ਜ਼ਿਲ੍ਹਾ ਰੂਪਨਗਰ ਦੇ 611 ਪਿੰਡਾਂ ਦੀਆ ਪੰਚਾਇਤਾਂ ਲਈ 2192 ਸਰਪੰਚ ਅਤੇ 5490 ਪੰਚ ਉਮੀਦਵਾਰਾ ਵੱਲੋਂ ਨਾਮਜ਼ਦਗੀ ਪੱਤਰ ਦਾਖਲ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 5 ਅਕਤੂਬਰ 2024- ਪੰਜਾਬ ਵਿੱਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਦਾ ਪਹਿਲਾ ਦੌਰ ਕੱਲ ਸ਼ਾਮੀ ਸਮਾਪਤ ਹੋ ਗਿਆ। ਕੱਲ ਨਾਮਜ਼ਦਗੀਆਂ ਦੇ ਆਖਰੀ ਦਿਨ ਜ਼ਿਲੇ ਦੀਆਂ ਕੁੱਲ 611 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਲਈ ਸਰਪੰਚੀ ਦੇ ਕੁਲ 2192 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਅਤੇ ਪੰਚੀ ਦੇ ਕੁੱਲ 5490 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਸ ਸੰਬੰਧੀ ਵਧੀਕ ਡਿਪਟੀ ਕਮਿਸ਼ਨਰ (ਪੰ.ਵਿ.)-ਕਮ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਰੂਪਨਗਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਰੂਪਨਗਰ ਬਲਾਕ ਦੇ ਕੁਲ176 ਪਿੰਡਾਂ ਦੀਆਂ ਪੰਚਾਇਤਾਂ ਲਈ 633 ਸਰਪੰਚ,1479 ਪੰਚ ਉਮੀਦਵਾਰ, ਸ੍ਰੀ ਅਨੰਦਪੁਰ ਸਾਹਿਬ ਬਲਾਕ ਵਿੱਚ 159 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਲਈ 582 ਸਰਪੰਚ,1410ਪੰਚ ਉਮੀਦਵਾਰ, ਨੂਰਪੁਰ ਬੇਦੀ ਬਲਾਕ ਦੇ 138 ਗ੍ਰਾਮ ਪੰਚਾਇਤਾਂ ਲਈ 480 ਸਰਪੰਚ,1299 ਪੰਚ, ਸ੍ਰੀ ਚਮਕੌਰ ਸਾਹਿਬ ਬਲਾਕ ਦੇ 75 ਗ੍ਰਾਮ ਪੰਚਾਇਤਾਂ ਲਈ 266 ਸਰਪੰਚ,697 ਪੰਚ ਅਤੇ ਮੋਰਿੰਡਾ ਬਲਾਕ ਦੇ 63, ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਲਈ231 ਸਰਪੰਚ ਅਤੇ 605 ਪੰਚੀ ਦੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਸੱਤ ਅਕਤੂਬਰ ਨਾਮਜ਼ਦਗੀਆਂ ਵਾਪਸ ਲੈਣ ਦੀ ਤਰੀਕ ਹੈ।