ਭਾਰਤ ਡਰਾਮਾਟਿਕ ਕਲਬ ਦੀ ਰਾਮਲੀਲਾ ਵਿੱਚ ਸੀਤਾ ਸਵੰਬਰ ਦਾ ਹੋਇਆ ਮੰਚਨ
- ਨੀਰਜ ਮਹਾਜਨ ,ਐਸਐਚ ਓ ਧਾਰੀਵਾਲ ਅਤੇ ਸਰਪੰਚ ਮੰਗਲ ਅਠਵਾਲ ਨੇ ਕੀਤੀ ਸ਼ਿਰਕਤ
ਰੋਹਿਤ ਗੁਪਤਾ
ਗੁਰਦਾਸਪੁਰ, 5 ਅਕਤੂਬਰ 2024 - ਭਾਰਤ ਡਰਾਮਾਟਿਕ ਕਲੱਬ ਬੱਸ ਸਟੈਂਡ ਧਾਰੀਵਾਲ ਵੱਲੋਂ ਸ਼੍ਰੀ ਰਾਮਲੀਲਾ ਦੇ ਆਯੋਜਨ ਦੌਰਾਨ ਤੀਸਰੇ ਦਿਨ ਸੀਤਾ ਸਵੰਬਰ ਨਾਈਟ ਦਾ ਮੰਚਨ ਕੀਤਾ ਗਿਆ।ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪ੍ਰਸਿੱਧ ਸਮਾਜ ਸੇਵੀ ਤੇ ਨਯਾ ਯੁਗ ਨਈ ਸੋਚ ਸੋਸਾਇਟੀ ਦੇ ਕੌਮੀ ਚੇਅਰਮੈਨ ਨੀਰਜ ਮਹਾਜਨ ,ਐਸਐਚਓ ਥਾਣਾ ਧਾਰੀਵਾਲ ਇੰਸਪੈਕਟਰ ਮੈਡਮ ਬਲਜੀਤ ਕੌਰ ਤੇ ਸਰਪੰਚ ਮੰਗਲ ਅਠਵਾਲ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਮੌਕੇ ਤੇ ਕਲੱਬ ਦੇ ਪ੍ਰਬੰਧਕਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਢੋਲ ਨਗਾੜਿਆਂ ਦੇ ਨਾਲ ਆਈਆਂ ਹੋਈਆਂ ਸ਼ਖਸ਼ੀਅਤਾਂ ਦਾ ਸਵਾਗਤ ਕੀਤਾ ਗਿਆ।
ਗੱਲਬਾਤ ਦੌਰਾਨ ਚੇਅਰਮੈਨ ਨੀਰਜ ਮਹਾਜਨ ਨੇ ਕਿਹਾ ਕਿ ਰਾਮਲੀਲਾ ਤੋਂ ਸਾਨੂੰ ਸਾਰਿਆਂ ਨੂੰ ਬਹੁਤ ਜਿਆਦਾ ਸਿੱਖਣ ਨੂੰ ਮਿਲਦਾ ਹੈ ।ਸਰਵਣ ਕੁਮਾਰ ਦਾ ਜ਼ਿਕਰ ਕਰਦੇ ਹੋਏ ਚੇਅਰਮੈਨ ਨੀਰਜ ਮਹਾਜਨ ਨੇ ਕਿਹਾ ਕਿ ਦੇਖੋ ਕਿਸ ਤਰ੍ਹਾਂ ਇੱਕ ਵਹਿੰਗੀ ਦੇ ਵਿੱਚ ਸਰਵਣ ਕੁਮਾਰ ਆਪਣੇ ਮਾਤਾ ਪਿਤਾ ਨੂੰ ਤੀਰਥ ਯਾਤਰਾ ਤੇ ਲੈ ਕੇ ਜਾਂਦਾ ਹੈ।ਸਾਨੂੰ ਇਸ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਆਪਣੇ ਮਾਤਾ ਪਿਤਾ ਦੇ ਆਗਿਆ ਕਾਰੀ ਰਹਿਣਾ ਚਾਹੀਦਾ ਹੈ।ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਐਸਐਚਓ ਥਾਣਾ ਧਾਰੀਵਾਲ ਇੰਸਪੈਕਟਰ ਮੈਡਮ ਬਲਜੀਤ ਕੌਰ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਅੱਜ ਭਾਰਤ ਡਰਾਮਾਟਿਕ ਕਲੱਬ ਦਾ ਪੰਡਾਲ ਮਹਿਲਾਵਾਂ ਅਤੇ ਨੌਜਵਾਨਾਂ ਦੇ ਨਾਲ ਭਰਿਆ ਹੋਇਆ ਹੈ ਜੋ ਇਸ ਗੱਲ ਦਾ ਸੰਕੇਤ ਹੈ ਕਿ ਲੋਕ ਆਪਣੇ ਆਪ ਨੂੰ ਸੁਰਖਿਅਤ ਮਹਿਸੂਸ ਕਰ ਰਹੇ ਹਨ।
ਗੱਲਬਾਤ ਦੌਰਾਨ ਐਸਐਚਓ ਮੈਡਮ ਬਲਜੀਤ ਕੌਰ ਨੇ ਕਿਹਾ ਕਿ ਉਹ ਨੌਜਵਾਨਾਂ ਨੂੰ ਅਪੀਲ ਕਰਦੇ ਹਨ ਕਿ ਜਿਹੜੇ ਕੁਝ ਬਚੇ ਹੋਏ ਨੌਜਵਾਨ ਹਾਲੇ ਵੀ ਨਸ਼ੇ ਦੀ ਦਲਦਲ ਵਿੱਚ ਹਨ ਉਹ ਇਸ ਚੋਂ ਬਾਹਰ ਆ ਜਾਣ ਤੇ ਆਪਣੇ ਆਰਾਮ ਦੇ ਨਾਲ ਜ਼ਿੰਦਗੀ ਜਿਉਣ।ਵਿਸ਼ੇਸ਼ ਤੌਰ ਤੇ ਪਹੁੰਚੇ ਪ੍ਰਸਿੱਧ ਸਮਾਜ ਸੇਵੀ ਤੇ ਪਿੰਡ ਅਠਵਾਲ ਦੇ ਸਰਪੰਚ ਮੰਗਲ ਸਿੰਘ ਅਠਵਾਲ ਨੇ ਕਿਹਾ ਕਿ ਭਾਰਤ ਡਰਾਮਾਟੀਕ ਕਲੱਬ ਦੇ ਨਾਲ ਤਾਂ ਉਹਨਾਂ ਦਾ 20 ਸਾਲ ਤੋਂ ਵੀ ਜਿਆਦਾ ਪੁਰਾਣਾ ਰਿਸ਼ਤਾ ਹੈ ਅੱਜ ਕਲੱਬ ਦੇ ਮੁੱਖ ਪ੍ਰਬੰਧਕ ਪੰਡਿਤ ਰਜੇਸ਼ ਸ਼ਰਮਾ ਦਾ ਪਿਆਰ ਉਹਨਾਂ ਨੂੰ ਇੱਕ ਵਾਰ ਫਿਰ ਖਿੱਚ ਕੇ ਇਸ ਮੰਚ ਤੇ ਲੈ ਕੇ ਆਇਆ ਹੈ ਉਹ ਸਮੁੱਚੀ ਕਲੱਬ ਦੇ ਬੇਹਦ ਧੰਨਵਾਦੀ ਹਨ। ਸਰਪੰਚ ਮੰਗਲ ਅਠਵਾਲ ਨੇ ਕਿਹਾ ਕਿ ਚੇਅਰਮੈਨ ਨੀਰਜ ਮਹਾਜਨ ਨੌਜਵਾਨਾਂ ਦੇ ਲਈ ਇੱਕ ਵੱਡੀ ਮਿਸਾਲ ਹਨ। ਜਿਨਾਂ ਵੱਲੋਂ ਸਾਰਾ ਸਾਲ ਲਗਾਤਾਰ ਜਰੂਰਤਮੰਦ ਲੋਕਾਂ ਦੀ ਮਦਦ ਲਈ ਸਮਾਂ ਕੱਢਿਆ ਜਾਂਦਾ ਹੈ,, ਇਸ ਮੌਕੇ ਤੇ ਕਲੱਬ ਦੇ ਪ੍ਰਬੰਧਕਾਂ ਵੱਲੋਂ ਆਈਆਂ ਹੋਈਆਂ ਸ਼ਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਤੇ ਡਾਇਰੈਕਟਰ ਰਮਨ ਸਿਆਲ, ਮੁੱਖ ਪ੍ਰਬੰਧਕ ਪੰਡਿਤ ਰਜੇਸ਼ ਸ਼ਰਮਾ, ਵਾਈਸ ਪ੍ਰਧਾਨ ਸਤੀਸ਼ ਵੋਹਰਾ, ਜਨਰਲ ਸੈਕਟਰੀ ਸ਼੍ਰੀ ਮੋਹਨ ਲਾਲ ਰੱਖੜਾ,, ਸੈਕਟਰੀ ਗੋਪਾਲ ਸ਼ਰਮਾ ,,ਸਰਪ੍ਰਸਤ ਮਨਜੀਤ ਸਬਰਵਾਲ ,,ਸੀਨੀਅਰ ਕਲਾਕਾਰ ਨਰਿੰਦਰ ਨਿੰਦਾ,, ਸਾਰਥਿਕ ਦੁਗਲ ,,ਪ੍ਰਦੀਪ ਸਿਆਲ, ਸਾਹਿਲ ਨੰਦਾ, ਅਕਸ਼ੇ ਕੁਮਾਰ ਗੋਇਲ, ਰਾਜਾ ਸਰਦਾਰ, ਰਿੰਕੂ ਬਾਬਾ ਸੋਹਲ, ਪ੍ਰਧਾਨ ਰੋਹਿਤ ਪਪਲੂ, ਚਾਚਾ ਸ਼ਾਮ ਲਾਲ ਪ੍ਰਧਾਨ, ਚੇਅਰਮੈਨ ਰੋਹਿਤ ਅਬਰੋਲ, ਦੇ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।