ਐਸਡੀਐਮ ਦਫਤਰ ਦਰਜਾ ਚਾਰ ਕਰਮਚਾਰੀ ਨੇ ਆਪਣੇ ਤੋਂ ਸੀਨੀਅਰ ਵਿਅਕਤੀਆਂ ਤੇ ਲਾਏ ਕੁੱਟ ਮਾਰ ਦੇ ਇਲਜ਼ਾਮ
- ਕਿਹਾ ਸਰਕਾਰੀ ਦਫਤਰ ਵਿੱਚ ਚੱਲ ਰਿਹਾ ਸੀ ਕਬਾਬ ਤੇ ਸ਼ਰਾਬ
ਦੀਪਕ ਜੈਨ
ਜਗਰਾਓ, 5 ਅਕਤੂਬਰ 2024 - ਪੰਚਾਇਤੀ ਚੋਣਾਂ ਦੇ ਚਲਦੇ ਜਿੱਥੇ ਪੰਜਾਬ ਵਿੱਚ ਪੂਰੀ ਗਹਿਮਾ ਗਹਿਮੀ ਬਣੀ ਹੋਈ ਹੈ ਉਥੇ ਹੀ ਸਰਕਾਰੀ ਦਫਤਰਾਂ ਦੇ ਵੱਡੇ ਬਾਬੂ ਤੋਂ ਲੈ ਕੇ ਦਰਜਾ ਚਾਰ ਕਰਮਚਾਰੀਆਂ ਤੱਕ ਨੂੰ ਦੇਰ ਰਾਤਾਂ ਤੱਕ ਦਫਤਰਾਂ ਵਿੱਚ ਕੰਮ ਕਰਨਾ ਪੈ ਰਿਹਾ ਹੈ। ਇਸੇ ਕੰਮ ਦੇ ਬੋਝ ਦੇ ਚਲਦੇ ਜਗਰਾਉਂ ਐਸਡੀਐਮ ਦੇ ਰੀਡਰ ਅਮਨਦੀਪ ਸਿੰਘ ਅਤੇ ਰਜਿਸਟਰੀ ਕਲਰਕ ਮਨਪ੍ਰੀਤ ਸਿੰਘ ਤੇ ਇਲਜ਼ਾਮ ਲਗਾਉਂਦੇ ਦਰਜਾ ਚਾਰ ਕਰਮਚਾਰੀ ਅਜੇ ਨੇ ਦੱਸਿਆ ਕਿ ਉਹ ਡਿਊਟੀ ਖਤਮ ਹੋਣ ਤੇ ਘਰ ਵਾਪਸ ਚਲਾ ਗਿਆ ਤਾਂ ਉਸਨੂੰ ਐਸਡੀਐਮ ਦੇ ਰੀਡਰ ਅਮਨਦੀਪ ਸਿੰਘ ਨੇ ਫੋਨ ਕਰਕੇ ਗਾਲਾਂ ਕੱਢੀਆਂ ਅਤੇ ਕਿਹਾ ਕਿ ਤੂੰ ਕਿਸ ਨੂੰ ਪੁੱਛ ਕੇ ਘਰ ਗਿਆ ਹੈ ਦਫਤਰ ਹਾਜ਼ਰ ਹੋ ਅਤੇ ਅਫਸਰਾਂ ਦੀ ਚਾਹ ਦੇ ਲਈ ਦੋ ਕਿਲੋ ਦੁੱਧ ਲਿਆਉਣ ਬਾਰੇ ਵੀ ਆਖਿਆ।
ਅਜੇ ਨੇ ਕਿਹਾ ਕਿ ਜਦ ਉਹ ਰਾਤ 8 ਵਜੇ ਦੇ ਕਰੀਬ ਦਫਤਰ ਵਿੱਚ ਪੁੱਜਾ ਤਾਂ ਅਮਨਦੀਪ ਅਤੇ ਮਨਪ੍ਰੀਤ ਸ਼ਰਾਬ ਪੀ ਰਹੇ ਸਨ ਜਦ ਉਹਨਾਂ ਨੇ ਮੈਨੂੰ ਦੁੱਧ ਬਾਰੇ ਪੁੱਛਿਆ ਤਾਂ ਮੈਂ ਕਿਹਾ ਕਿ ਮੇਰੇ ਕੋਲ ਪੈਸੇ ਨਹੀਂ ਸਨ ਤਾਂ ਉਹਨਾਂ ਨੇ ਮੇਰੇ ਨਾਲ ਗਾਲੀ ਗਲੋਚ ਕਰਦੇ ਹੋਏ ਮੇਰੀ ਕੁੱਟਮਾਰ ਸ਼ੁਰੂ ਕਰ ਦਿੱਤੀ ਮੇਰਾ ਰੌਲਾ ਸੁਣ ਕੇ ਤਹਿਸੀਲਦਾਰ ਸਾਹਿਬ ਵੀ ਉੱਥੇ ਪਹੁੰਚ ਗਏ ਤੇ ਉਹਨਾਂ ਨੇ ਸਾਨੂੰ ਰੌਲਾ ਨਾ ਪਾਉਣ ਤੋਂ ਸਮਝਾਇਆ। ਉਪਰੰਤ ਮੈਂ ਘਰ ਚਲਾ ਗਿਆ ਤਾਂ ਮੇਰੀ ਪਤਨੀ ਨੇ ਮੇਰੇ ਹਾਲਾਤ ਦੇਖ ਕੇ ਹੋਈ ਗੱਲ ਬਾਰੇ ਪੁੱਛਿਆ ਤਾਂ ਉਹ ਮੈਨੂੰ ਨਾਲ ਲੈ ਕੇ ਦੁਬਾਰਾ ਦਫਤਰ ਪੁੱਜੀ ਅਤੇ ਕੁੱਟਮਾਰ ਕਰਨ ਦਾ ਕਾਰਨ ਪੁੱਛਿਆ ਤਾਂ ਇਹਨਾਂ ਦੋਨਾਂ ਵਿਅਕਤੀਆਂ ਨੇ ਹੋਰ ਉੱਚ ਅਧਿਕਾਰੀਆਂ ਸਾਹਮਣੇ ਇਹ ਕਿਹਾ ਕਿ ਅਸੀਂ ਹੁਣ ਵੀ ਇਸ ਨੂੰ ਕੁੱਟਾਂਗੇ ਜਿਸਨੇ ਜੋ ਕਰਨਾ ਹੈ ਕਰ ਲਓ ਮਾਹੌਲ ਗਰਮ ਹੁੰਦਾ ਵੇਖ ਕੇ ਅਧਿਕਾਰੀਆਂ ਨੇ ਮਾਮਲਾ ਸ਼ਾਂਤ ਕਰਵਾ ਦਿੱਤਾ। ਅਜੇ ਤੇ ਉਸ ਦੀ ਪਤਨੀ ਨੇ ਕਿਹਾ ਕਿ ਦਫਤਰ ਵਿੱਚ ਲੱਗੇ ਹੋਏ ਕੈਮਰਿਆਂ ਦੀ ਜਾਂਚ ਕਰਵਾਈ ਜਾਵੇ ਸੱਚ ਸਭ ਦੇ ਸਾਹਮਣੇ ਆ ਜਾਵੇਗਾ।
ਆਪਣੇ ਨਾਲ ਹੋਈ ਕੁੱਟਮਾਰ ਸਬੰਧੀ ਦਰਜਾ ਚਾਰ ਕਰਮਚਾਰੀ ਅਜੇ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਮੌਕੇ ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਪੁਜ ਗਏ ਪਰ ਰੀਡਰ ਅਤੇ ਰਜਿਸਟਰੀ ਕਲਰਕ ਉਥੋਂ ਖਿਸਕ ਗਏ। ਕੀ ਕਿਹਾ ਰਜਿਸਟਰੀ ਕਲਰਕ ਨੇ:-ਇਸ ਸਬੰਧ ਵਿੱਚ ਦੀ ਸਟਰੀ ਕਲਰਕ ਮਨਪ੍ਰੀਤ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਸਾਰੀ ਗੱਲ ਨੂੰ ਚੁਲਾਉਂਦੇ ਹੋਏ ਕਿਹਾ ਕਿ ਹੈ ਕੁਝ ਵੀ ਨਹੀਂ ਹੈ ਕੀ ਕਿਹਾ ਐਸਡੀਐਮ ਦੇ ਰੀਡਰ ਨੇ:-ਇਸ ਸਬੰਧ ਵਿੱਚ ਜਦੋਂ ਐਸਡੀਐਮ ਦੇ ਰੀਡਰ ਅਮਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਇੱਕੋ ਦਫਤਰ ਵਿੱਚ ਇਕੱਠੇ ਕੰਮ ਕਰਦੇ ਹਾਂ ਤੇ ਮੈਂ ਉਸਨੂੰ ਮਿਲਿਆ ਹੈ ਅਜਿਹੀ ਕੋਈ ਗੱਲ ਨਹੀਂ ਹੈ ਪਰ ਜਦੋ ਅਮਨਦੀਪ ਨੂੰ ਫੋਨ ਤੇ ਅਜੇ ਨੂੰ ਗਾਲਾਂ ਕੱਢਣ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਮੈਂ ਕੋਈ ਗਾਲੀ ਗਲੋਚ ਨਹੀਂ ਕੀਤੀ ਜਦ ਕਿ ਅਜੇ ਦੇ ਪਾਸ ਗਾਲੀ ਗਲੋਚ ਦੀ ਆਡੀਓ ਰਿਕਾਰਡਿੰਗ ਮੌਜੂਦ ਹੈ।
ਕੀ ਕਿਹਾ ਤਹਿਸੀਲਦਾਰ ਨੇ:-ਇਸ ਸਬੰਧ ਵਿੱਚ ਜਦੋਂ ਤਹਿਸੀਲਦਾਰ ਰਣਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਚੋਣਾਂ ਦੇ ਸੰਬੰਧ ਵਿੱਚ ਸਾਰੇ ਦਫਤਰਾਂ ਵਿੱਚ ਕੰਮ ਚੱਲ ਰਿਹਾ ਹੈ ਜਦ ਮੈਂ ਰਾਤ ਚੋਣ ਦਫਤਰ ਦੇ ਲਾਗੇ ਪਹੁੰਚਿਆ ਤਾਂ ਅਜੇ ਕੁਮਾਰ ਮਾਰਤਾ ਮਾਰਤਾ ਦਾ ਰੌਲਾ ਪਾ ਰਿਹਾ ਤੇ ਉਸਦੇ ਨਾਲ ਉਸਦੀ ਪਤਨੀ ਵੀ ਮੌਜੂਦ ਸੀ ਰੌਲਾ ਸੁਣ ਕੇ ਮੈਂ ਇਹਨਾਂ ਪਤਨੀ ਪਤੀ ਨੂੰ ਸਮਝਾਇਆ ਅਤੇ ਘਰ ਜਾਣ ਬਾਰੇ ਆਖਿਆ ਲੜਾਈ ਝਗੜੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ। ਐਸਡੀਐਮ ਸਾਹਿਬ ਨੇ ਨੇ ਨਹੀਂ ਚੱਕਿਆ ਫੋਨ। ਕੀ ਕਿਹਾ ਏਡੀਸੀ ਨੇ:-ਇਸ ਬੰਦ ਵਿੱਚ ਜਦੋਂ ਏਡੀਸੀ ਕੁਲਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਜੇਕਰ ਅਜਿਹੀ ਕੋਈ ਗੱਲ ਹੋਈ ਹੈ ਤਾਂ ਦੋਨਾਂ ਧਿਰਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।