ਕੈਨੇਡੀਅਨ ਪੰਜਾਬੀ ਮੀਡੀਆ ਦੇ ਅਮਰਜੀਤ ਸੰਘਾ ਤੇ ਪਰਿਵਾਰ ਨੂੰ ਸਦਮਾ, ਮਾਤਾ ਗੁਰਬਖਸ਼ ਕੌਰ ਦਾ ਦੇਹਾਂਤ
ਬਰੈਂਪਟਨ, 12 ਸਤੰਬਰ 2025- ਕੈਨੇਡੀਅਨ ਪੰਜਾਬੀ ਮੀਡੀਆ ਦੀ ਨਾਮਵਰ ਸ਼ਖਸੀਅਤ ਅਮਰਜੀਤ ਸੰਘਾਂ ਤੇ ਪਰਿਵਾਰ ਨੂੰ ਉਸ ਸਮੇ ਗਹਿਰਾ ਸਦਮਾ ਪੁੱਜਾ ਜਦ ਉਹਨਾ ਦੇ ਮਾਤਾ ਬੀਬੀ ਗੁਰਬਖਸ਼ ਕੌਰ ਸੰਘਾ ਦਾ ਬੀਤੇ ਬੁੱਧਵਾਰ ਦਿਹਾਂਤ ਹੋ ਗਿਆ। ਮਾਤਾ ਜੀ ਪਿਆਰ ਦਾ ਮੁਜੱਸਮਾ ਤੇ ਸੰਘਾ ਪਰਿਵਾਰ ਦਾ ਮੁੱਢ ਸਨ। ਮਾਤਾ ਜੀ ਦਾ ਜਨਮ ਜਲੰਧਰ ਜਿ਼ਲ੍ਹੇ ਦੀ ਤਹਿਸੀਲ ਨਕੋਦਰ ਦੇ ਪਿੰਡ ਹੇਅਰਾਂ ਵਿਖੇ ਹੋਇਆ ਅਤੇ ਪਿੰਡ ਕਾਲਾ ਸੰਘਿਆਂ ਨਾਲ ਸਬੰਧਤ ਸਨ, ਮਾਤਾ ਗੁਰਬਕਸ਼ ਕੌਰ ਅਤੇ ਪਰਿਵਾਰ ਨਾਲ ਪਿਛਲੇ ਲੰਬੇ ਸਮੇਂ ਤੋਂ ਬਰੈਂਪਟਨ ਵਿੱਚ ਰਹਿ ਰਹੇ ਸਨ। ਕੈਨੇਡਾ ਦੇ ਵੱਖ ਵੱਖ-ਵੱਖ ਸਖਸ਼ੀਅਤਾਂ ਤੇ ਮੀਡੀਆ ਅਦਾਰਿਆਂ ਨੇ ਸੰਘਾ ਪਰਿਵਾਰ ਦੇ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਮਾਤਾ ਗੁਰਬਖਸ਼ ਕੌਰ ਸੰਘਾ ਦੀਆਂ ਅੰਤਿਮ ਰਸਮਾਂ ਦੇ ਵੇਰਵੇ ਨਾਲ ਦਰਜ ਹਨ। ਪਰਿਵਾਰ ਨਾਲ (905) 874-9600 'ਤੇ ਸੰਪਰਕ ਕੀਤਾ ਜਾ ਸਕਦਾ ਹੈ।
