ਦੋਸਤੀ ਦੀ ਖੁਸ਼ਬੂ..-- ਅਜੈ ਸੱਭਰਵਾਲ
ਲੇਖਕ: ਅਜੈ ਸੱਭਰਵਾਲ ਏ.ਐਸ.ਆਈ. (ਪੰਜਾਬ ਪੁਲਿਸ)
ਹੈਰੀਟੇਜ ਰਿਸੋਰਟ ਆਮ ਖਾਸ ਬਾਗ ਸ਼੍ਰੀ ਫਤਿਹਗੜ੍ਹ ਸਾਹਿਬ ਵਿਖ਼ੇ ਇੱਕ ਅਜਿਹਾ ਮਿਲਾਪ ਹੋਇਆਂ, ਜੋ ਉੱਚ-ਨੀਚ, ਜਾਤ-ਪਾਤ, ਧਰਮ ਜਾਂ ਰਾਜਨੀਤੀ ਤੋਂ ਪਰੇ, ਸਿਰਫ਼ ਦੋਸਤੀ ਦੇ ਪਿਆਰ ਤੇ ਸਤਿਕਾਰ ਦੀ ਖੁਸ਼ਬੂ ਨਾਲ ਸਜਿਆ ਹੋਇਆ ਸੀ।
ਇਸ ਤਸਵੀਰ ਵਿੱਚ ਸੱਜੇ ਤੋਂ: ਸ਼੍ਰੀ ਜੈਦੇਵ ਸ਼ੁਕਲਾ ਜੀ, ਸ਼੍ਰੀ ਰਿੰਕੂ ਵੱਧਵਾ ਜੀ, ਸ: ਦਵਿੰਦਰ ਸਿੰਘ (ਬਿੰਦਾ ਜੀ), ਸ: ਜਸਵਿੰਦਰ ਸਿੰਘ (ਛਿੰਦਾ ਜੀ), ਸ: ਸ਼ਾਹਬਾਜ ਸਿੰਘ ਨਾਗਰਾ ਜੀ, ਅਜੈ ਸੱਭਰਵਾਲ (ਲੇਖਕ), ਸ: ਹਰਬਖ਼ਸ਼ ਸਿੰਘ ਸਪਰਾ ਜੀ, ਸ਼੍ਰੀ ਬਰਿੰਦਰ ਕੁਮਾਰ ਢੱਲਾ (ਸ਼ੰਟੀ ਜੀ), ਸ: ਜਗਜੀਤ ਸਿੰਘ ਔਜਲਾ (ਤੋਤਾ ਜੀ), ਸ਼੍ਰੀ ਨਰੇਸ਼ ਕੁਮਾਰ ਵਰਮਾ (ਸ਼ਾਹ ਜੀ), ਅਤੇ ਸ਼੍ਰੀ ਹਰਜਿੰਦਰ ਕੁਮਾਰ (ਲੱਖੀ ਸੂਦ) — ਇਹ ਸਾਰੇ ਆਪਣੇ-ਆਪਣੇ ਖੇਤਰ ਦੇ ਸਫਲ ਕਾਰੋਬਾਰੀ, ਸਮਾਜ ਸੇਵਕ ਅਤੇ ਦੋਸਤੀ ਦੇ ਅਨਮੋਲ ਰਤਨ ਹਨ।
ਇੱਕ ਵਟਸਐਪ ਸੱਦੇ ’ਤੇ, ਸਾਰੇ ਆਪਣੇ ਰੋਜ਼ਮਰਰਾ ਦੇ ਜ਼ਿੰਮੇਵਾਰ ਕੰਮ, ਪਰਿਵਾਰਕ ਫਰਜ਼ਾਂ ਅਤੇ ਕਾਰੋਬਾਰ ਵਿੱਚ ਵਿਅਸਤ ਹੋਣ ਦੇ ਬਾਵਜੂਦ, ਦਿਲੋਂ ਪਿਆਰ ਤੇ ਉਤਸ਼ਾਹ ਨਾਲ ਇਕੱਠੇ ਹੋਏ।
ਇਸ ਮਿਲਾਪ ਦੀ ਵਿਸ਼ੇਸ਼ਤਾ ਇਹ ਸੀ ਕਿ ਸਾਢੇ ਤਿੰਨ ਘੰਟਿਆਂ ਵਿੱਚ ਕਿਸੇ ਨੇ ਆਪਣਾ ਫੋਨ ਇਸਤਮਾਲ ਨਹੀਂ ਕੀਤਾ, ਇੱਥੋਂ ਤੱਕ ਕਿਸੇ ਨੇ ਬਾਥਰੂਮ ਜਾਣ ਦੀ ਲੋੜ ਵੀ ਮਹਿਸੂਸ ਨਹੀਂ ਕੀਤੀ। ਇਸ ਦੌਰਾਨ ਇੱਕ-ਦੂਜੇ ਦੇ ਹਾਸੇ-ਮਜ਼ਾਕ, ਯਾਦਾਂ ਦੀ ਸਾਂਝ ਅਤੇ ਪੁਰਾਣੇ ਅਨੁਭਵਾਂ ਨੇ ਮਨ ਨੂੰ ਇਸ ਤਰ੍ਹਾਂ ਭਰ ਦਿੱਤਾ ਕਿ ਸਾਰੇ ਚਿੰਤਾ ਤੇ ਦੁੱਖ ਭੁੱਲ ਗਏ।
ਸਾਡਾ ਮਕਸਦ ਆਪਣੇ ਪਿਆਰੇ ਸਕੂਲੀ ਦੋਸਤਾਂ ਨੂੰ ਮਿਲ ਕੇ ਉਨ੍ਹਾਂ ਦੀ ਖੁਸ਼ੀਆਂ ਵਿੱਚ ਸ਼ਾਮਿਲ ਹੋਣਾ ਤੇ ਦੋਸਤੀ ਦਾ ਅਮਲ ਨਵੇਂ ਜਜ਼ਬੇ ਨਾਲ ਦੁਹਰਾਉਣਾ ਸੀ।
ਇਹ ਮਿਲਾਪ ਸਿਰਫ਼ ਇੱਕ ਸਮਾਗਮ ਨਹੀਂ, ਇੱਕ ਪ੍ਰੇਰਣਾ ਸਰੋਤ ਬਣ ਗਿਆ ਹੈ। ਇਹ ਸਿਖਾਉਂਦਾ ਹੈ ਕਿ ਜਿੰਦਗੀ ਦੇ ਰੰਗ ਤੇ ਵਿਰੰਗ, ਅੰਤਰ-ਵਿਰੋਧੀ ਧਾਰਾਵਾਂ ਤੋਂ ਉੱਪਰ, ਇਕ ਦੂਜੇ ਲਈ ਪਿਆਰ ਤੇ ਸਤਿਕਾਰ ਹੀ ਅਸਲ ਮਾਣ ਹੁੰਦੇ ਹਨ।
ਮੈਂ ਪਰਮਾਤਮਾ ਜੀ ਦੇ ਚਰਨਾਂ ਚ ਆਰਦਾਸ ਹਾਂ ਕਿ "ਦੋਸਤੀ ਦਾ ਇਹ ਪਵਿੱਤਰ ਰਿਸ਼ਤਾ ਹਮੇਸ਼ਾ ਵਿਸ਼ਵਾਸ, ਖੁਸ਼ਹਾਲੀ ਅਤੇ ਅਣਮੁੱਲ ਯਾਦਾਂ ਨਾਲ ਭਰਪੂਰ ਰਹੇ। ਹਰ ਪਲ ਇਹ ਦਿਲਾਂ ਨੂੰ ਜੋੜਦਾ ਰਹੇ ਤੇ ਸਫਲਤਾਵਾਂ ਦੀਆਂ ਨਵੀਂਆਂ ਉਡਾਣਾਂ ਨੂੰ ਜਨਮ ਦਿੰਦਾ ਰਹੇ।"
ਦੋਸਤੋਂ ਤੁਹਾਡਾ ਸਾਥ – ਮੇਰੀ ਜਿੰਦਗੀ ਦੀ ਸਭ ਤੋਂ ਵੱਡੀ ਤਾਕਤ।

-
ਅਜੈ ਸੱਭਰਵਾਲ, ਏ.ਐਸ.ਆਈ. (ਪੰਜਾਬ ਪੁਲਿਸ)
ninder_ghugianvi@yahoo.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.