"ਆਲ ਇੰਡੀਆ ਕਿਲਾ ਫੁੱਟਬਾਲ ਕੱਪ" ਦੇ ਤੀਜ਼ੇ ਦਿਨ "ਕੁੰਢੀਆਂ ਦੇ ਸਿੰਗ ਫਸ ਗਏ, ਨਿਤਰੂ ਵੜੇਵੇਂ ਖਾਣੀ"
- ਅੱਜ ਫਾਇਨਲ ਮੁਕਾਬਲਾ ਆਰ.ਸੀ.ਐਫ.ਕਪੂਰਥਲਾ ਅਤੇ ਚੰਡੀਗੜ੍ਹ ਦੇ ਮਿਨਰਵਾ ਕਲੱਬ ਵਿਚਕਾਰ ਹੋਵੇਗਾ
- ਮੁਕਾਬਲੇ ਦੀ ਭਾਵਨਾ ਪੈਦਾ ਕਰਨ ਲਈ ਖੇਡ ਨੂੰ ਖੇਡਿਆ ਜਾਵੇ-S.H.O.ਸੁਰਿੰਦਰ ਭੱਲਾ
- ਖੇਡਾਂ ਹੀ ਇੱਕ ਅਜਿਹਾ ਸਾਧਨ ਹਨ ਜਿਸ ਨਾਲ ਨੌਜਵਾਨ ਤਰੱਕੀ ਦੀਆਂ ਮੰਜ਼ਿਲਾਂ ਚੜ ਸਕਦੇ ਹਨ--N.R.I.ਪਰਵੇਜ਼ ਖਾਨ ਅਰਮੀਨੀਆ
- ਖੇਡਾਂ ਹੀ ਇੱਕ ਅਜਿਹਾ ਸਾਧਨ ਹਨ ਜਿਸ ਰਾਹੀਂ ਅੱਜ ਦੀ ਨੌਜਵਾਨੀ ਨੂੰ ਕੁਰੀਤੀਆਂ ਤੋਂ ਬਚਾਇਆ ਜਾ ਸਕਦਾ ਹੈ--ਐਮ.ਡੀ. ਅਚਿੰਤ ਗੋਇਲ
- ਪਹਿਲੇ ਸੈਮੀ ਫਾਈਨਲ ਵਿੱਚ ਆਰ.ਸੀ.ਐਫ ਕਪੂਰਥਲਾ ਨੇ ਪੀ.ਏ.ਪੀ ਜਲੰਧਰ ਨੂੰ ਟਾਈ ਬਰੇਕਰ ਰਾਹੀਂ 4-5 ਨਾਲ ਹਰਾਇਆ
- ਦੂਜੇ ਸੈਮੀਫਾਇਨਲ ਮੈਚ ਦੇ ਬਹੁਤ ਹੀ ਰੌਚਕ ਮੁਕਾਬਲੇ ਵਿੱਚ ਮਿਨਰਵਾ ਐਫਸੀ ਚੰਡੀਗੜ੍ਹ ਨੇ ਦਿੱਲੀ ਸਿਟੀ ਐਫਸੀ ਨੂੰ 4-2 ਨਾਲ ਹਰਾਇਆ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ, 26 ਅਕਤੂਬਰ ,2024 - "ਆਲ ਇੰਡੀਆ ਕਿਲਾ ਫੁੱਟਬਾਲ ਕੱਪ" ਦੇ ਤੀਜੇ ਦਿਨ ਹਜ਼ਾਰਾਂ ਦੀ ਗਿਣਤੀ 'ਚ ਖੇਡ ਪ੍ਰੇਮੀਆਂ ਕੀਤੀ ਸ਼ਿਰਕਤ ਕੀਤੀ । ਰਾਤ 12 ਵਜੇ ਤੱਕ ਦਰਸ਼ਕ ਜਮਕੇ ਸੈਮੀਫਾਇਨਲ ਮੈਚਾਂ ਦਾ ਆਨੰਦ ਮਾਣਦੇ ਰਹੇ । ਅਲਕੌਸਰ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ.) ਦੇ ਪ੍ਰਧਾਨ ਮੁਹੰਮਦ ਨਜ਼ੀਰ (ਪੰਜਾਬ ਪੁਲਸ) ਨੇ ਆਏ ਮਹਿਮਾਨਾਂ ਅਤੇ ਹਾਜ਼ਰੀਨ ਨੂੰ 'ਜੀ ਆਇਆ ' ਕਿਹਾ । ਅੱਜ ਦੇ ਇਸ ਖੇਡ ਮੇਲੇ ਦੇ ਵਿਸ਼ੇਸ਼ ਮਹਿਮਾਨ ਸ੍ਰੀ ਸੁਰਿੰਦਰ ਕੁਮਾਰ ਭੱਲਾ (ਐਸ.ਐਚ.ਓ ਸਿਟੀ-1),ਸ੍ਰੀ ਪਰਵੇਜ਼ ਖਾਨ ਐਨ.ਆਰ.ਆਈ ਅਰਮੀਨੀਆ, "ਦਾ ਟਰੈਕਰਜ਼" ਮਾਲੇਰਕੋਟਲਾ ਦੇ ਐਮ.ਡੀ ਸ੍ਰੀ ਅਚਿੰਤ ਗੋਇਲ ਅਤੇ ਡਾ.ਸਾਹਿਲ ਗੁਲਜ਼ਾਰ ਹਸਪਤਾਲ ਮਾਲੇਰਕੋਟਲਾ ਨੇ ਸੈਮੀ ਫਾਈਨਲ ਦੇ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਦਿਆ ਕਿਹਾ ਕਿ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਲਈ ਖੇਡ ਨੂੰ ਖੇਡਿਆ ਜਾਵੇ।
ਉਹਨਾਂ ਕਿਹਾ ਕਿ ਖੇਡਾਂ ਹੀ ਇੱਕ ਅਜਿਹਾ ਸਾਧਨ ਹਨ ਜਿਸ ਰਾਹੀਂ ਅੱਜ ਦੀ ਨੌਜਵਾਨੀ ਨੂੰ ਕੁਰੀਤੀਆਂ ਤੋਂ ਬਚਾਇਆ ਜਾ ਸਕਦਾ ਹੈ । ਖੇਡਾਂ ਹੀ ਇੱਕ ਅਜਿਹਾ ਸਾਧਨ ਹਨ ਜਿਸ ਨਾਲ ਇਹ ਨੌਜਵਾਨ ਤਰੱਕੀ ਦੀਆਂ ਮੰਜ਼ਿਲਾਂ ਚੜ ਸਕਦੇ ਹਨ। ਮੁਹੰਮਦ ਹਾਸ਼ਿਮ ਜੇਬੀ ਰਿਟੇਲਰ, ਫੈਸਲ ਯਾਮੀਨ (ਤੁਰਕਿਸ਼ ਬੁਰਯਾਨ), ਡਾ. ਅਨਵਾਰ ਅਹਿਮਦ, ਖੁਸ਼ੀ ਮੁਹੰਮਦ ਵਸੀਕਾ ਨਵੀਸ, ਡਾ.ਲਿਆਕਤ ਅਲੀ ਸੱਮੂ (ਨਿਊ ਥਿੰਦ ਮੈਡੀਕਲ ਸਟੋਰ), ਹਾਜੀ ਮੁਹੰਮਦ ਦੀਨ (ਢੋਟ ਸਵੀਟਸ), ਮੁਹੰਮਦ ਨਸੀਰ (ਸੁਪਰੀਮ ਇੰਡਸਟਰੀਜ਼),ਮੁਹੰਮਦ ਇਕਬਾਲ ਪਾਲਾ ਵਜੋਂ ਸ਼ਿਰਕਤ ਕੀਤੀ ਅਤੇ ਮੈਚ ਦਾ ਆਨੰਦ ਮਾਣਿਆ । ਮੈਚਾਂ ਦੌਰਾਨ ਸ੍ਰੀ ਪਰਵੇਜ਼ ਖਾਨ ਐਨ.ਆਰ.ਆਈ ਅਰਮੀਨੀਆ ਵੱਲੋਂ ਇਸ ਮੌਕੇ ਤੇ ਖਿਡਾਰੀਆਂ ਦੀ ਵਿਸ਼ੇਸ਼ ਤੌਰ ਤੇ ਹੌਸਲਾ ਅਫ਼ਜ਼ਾਈ ਫਜਾਈ ਕੀਤੀ ਗਈ।ਇਸ ਸ਼ਾਨਦਾਰ ਖੇਡ ਮੇਲੇ ਵਿੱਚ ਪ੍ਰਸਿੱਧ ਪੰਜਾਬੀ ਸਿੰਗਰ ਸਤਨਾਮ ਪੰਜਾਬੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਅੱਲ੍ਹਾ ਦੇ ਰਸੂਲ ਹਜ਼ਰਤ ਮੁਹੰਮਦ ਸਲ. ਦੀ ਸ਼ਾਨ ਵਿੱਚ ਨਾਅਤ ਪੜ੍ਹਕੇ ਦਰਸ਼ਕਾਂ ਦਾ ਮਨ ਮੋਹ ਲਿਆ ।
ਵਿਸ਼ੇਸ਼ ਗੱਲਬਾਤ ਕਰਦੇ ਹੋਏ ਕਲੱਬ ਦੇ ਪ੍ਰਬੰਧਕ ਸਕੱਤਰ ਮੁਹੰਮਦ ਸ਼ਮੀਮ ਸਿਮੀ (ਪੰਜਾਬ ਪੁਲਸ), ਜਨਰਲ ਸਕੱਤਰ ਮੁਹੰਮਦ ਅਸ਼ਰਫ ਕੁਰੈਸ਼ੀ (ਮਿਲਨ ਪੈਲੇਸ), ਕੈਸ਼ੀਅਰ ਮੁਹੰਮਦ ਸ਼ਮਸ਼ਾਦ ਸਾਦਾ (ਖੁਸ਼ੀ ਜ਼ਿਊਲਰਜ਼) ਨੇ ਦੱਸਿਆ ਕਿ ਟੂਰਨਾਮੈਂਟ ਦਾ ਪਹਿਲਾ ਸੈਮੀਫਾਇਨਲ ਮੈਚ ਪੀ.ਏ.ਪੀ ਜਲੰਧਰ ਅਤੇ ਆਰਸੀਐਫ ਕਪੂਰਥਲਾ ਦਰਮਿਆਨ ਫਸਵਾਂ ਮੁਕਾਬਲਾ ਹੋਇਆ ਜਿਸ ਵਿੱਚ ਦੋਵਾਂ ਟੀਮਾਂ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕੀਤਾ, ਦੋਵਾਂ ਟੀਮਾਂ ਨੇ 2-2 ਗੋਲ ਕੀਤੇ, ਟਾਈ ਬਰੇਕਰ ਰਾਹੀਂ 4-5 ਨਾਲ ਆਰਸੀਐਫ ਦੀ ਟੀਮ ਜੇਤੂ ਰਹੀ । ਦੂਜਾ ਸੈਮੀਫਾਇਨਲ ਮੈਚ ਬਹੁਤ ਹੀ ਰੌਚਕ ਮਿਨਰਵਾ ਐਫਸੀ ਚੰਡੀਗੜ੍ਹ ਅਤੇ ਦਿੱਲੀ ਸਿਟੀ ਐਫਸੀ ਦਰਮਿਆਨ ਹੋਇਆ ਜਿਸ ਵਿੱਚ ਮਿਨਰਵਾ ਐਫਸੀ ਦੀ ਟੀਮ 4-2 ਨਾਲ ਜੇਤੂ ਰਹੀ ਅਤੇ ਫਾਇਨਲ ਲਈ ਆਪਣਾ ਸਥਾਨ ਪੱਕਾ ਕੀਤਾ ।
ਉਹਨਾਂ ਦੱਸਿਆ ਕਿ 27 ਅਕਤੂਬਰ ਦਿਨ ਐਤਵਾਰ ਨੂੰ ਟੂਰਨਾਮੈਂਟ ਦਾ ਦਿਲਚਸਪ ਫਾਇਨਲ ਮੈਚ ਆਰਸੀਐਫ ਕਪੂਰਥਲਾ ਅਤੇ ਮਿਨਰਵਾ ਐਫਸੀ ਚੰਡੀਗੜ੍ਹ ਦੀਆਂ ਟੀਮਾਂ ਦਰਮਿਆਨ ਰਾਤ 8 ਵਜੇ ਹੋਵੇਗਾ । ਫਾਇਨਲ ਮੈਚ ਅਤੇ ਸਮਾਗਮ ਦੇ ਮੁੱਖ ਮਹਿਮਾਨ ਡਾ. ਮੁਹੰਮਦ ਜਮੀਲ ਉਰ ਰਹਿਮਾਨ ਵਿਧਾਇਕ ਮਲੇਰਕੋਟਲਾ ਹੋਣਗੇ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰਵੇਜ਼ ਖਾਨ ਅਰਮੀਨੀਆ (ਇੰਡੀਅਨ ਮਹਿਕ ਗਰੁੱਪ ਆਫ ਹੋਟਲਸ), ਫੈਸਲ ਯਾਮੀਨ (ਤੁਰਕਿਸ਼ ਬੁਰਯਾਨ), ਮੁਹੰਮਦ ਹਾਸ਼ਿਮ ਜੇਬੀ ਰਿਟੇਲਰ ਵਾਲੇ, ਸੋਨੀ (ਅੰਬੂਜਾ ਸੀਮਿੰਟ) ਤਸ਼ਰੀਫ ਲਿਆਉਣਗੇ । ਉਹਨਾਂ ਖੇਡ ਪ੍ਰੇਮੀਆਂ ਨੂੰ ਫਾਇਨਲ ਮੈਚ ਦਾ ਆਨੰਦ ਮਾਨਣ ਲਈ ਖੁੱਲਾ ਸੱਦਾ ਦਿੱਤਾ । ਦਰਸ਼ਕਾਂ ਦੇ ਬੈਠਣ ਦਾ ਅਤੇ ਵਹੀਕਲਾਂ ਲਈ ਪਾਰਕਿੰਗ ਦਾ ਵੀ ਪ੍ਰਬੰਧ ਕੀਤਾ ਗਿਆ ਹੈ ।
ਅਲ-ਕੌਸਰ ਫੁੱਟਬਾਲ ਅਕੈਡਮੀ ਦਾ ਇਤਿਹਾਸ
ਉਚੇਚੇ ਤੌਰ 'ਤੇ ਜ਼ਿਕਰ ਕਰਨਾ ਬਣਦਾ ਹੈ ਅਲ-ਕੌਸਰ ਫੁੱਟਬਾਲ ਅਕੈਡਮੀ ਦੇ ਇਤਿਹਾਸ ਦਾ ਕਿਵੇਂ ਇੱਕ ਖਾਲੀ ਮਿਨੀ ਸਟੇਡਿਅਮ ਤੋਂ ਹਜ਼ਾਰਾਂ ਦਰਸ਼ਕਾਂ ਨਾਲ ਖਚਾਖਚ ਭਰੇ ਹੋਏ ਦਾ ਸਫਰ ਕਿਸ ਤਰ੍ਹਾਂ ਰਿਹਾ । ਕਿਸੇ ਤਰ੍ਹਾਂ ਮਿਹਤਨ ਮੁਸ਼ੱਕਤ ਕਰਕੇ ਯੂਥ ਕਲੱਬ ਦੇ ਮੈਂਬਰਾਂ ਨੇ ਕਿਲੇ ਦੇ ਐਂਟਰੀ ਪੁਆਂਇੰਟ ਤੋਂ ਗੰਦ ਦੀਆਂ ਰੂੜੀਆਂ ਚੁੱਕਵਾ ਦਿੱਤੀਆ ਅਤੇ ਖੇਡ ਮੈਦਾਨ ਦੀ ਸ਼ਕਲ ਵਿੱਚ ਲਿਆਂਦਾ । ਇਸ ਤੋਂ ਬਾਦ ਮਿਨੀ ਸਟੇਡਿਅਮ ਨੂੰ ਪ੍ਰਸਿੱਧ ਸਮਾਜਸੇਵੀ ਉਦਯੋਗਪਤੀ ਨੇਕਦਿਲ ਇਨਸਾਨ ਮੁਹੰਮਦ ਉਵੈਸ ਐਮ.ਡੀ ਸਟਾਰ ਇੰਪੈਕਟ ਪ੍ਰਾ. ਲਿਮਟਡ ਨੇ ਪ੍ਰਧਾਨ ਮੁਹੰਮਦ ਨਜ਼ੀਰ ਅਤੇ ਸਾਥੀਆਂ ਦੀਆਂ ਕੋਸ਼ਿਸ਼ਾਂ ਸਦਕਾ ਗੋਦ ਲੈ ਲਿਆ ਅਤੇ ਫੁੱਟਬਾਲ ਦੀ ਪਨੀਰੀ ਤਿਆਰ ਕਰਨ ਲਈ ਸਾਰੇ ਪ੍ਰਬੰਧ ਕਰ ਦਿੱਤੇ । ਜੋ ਵੀ ਸਮਾਨ ਫੁੱਟਬਾਲਾਂ, ਯੂਨੀਫਾਰਮ, ਸ਼ੁਜ਼ ਵਗੈਰਾ ਦੀ ਜਰੂਰਤ ਸੀ ਮੁਹੱਈਆ ਕਰਵਾਇਆ ਅਤੇ ਇੱਕ ਅਨੁਭਵੀ ਕੋਚ ਮੁਹੰਮਦ ਅਕਰਮ ਮੌਲਵੀ ਨੂੰ ਨਿਯੁਕਤ ਕਰ ਦਿੱਤਾ । ਬਾਈ ਉਵੈਸ ਦੀ ਇਸ ਮੇਹਰਬਾਨੀ ਨੇ ਇਸ ਸਟੇਡਿਅਮ ਵਿੱਚੋਂ ਮੁਮਤਾਜ ਤਾਜੂ, ਮੁਹੰਮਦ ਸ਼ਮੀਮ ਸਿਮੀ, ਮੁਹੰਮਦ ਨੌਮਾਨ ਮਾਨੀ ਵਰਗੇ ਹੀਰੇ ਤਰਾਸ਼ੇ ਜੋ ਅੱਜ ਫੁੱਟਬਾਲ ਦੇ ਖੇਤਰ 'ਚ ਮੱਲਾਂ ਮਾਰ ਰਹੇ ਹਨ ।