ਕੈਲੀਫੋਰਨੀਆ ਐਸੈਂਬਲੀ ‘ਚ ਨਵਾਂ ਬਿੱਲ ਪਾਸ, ਹੁਣ ਡਰਾਉਣ-ਧਮਕਾਉਣ ਵਾਲਿਆਂ ਨੂੰ....
ਗੁਰਿੰਦਰਜੀਤ ਨੀਟਾ ਮਾਛੀਕੇ
ਸੈਕਰਾਮੈਂਟੋ (ਕੈਲੀਫੋਰਨੀਆ), 12 ਸਤੰਬਰ 2025 ਕੈਲੀਫੋਰਨੀਆ ਐਸੈਂਬਲੀ ਨੇ SB 509 ਬਿੱਲ ਸਹਿਮਤੀ ਨਾਲ ਪਾਸ ਕਰ ਲਿਆ ਹੈ। ਇਹ ਬਿੱਲ ਸੂਬੇ ਦੀਆਂ ਏਜੰਸੀਆਂ ਅਤੇ ਪੁਲੀਸ ਨੂੰ ਵਿਦੇਸ਼ੀ ਸਰਕਾਰਾਂ ਵੱਲੋਂ ਕੀਤੇ ਜਾਣ ਵਾਲੇ ਡਰਾਉਣ-ਧਮਕਾਉਣ ਅਤੇ ਨਿਗਰਾਨੀ ਹਮਲਿਆਂ (transnational repression) ਨੂੰ ਸਮਝਣ ਤੇ ਰੋਕਣ ਲਈ ਟ੍ਰੇਨਿੰਗ ਦੇਣ ਦਾ ਪ੍ਰਬੰਧ ਕਰਦਾ ਹੈ। 1 ਜਨਵਰੀ 2027 ਤੱਕ ਕੈਲੀਫੋਰਨੀਆ ਆਫਿਸ ਆਫ ਇਮਰਜੈਂਸੀ ਸਰਵਿਸਜ਼ ਵੱਲੋਂ ਖ਼ਾਸ ਟ੍ਰੇਨਿੰਗ ਪ੍ਰੋਗ੍ਰਾਮ ਤਿਆਰ ਕੀਤਾ ਜਾਵੇਗਾ। ਹੁਣ ਇਹ ਬਿੱਲ ਗਵਰਨਰ ਗੈਵਿਨ ਨਿਊਸਮ ਦੇ ਦਸਤਖ਼ਤ ਲਈ ਭੇਜਿਆ ਗਿਆ ਹੈ।