ਬਾਪੂ ਜੀ, ਅਸੀਂ ਵੀ ਕਿਸੇ ਤੋਂ ਘੱਟ ਨਹੀਂ....! ਕੁਸ਼ਤੀ ਫ੍ਰੀ ਸਟਾਇਲ ਅੰਡਰ 17 ਸਾਲ ਉਮਰ ਗੁੱਟ ਕੁੜੀਆਂ ਦੇ 40 ਕਿਲੋਗ੍ਰਾਮ ਤੋਂ ਲੈ ਕੇ ਓਪਨ ਤੱਕ 220 ਦੇ ਕਰੀਬ ਪਹਿਲਵਾਨਾਂ ਨੇ ਲਿਆ ਭਾਗ
ਵੱਖ-ਵੱਖ ਭਾਰ ਵਰਗਾਂ ਦੀਆਂ ਜੇਤੂ ਪਹਿਲਵਾਨ ਨੈਸ਼ਨਲ ਪੱਧਰ ਤੇ ਭਾਗ ਲੈਣਗੀਆਂ, ਜੇਤੂ ਪਹਿਲਵਾਨਾਂ ਨੂੰ ਵਧਾਈ: ਸੰਜੀਵ ਸ਼ਰਮਾ ਡੀਈਓ ਸੈਕੰਡਰੀ ਸਿੱਖਿਆ ਪਟਿਆਲਾ
ਓਵਰਆਲ ਟਰਾਫ਼ੀ ਵਿੱਚ ਪਹਿਲੇ ਸਥਾਨ ਤੇ ਜ਼ਿਲ੍ਹਾ ਜਲੰਧਰ, ਦੂਜੇ ਸਥਾਨ ਤੇ ਐਸ ਏ ਐਸ ਨਗਰ ਅਤੇ ਤੀਜੇ ਸਥਾਨ ਤੇ ਫ਼ਰੀਦਕੋਟ ਜ਼ਿਲ੍ਹਾ ਰਹੇ।
ਪਟਿਆਲਾ 28 ਅਕਤੂਬਰ 2024- ਸਮੇਂ ਦੀ ਲੋੜ ਨੂੰ ਦੇਖਦਿਆਂ ਧੀਆਂ ਦੇ ਹੌਸਲੇ ਬੁਲੰਦ ਕਰਨਾ ਅਤੇ ਇਹਨਾਂ ਨੂੰ ਖੇਡਾਂ ਵਿੱਚ ਬਰਾਬਰ ਮੌਕੇ ਦੇਣਾ ਸਕੂਲ ਸਿੱਖਿਆ ਵਿਭਾਗ ਦੇ ਖੇਡ ਬ੍ਰਾਂਚ ਦੀ ਪਹਿਲ ਰਹਿੰਦੀ ਹੈ। ਇਸੇ ਲਈ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਸਰਪ੍ਰਸਤੀ ਹੇਠ ਸਕੂਲੀ ਵਿਦਿਆਰਥੀਆਂ ਦੇ 68ਵੇਂ ਅੰਤਰ ਜ਼ਿਲ੍ਹਾ ਖੇਡ ਮੁਕਾਬਲਿਆਂ ਤਹਿਤ ਲੜਕੀਆਂ ਦੇ ਅੰਡਰ-17 ਕੁਸ਼ਤੀ ਫ੍ਰੀ ਸਟਾਇਲ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਅਤੇ ਡਿਪਟੀ ਡੀਈਓ ਡਾ: ਰਵਿੰਦਰਪਾਲ ਸਿੰਘ ਦੀ ਦੇਖ-ਰੇਖ ਹੇਠ ਸਫਲਤਾਪੂਰਵਕ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਹਾਈ ਬ੍ਰਾਂਚ ਪਟਿਆਲਾ ਵਿਖੇ ਆਯੋਜਿਤ ਹੋਏ।
ਜ਼ਿਲ੍ਹਾ ਇਹਨਾਂ ਮੁਕਾਬਲਿਆਂ ਸੰਬੰਧੀ ਜਾਣਕਾਰੀ ਦਿੰਦਿਆਂ ਚਰਨਜੀਤ ਸਿੰਘ ਭੁੱਲਰ ਸਕੱਤਰ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਪਟਿਆਲਾ ਨੇ ਕਿਹਾ ਕਿ ਲੜਕੀਆਂ ਦੇ ਅੰਡਰ-17 ਕੁਸ਼ਤੀ ਫ੍ਰੀ ਸਟਾਇਲ ਮੁਕਾਬਲਿਆਂ ਵਿੱਚ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਅਤੇ ਸਪੋਰਟਸ ਵਿੰਗਾਂ ਤੋਂ ਲਗਭਗ 220 ਦੇ ਕਰੀਬ ਪਹਿਲਵਾਨਾਂ (ਕੁੜੀਆਂ) ਨੇ ਭਾਗ ਲਿਆ ਹੈ।
ਇਹਨਾਂ ਮੁਕਾਬਲਿਆਂ ਲਈ ਜ਼ਿਲ੍ਹਾ ਪਟਿਆਲਾ ਵੱਲੋਂ ਵਿਸ਼ੇਸ਼ ਸਿਖਲਾਈ ਪ੍ਰਾਪਤ ਕਰਮਚਾਰੀ ਵਧੀਆ ਢੰਗ ਨਾਲ ਡਿਊਟੀ ਨਿਭਾ ਰਹੇ ਹਨ। ਦਲਜੀਤ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਸਪੋਰਟਸ ਪਟਿਆਲਾ ਨੇ ਕਿਹਾ ਕਿ ਸਕੂਲਾਂ ਤੋਂ ਆਏ ਪਹਿਲਵਾਨ ਦੇ ਖਾਣੇ, ਰਹਿਣ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦਾ ਸੁਚੱਜਾ ਪ੍ਰਬੰਧ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ ਦੀ ਅਗਵਾਈ ਹੇਠ ਖੇਡ ਟੂਰਨਾਮੈਂਟ ਕਮੇਟੀ ਵੱਲੋਂ ਕੀਤਾ ਗਿਆ ਹੈ। ਓਵਰਆਲ ਟਰਾਫ਼ੀ ਵਿੱਚ ਪਹਿਲੇ ਸਥਾਨ ਤੇ ਜ਼ਿਲ੍ਹਾ ਜਲੰਧਰ, ਦੂਜੇ ਸਥਾਨ ਤੇ ਐਸ ਏ ਐਸ ਨਗਰ ਅਤੇ ਤੀਜੇ ਸਥਾਨ ਤੇ ਫ਼ਰੀਦਕੋਟ ਜ਼ਿਲ੍ਹਾ ਰਹੇ।
ਇਸ ਮੌਕੇ ਪ੍ਰਿੰਸੀਪਲ ਵਿਜੈ ਕਪੂਰ, ਪ੍ਰਿੰਸੀਪਲ ਜਸਪਾਲ ਸਿੰਘ ਸਕੂਲ ਆਫ਼ ਐਮੀਨੈਂਸ ਮੰਡੌਰ, ਪ੍ਰਿੰਸੀਪਲ ਰਾਜਿੰਦਰ ਕੁਮਾਰ ਸਸਸਸ ਲਾਧੂਕਾ ਜ਼ਿਲ੍ਹਾ ਫ਼ਾਜ਼ਿਲਕਾ, ਰਾਜਿੰਦਰ ਸਿੰਘ ਚਾਨੀ, ਸਾਰਜ ਸਿੰਘ ਕੁਸ਼ਤੀ ਕੋਚ ਪਟਿਆਲਾ, ਗੁਰਮੇਲ ਸਿੰਘ, ਸੁਖਜੀਵਨ ਸਿੰਘ ਸਫਰੀ, ਰਣਜੀਤ ਸਿੰਘ ਡੀਪੀਈ, ਜਸਵਿੰਦਰ ਸਿੰਘ ਚਪੜ ਸਟੇਟ ਅਵਾਰਡੀ, ਅਮਨਿੰਦਰ ਸਿੰਘ ਬਾਬਾ, ਕਿਸ਼ੋਰ ਕੁਮਾਰ ਹੁਸ਼ਿਆਰਪੁਰ, ਰਾਜੀਵ ਫ਼ਾਜ਼ਿਲਕਾ, ਅਰੁਣ ਕੁਮਾਰ, ਸੁਦੇਸ਼ ਕੁਮਾਰ, ਦਵਿੰਦਰ ਸਿੰਘ, ਪ੍ਰਭਦੇਵ ਸਿੰਘ ਤਰਨਤਾਰਨ, ਅਬਦੁਲ ਸੱਤਾਰ, ਰਾਜਪਾਲ, ਰਾਜਿੰਦਰ ਹੈਪੀ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰ ਮੌਜੂਦ ਸਨ।