ਬਾਬਾ ਸਿਲੰਡਰ ਦੀ ਰਾਮਲੀਲਾ ਵਿੱਚ ਸੀਤਾ ਸਵੰਬਰ ਦੇ ਦ੍ਰਿਸ਼ ਦਾ ਮੰਚਨ ਕੀਤਾ ਗਿਆ
- ਨਿਖਿਲ ਗੁਪਤਾ ਤੇ ਰਾਹੁਲ ਮਹਾਜਨ ਨੇ ਮੁੱਖ ਮਹਿਮਾਨ ਦੇ ਤੌਰ ਤੇ ਕੀਤੀ ਸ਼ਿਰਕਤ
ਰੋਹਿਤ ਗੁਪਤਾ
ਗੁਰਦਾਸਪੁਰ 5 ਅਕਤੂਬਰ 2024 - ਬਾਬਾ ਸਿਲੰਡਰ ਗਰਾਊਂਡ ਵਿਖੇ ਹਿੰਦੂ ਨੌਜਵਾਨ ਸਭਾ ਰਾਮ ਨਾਟਕ ਕਲੱਬ ਵੱਲੋਂ ਰਾਮ ਲੀਲਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪ੍ਰਸਿੱਧ ਸਮਾਜ ਸੇਵੀ ਨਿਖਿਲ ਗੁਪਤਾ ਅਤੇ ਰਾਹੁਲ ਮਹਾਜਨ ਮਹਿਮਾਨ ਵਜੋਂ ਹਾਜ਼ਰ ਹੋਏ। ਮੁੱਖ ਮਹਿਮਾਨਾਂ ਦਾ ਸਵਾਗਤ ਕਲੱਬ ਦੇ ਪ੍ਰਬੰਧਕ ਰਾਜਿੰਦਰ ਨੰਦਾ, ਸ਼ਿਵ ਨੰਦਾ, ਟੀਟੂ ਦੱਤਾ ਨੇ ਸਿਰੋਪਾਓ ਪਾ ਕੇ ਕੀਤਾ | ਰਾਮਲੀਲਾ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਵੱਲੋਂ ਰੀਬਨ ਕੱਟ ਕੇ ਕੀਤੀ ਗਈ ਅਤੇ ਅੱਜ ਦੇ ਦ੍ਰਿਸ਼ ਵਿੱਚ ਦਿਖਾਇਆ ਗਿਆ ਕਿ ਕਿਵੇਂ ਸ੍ਰੀ ਰਾਮ ਜੀ ਦੇ ਚਰਨ ਛੂਹ ਕੇ ਸਿ਼ਲਾ ਮਾਤਾ ਅਹਿਲਿਆ ਦਾ ਰੂਪ ਧਾਰਨ ਕਰ ਲੈਂਦੀ ਹੈ ਅਤੇ ਸੀਤਾ ਸਵਯੰਵਰ ਦਾ ਦ੍ਰਿਸ਼ ਵੀ ਪੇਸ਼ ਕੀਤਾ ਗਿਆ, ਜਿਸ ਵਿੱਚ ਧਨੁਸ਼ ਤੋੜਨ ਦੇ ਦ੍ਰਿਸ਼ ਦੀ ਕਲਾਕਾਰਾਂ ਵੱਲੋਂ ਬਹੁਤ ਹੀ ਸ਼ਲਾਘਾਯੋਗ ਢੰਗ ਨਾਲ ਪੇਸ਼ਕਾਰੀ ਕੀਤੀ ਗਈ।
ਮੁੱਖ ਮਹਿਮਾਨ ਨਿਖਿਲ ਗੁਪਤਾ ਅਤੇ ਰਾਹੁਲ ਮਹਾਜਨ ਨੇ ਸਾਰੇ ਕਲੱਬ ਮੈਂਬਰਾਂ ਅਤੇ ਕਲਾਕਾਰਾਂ ਦੀ ਸ਼ਲਾਘਾ ਕੀਤੀ । ਅੰਤ ਵਿੱਚ ਮੁੱਖ ਮਹਿਮਾਨਾਂ ਨੇ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਸਾਰਿਆਂ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਅਜਿਹੇ ਧਾਰਮਿਕ ਸਮਾਗਮਾਂ ਨਾਲ ਜੁੜੇ ਰਹਿਣ ਦੀ ਅਪੀਲ ਵੀ ਕੀਤੀ। ਅੰਤ ਵਿੱਚ ਰਾਮਲੀਲਾ ਨਾਟਕ ਕਲੱਬ ਦੇ ਮੈਨੇਜਰ ਸਾਬਕਾ ਕੌਂਸਲਰ ਹਰਦੀਪ ਰਿਆੜ, ਸ਼ਿਵ ਨੰਦਾ, ਧਰੁਵ ਮਹਾਜਨ,ਟੀਟੂ ਦੱਤ ਨੇ ਮੁੱਖ ਮਹਿਮਾਨ ਨਿਖਿਲ ਗੁਪਤਾ ਅਤੇ ਉਹਨਾਂ ਦੇ ਬੱਚਿਆਂ ਤ੍ਰਿਸ਼ਾ ਮਹਾਜਨ, ਦ੍ਰੀਆ ਮਹਾਜਨ ਅਤੇ ਮੁੱਖ ਮਹਿਮਾਨ ਰਾਹੁਲ ਮਹਾਜਨ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ।