ਚੋਰਾਂ ਦੇ ਹੌਸਲੇ ਬੁਲੰਦ, ਖ਼ਵਾਜ਼ਾ ਪੀਰ ਕਲੋਨੀ, ਸਰਹਿੰਦ ਦੇ ਆਂਗਨਵਾੜੀ ਕੇਂਦਰ ਵਿੱਚੋਂ ਸਿਲੰਡਰ ਤੇ ਹੋਰ ਸਾਮਾਨ ਹੋਇਆ ਚੋਰੀ
ਗੁਰਪ੍ਰੀਤ ਸਿੰਘ ਜਖਵਾਲੀ
ਫ਼ਤਹਿਗੜ੍ਹ ਸਾਹਿਬ 4 ਅਪ੍ਰੈਲ 2026:-ਸਰਹਿੰਦ ਦੇ ਵਾਰਡ ਨੰਬਰ 10-2, ਖ਼ਵਾਜ਼ਾ ਪੀਰ ਕਲੋਨੀ ਦੇ ਆਂਗਣਵਾੜੀ ਸੈਂਟਰ, ਜਿਹੜਾ ਕਿ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਚੱਲ ਰਿਹਾ ਹੈ, ਵਿਖੇ ਇੱਕ ਗੈਸ ਸਿਲੰਡਰ, ਸਟੀਲ ਦੇ 20 ਥਾਲ ਤੇ 2 ਵੱਡੇ ਪਤੀਲੇ ਚੋਰੀ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਮੌਕੇ ਸੈਂਟਰ ਦੀ ਆਂਗਣਵਾੜੀ ਵਰਕਰ ਹਰਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਸੈਂਟਰ ਵਿਖੇ ਪੁੱਜੇ ਤਾਂ ਉਹਨਾਂ ਦੇਖਿਆ ਕਿ ਦਰਵਾਜੇ ਦਾ ਜਿੰਦਾ ਟੁੱਟਾ ਹੋਇਆ ਸੀ ਤੇ ਦਰਵਾਜ਼ਾ ਖੁੱਲਾਊ ਹੋਇਆ ਸੀ। ਉਹਨਾਂ ਦੱਸਿਆ ਕਿ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਕਮਰੇ ਵਿੱਚੋਂ ਇੱਕ ਗੈਸ ਸਿਲੰਡਰ, ਸਟੀਲ ਦੀਆਂ ਨਵੀਆਂ 20 ਥਾਲੀਆਂ ਅਤੇ ਦੋ ਵੱਡੇ ਪਤੀਲੇ ਢੱਕਣਾਂ ਸਮੇਤ ਗਾਇਬ ਸਨ। ਇਸ ਮੌਕੇ ਜਦੋਂ ਉਹਨਾਂ ਸਕੂਲ ਦੇ ਸਟਾਫ਼ ਮੈਂਬਰਾਂ ਸਮੇਤ ਆਲੇ ਦੁਆਲੇ ਪਤਾ ਕੀਤਾ ਤੇ ਸਕੂਲ ਦੇ ਕੈਮਰਿਆਂ ਵਿੱਚ ਚੈੱਕ ਕੀਤਾ ਤਾਂ 2 ਅਪ੍ਰੈਲ ਦੀ ਰਾਤ ਨੂੰ 9-9:15 ਵਜੇ ਦੇ ਕਰੀਬ 2 ਜਵਾਨ ਲੜਕੇ ਸਕੂਲ ਦੇ ਪਿਛਲੇ ਪਾਸਿਓਂ ਦੀ ਕੰਧ ਟੱਪ ਕੇ ਅੰਦਰ ਆਉਂਦੇ ਨਜ਼ਰ ਆ ਰਹੇ ਹਨ, ਜਿਹੜੇ ਕਿ ਸਾਰਾ ਸਾਮਾਨ ਚੋਰੀ ਕਰਕੇ ਲੈ ਗਏ। ਇਸ ਮੌਕੇ ਹਰਜੀਤ ਕੌਰ ਨੇ ਦੱਸਿਆ ਕਿ ਉਹਨਾਂ ਨੇ ਸਰਹਿੰਦ ਪੁਲਿਸ ਚੌਂਕੀ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਤੇ ਪੁਲਿਸ ਨੇ ਵਿਸ਼ਵਾਸ ਦਵਾਇਆ ਹੈ ਕਿ ਉਹ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲੈਣਗੇ। ਇਸ ਮੌਕੇ ਆਂਗਣਵਾੜੀ ਹੈਲਪਰ ਇੰਦੂ ਬਾਲਾ, ਐਲੀਮੈਂਟਰੀ ਸਕੂਲ ਦੇ ਹੈਡ ਮੈਡਮ ਮਨਦੀਪ ਕੌਰ, ਮੈਡਮ ਸਰਿਤਾ ਸਹਿਦੇਵ, ਰੇਨੂ ਸ਼ਰਮਾ, ਹਰਵਿੰਦਰ ਕੌਰ, ਪਰਮਿੰਦਰ ਸਿੰਘ ਤੇ ਗਗਨਦੀਪ ਸਿੰਘ ਤੋਂ ਇਲਾਵਾ ਮਿਡ ਡੇਅ ਮੀਲ ਵਰਕਰ ਕੁਲਵੀਰ ਕੌਰ, ਨਿਰਮਲ ਕੌਰ ਤੇ ਗੁੜੀਆ ਆਦਿ ਵੀ ਹਾਜ਼ਰ ਸਨ।