ਗੋਲੀਆਂ ਚਲਾਉਣ ਤੋਂ ਪਹਿਲਾਂ ਹੀ ਪੁਲਿਸ ਦੇ ਅੜਿੱਕੇ ਚੜ੍ਹ ਗਏ ਫਿਰੌਤੀ ਮੰਗਣ ਵਾਲੇ
ਵਿਦੇਸ਼ ਵਿੱਚ ਬੈਠੇ ਗੈਂਗਸਟਰ ਤੇ ਕਹਿਣ ਤੇ ਵਾਰਦਾਤਾਂ ਕਰਨ ਵਾਲੇ ਦੋ ਨੌਜਵਾਨ ਪਿਸਤੋਲ ਸਮੇਤ ਗਿਰਫਤਾਰ
ਰੋਹਿਤ ਗੁਪਤਾ
ਗੁਰਦਾਸਪੁਰ
ਬਟਾਲਾ ਪੁਲਿਸ ਵੱਲੋਂ ਇੱਕ ਫਿਰੋਤੀ ਮੰਗਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਇਸ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਇਹਨਾ ਪਾਸੇ ਇਕ ਪਿਸਟਲ 32 ਬੋਰ ਤੇ 2 ਰੋਂਦ ਜਿੰਦਾ ਬ੍ਰਾਮਦ ਕਰਕੇ ਨੂੰ ਬਹੁਤ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਕੁਝ ਦਿਨ ਪਹਿਲਾਂ ਡੇਰਾ ਬਾਬਾ ਨਾਨਕ ਦੇ ਇੱਕ ਮੈਡੀਕਲ ਸਟੋਰ ਵਾਲੇ ਨੂੰ ਫਿਰੋਤੀ ਦੀ ਧਮਕੀ ਦਿੱਤੀ ਗਈ ਸੀ ਤੇ ਇਹਨਾਂ ਵੱਲੋਂ ਉਸ ਦੁਕਾਨ ਤੇ ਗੋਲੀਆਂ ਚਲਾਈਆਂ ਜਾਣੀਆਂ ਸਨ, ਜਿਸ ਤੋਂ ਪਹਿਲਾਂ ਹੀ ਪੁਲਿਸ ਨੂੰ ਮੁਖਬਰੀ ਮਿਲ ਗਈ ਤੇ ਇਹਨਾਂ ਨੂੰ ਗਿਰਫਤਾਰ ਕਰ ਲਿਆ ਗਿਆ । ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਨ ਨੋਇਸ ਪੁੱਤਰ ਨਜੀਰ ਮਸੀਹ ਵਾਸੀ ਪੱਖੋਕੇ ਟਾਹਲੀ ਸਾਹਿਬ ਤੇ ਰਾਜਵਿੰਦਰ ਸਿੰਘ ਉਰਫ ਰਾਜਾ ਪੁੱਤਰ ਭੁਪਿੰਦਰ ਸਿੰਘ ਵਾਸੀ ਤਰਸਿਕਾ ਹਾਲ ਪੰਡੋਰੀ ਵੜੈਚ ਅੰਮ੍ਰਿਤਸਰ ਦੇ ਤੌਰ ਤੇ ਹੋਈ ਹੈ।
SSP ਬਟਾਲਾ ਮਹਿਤਾਬ ਸਿੰਘ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੇਰਾ ਬਾਬਾ ਨਾਨਕ ਦੇ ਏਰੀਏ ਵਿਚ ਮੈਡੀਕਲ ਸੋਪ ਵਾਲੇ ਨੂੰ 29 ਮਾਰਚ ਨੂੰ ਫਿਰੋਤੀ ਦੀ ਕਾਲ ਸ਼ਰਾਰਤੀ ਅਨਸਰ ਵੱਲੋਂ ਕੀਤੀ ਗਈ ਸੀ, ਜਿਸ ਤੋਂ ਬਾਅਦ ਡੇਰਾ ਬਾਬਾ ਨਾਨਕ ਥਾਣੇ ਵਿੱਚ ਮੁਕਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ ਸੀ। ਬੀਤੇ ਦਿਨ ਬਟਾਲਾ ਪੁਲਿਸ ਦੀ ਟੀਮ ਨੂੰ ਇੰਨਫਾਰਮੇਸ਼ਨ ਆਈ ਕਿ ਨੋਇਸ ਪੁੱਤਰ ਨਜੀਰ ਮਸੀਹ ਵਾਸੀ ਪੱਖੋਕੇ ਟਾਹਲੀ ਸਾਹਿਬ ਤੇ ਰਾਜਵਿੰਦਰ ਸਿੰਘ ਉਰਫ ਰਾਜਾ ਪੁੱਤਰ ਭੁਪਿੰਦਰ ਸਿੰਘ ਵਾਸੀ ਤਰਸਿਕਾ ਹਾਲ ਪੰਡੋਰੀ ਵੜੈਚ ਅੰਮ੍ਰਿਤਸਰ ਨੇ ਡੇਰਾ ਬਾਬਾ ਨਾਨਕ ਦੇ ਏਰੀਏ ਵਿਚ ਮੈਡੀਕਲ ਸੋਪ ਤੇ ਗੋਲੀਆ ਚਲਾਉਣੀਆਂ ਹਨ ਤੇ ਇਹਨਾਂ ਦੇ ਕੋਲ ਹਥਿਆਰ ਵੀ ਹਨ. ਬਟਾਲਾ ਪੁਲਿਸ ਵੱਲੋਂ ਵਾਰਦਾਤ ਕਰਨ ਤੋ ਪਹਿਲਾ ਦੋਸੀਆਂ ਨੋਇਸ ਅਤੇ ਰਾਜਵਿੰਦਰ ਸਿੰਘ ਰਾਜਾ ਪਿਸਟਲ ਸਮੇਤ ਕਾਬੂ ਕਰਕੇ ਮੁੱਕਦਮਾ ਵਿਚ ਗ੍ਰਿਫਤਾਰ ਕੀਤਾ ਗਿਆ ਤੇ ਵਾਰਦਾਤ ਨੂੰ ਟੱਲਿਆ ਗਿਆ.
ਦੌਰਾਨੇ ਪੁੱਛਗਿਛ ਦੋਸੀਆ ਨੇ ਮੰਨਿਆ ਕਿ ਉਹਨਾ ਨੇ ਡੇਰਾ ਬਾਬਾ ਨਾਨਕ ਦੇ ਏਰੀਏ ਵਿਚ ਕਿਸੇ ਮੈਡੀਕਲ ਸਾਪ ਤੇ ਗੋਲੀਆ ਮਾਰਨੀਆ ਸਨ. ਇਹ ਵਾਰਦਾਤ ਵਿਦੇਸ ਬੈਠੇ ਗੈਂਗਸਟਰ ਦੇ ਕਹਿਣ ਤੇ ਕਰਨੀ ਸੀ, ਉਸ ਨੇ ਹੀ ਇਹਨਾ ਨੂੰ ਹਥਿਆਰ ਵੀ ਪ੍ਰਵਾਇਡ ਕਰਵਾਇਆ ਸੀ ਤੇ ਇਹ ਕੰਮ ਕਰਨ ਦੇ ਬਦਲੇ ਉਹਨਾ ਨੂੰ ਪੈਸੇ ਵੀ ਮਿਲਣੇ ਸਨ,ਹਥਿਆਰ ਇਹਨੇ ਕਿੱਥੇ ਚੁੱਕਿਆ ਇਸ ਬਾਰੇ ਤਫਤੀਸ ਚੱਲ ਰਹੀ ਹੈ, ਇਹਨਾ ਦੋਸ਼ੀਆ ਨੂੰ ਪੇਸ ਅਦਾਲਤ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ. ਨੋਇਸ ਜੋ ਕਿ ਵਿਦੇਸ਼ ਬੈਠੇ ਸਰਾਰਤੀ ਅਨਸਰ ਦੇ ਸੰਪਰਕ ਵਿਚ ਸੀ।
Click to Follow Babushahi Facebook page →