲ) ਨੇ ਸਿਲਵਰ, ਰੀਧੀਆ ਗੋਇਲ (ਦਾ ਬ੍ਰਿਟਿਸ਼ ਕੋ ਐਡ ਹਾਈ ਸਕੂਲ) ਨੇ ਬਰਾਊਂਜ਼ ਮੈਡਲ ਹਾਸਲ ਕੀਤਾ। ਅੰਡਰ-17 ਮੁੰਡਿਆਂ ਦੀ 400 ਮੀਟਰ ਦੌੜ ਵਿੱਚ ਵਿਸ਼ਾਲ (ਸਕੂਲ ਆਫ ਐਮੀਨੈਂਸ ਫੀਲਖਾਨਾ) ਨੇ ਗੋਲਡ, ਅਸ਼ਮੀਤ ਸਿੰਘ (ਸਕੂਲ ਆਫ ਐਮੀਨੈਂਸ ਫੀਲਖਾਨਾ) ਨੇ ਸਿਲਵਰ, ਅਮੀਤਾਬ (ਗੁਰੂ ਨਾਨਕ ਫਾਊਡੇਂਸ਼ਨ ਪਬਲਿਕ ਸਕੂਲ) ਨੇ ਬਰਾਊਂਜ਼ ਮੈਡਲ ਹਾਸਲ ਕੀਤਾ। ਅੰਡਰ-17 ਮੁੰਡਿਆਂ ਦੇ ਜੈਵਲੀਨ ਥ੍ਰੋ ਵਿੱਚ ਅਵਤਾਰ ਸਿੰਘ (ਸ.ਮਿ.ਸ.ਖੇੜੀ ਗੁੱਜਰਾਂ) ਨੇ ਗੋਲਡ, ਵਰਿੰਦਰ ਸਿੰਘ (ਸ.ਹ.ਸ.ਗਾਂਧੀ ਨਗਰ) ਨੇ ਸਿਲਵਰ, ਲੋਕੇਸ਼ (ਸ.ਹ.ਸ.ਅਨਾਰਦਾਣਾ ਚੌਂਕ) ਨੇ ਬਰਾਊਂਜ਼ ਮੈਡਲ ਹਾਸਲ ਕੀਤਾ। ਅੰਡਰ-17 ਕੁੜੀਆਂ ਦੇ ਜੈਵਲੀਨ ਥ੍ਰੋ ਵਿੱਚ ਹਰਜੀਤ ਕੌਰ (ਸਕੂਲ ਆਫ ਐਮੀਨੈਂਸ ਫੀਲਖਾਨਾ) ਨੇ ਗੋਲਡ, ਨਵਰੀਤ ਕੌਰ (ਗੁਰੂ ਨਾਨਕ ਫਾਊਡੇਂਸ਼ਨ ਪਬਲਿਕ ਸਕੂਲ) ਨੇ ਸਿਲਵਰ ਅਤੇ ਨੇਹਾ (ਸ.ਸ.ਸ.ਸ.ਸ਼ੇਰਮਾਜਰਾ) ਨੇ ਬਰਾਊਂਜ਼ ਮੈਡਲ ਹਾਸਲ ਕੀਤਾ। ਅੰਡਰ-17 ਕੁੜੀਆਂ ਦੀ ਤਿਹਰੀ ਛਾਲ ਵਿੱਚ ਗੁਰਨੂਰ ਕੌਰ (ਸ.ਮਿ.ਸ.ਖੇੜੀ ਗੁੱਜਰਾਂ) ਨੇ ਗੋਲਡ, ਰਮਨਦੀਪ ਕੌਰ (ਸ.ਮਿ.ਸ.ਮੈਣ) ਨੇ ਸਿਲਵਰ, ਨੀਤੂ (ਸ.ਮਿ.ਸ.ਖੇੜੀ ਗੁੱਜਰਾਂ) ਨੇ ਬਰਾਊਂਜ਼ ਮੈਡਲ ਹਾਸਲ ਕੀਤਾ। ਅੰਡਰ-19 ਮੁੰਡਿਆਂ ਦੇ ਉੱਚੀ ਛਾਲ ਵਿੱਚ ਅੰਕੂਸ਼ ਸ਼ੋਰਿਯਾ (ਸਕੂਲ ਆਫ ਐਮੀਂਨੈਸ ਫੀਲਖਾਨਾ) ਨੇ ਗੋਲਡ, ਪ੍ਰਿੰਸ (ਐੱਸ.ਡੀ.ਐੱਸ.ਈ. ਸਕੂਲ) ਨੇ ਸਿਲਵਰ, ਕ੍ਰਿਸ਼ਨਾ ਚੋਹਾਨ (ਸ.ਹ.ਸ.ਗਾਂਧੀ ਨਗਰ) ਨੇ ਬਰਾਊਂਜ਼ ਮੈਡਲ ਹਾਸਲ ਕੀਤਾ। ਅੰਡਰ-19 ਮੁੰਡਿਆਂ ਦੇ ਡਿਸਕਸ ਥ੍ਰੋ ਵਿੱਚ ਭਵਦੀਪ ਸਿੰਘ (ਬੁੱਢਾ ਦਲ ਪਬਲਿਕ ਸਕੂਲ) ਨੇ ਗੋਲਡ, ਸੰਦੀਪ ਸਿੰਘ (ਸ.ਸ.ਸ.ਸ.ਸ਼ੇਰਮਾਜਰਾ) ਨੇ ਸਿਲਵਰ, ਸੁਮਿਤ (ਐੱਸ.ਡੀ.ਐੱਸ.ਈ. ਸਕੂਲ) ਨੇ ਬਰਾਊਂਜ਼ ਮੈਡਲ ਹਾਸਲ ਕੀਤਾ। ਇਸ ਟੂਰਨਾਮੈਂਟ ਮੌਕੇ ਸ੍ਰੀਮਤੀ ਮਮਤਾ ਰਾਣੀ, ਸ੍ਰੀ ਯਸ਼ਦੀਪ ਸਿੰਘ ਵਾਲੀਆ, ਸ੍ਰੀਮਤੀ ਰਾਜਵਿੰਦਰ ਕੌਰ, ਸ੍ਰੀਮਤੀ ਰੁਪਿੰਦਰ ਕੌਰ, ਸ੍ਰੀ ਮਨਪ੍ਰੀਤ ਸਿੰਘ, ਸ੍ਰੀ ਸਤਵਿੰਦਰ ਸਿੰਘ, ਸ੍ਰੀਮਤੀ ਵਰਿੰਦਰ ਕੌਰ, ਸ੍ਰੀਮਤੀ ਸੁਮਨ ਕੁਮਾਰੀ, ਸ੍ਰੀਮਤੀ ਯਾਦਵਿੰਦਰ ਕੌਰ, ਸ੍ਰੀਮਤੀ ਜ਼ਹੀਦਾ ਕੁਰੈਸ਼ੀ, ਸ੍ਰੀਮਤੀ ਰੁਪਿੰਦਰ ਕੌਰ, ਸ੍ਰੀ ਬਲਕਾਰ ਸਿੰਘ, ਸ੍ਰੀਮਤੀ ਜਸਪ੍ਰੀਤ ਕੌਰ, ਸ੍ਰੀ ਦੀਪਇੰਦਰ ਸਿੰਘ, ਸ੍ਰੀਮਤੀ ਪ੍ਰਭਜੋਤ ਕੌਰ, ਸ੍ਰੀਮਤੀ ਪਰਮਿੰਦਰਜੀਤ ਕੌਰ, ਸ੍ਰੀ ਪ੍ਰਦੀਪ ਕੁਮਾਰ, ਸ੍ਰੀ ਜਸਦੇਵ ਸਿੰਘ, ਸ੍ਰੀ ਗੁਰਦੀਪ ਸਿੰਘ ਅਤੇ ਹੋਰ ਅਧਿਆਪਕ ਮੋਜੂਦ ਸਨ।