ਸਾਹਨੇਵਾਲ ਪੁਲਿਸ ਦੀ ਵੱਡੀ ਕਾਰਵਾਈ: ਦੋਹਰੇ ਕਤਲ ਦੀ ਗੁੱਥੀ 6 ਘੰਟਿਆਂ 'ਚ ਸੁਲਝਾਈ, ਤਿੰਨ ਗ੍ਰਿਫ਼ਤਾਰ
ਸੁਖਮਿੰਦਰ ਭੰਗੂ
ਲੁਧਿਆਣਾ /ਸਾਹਨੇਵਾਲ 6 ਮਾਰਚ 2026- ਲੁਧਿਆਣਾ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਸਾਹਨੇਵਾਲ ਦੇ ਬਾਲਮੀਕੀ ਮੁਹੱਲਾ ਵਿੱਚ ਹੋਏ ਸਨਸਨੀਖੇਜ਼ ਦੋਹਰੇ ਕਤਲ ਦੇ ਮਾਮਲੇ ਨੂੰ ਮਹਿਜ਼ 6 ਘੰਟਿਆਂ ਦੇ ਅੰਦਰ ਹੱਲ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਸ ਵਾਰਦਾਤ ਵਿੱਚ ਸ਼ਾਮਲ ਤਿੰਨ ਮੁੱਖ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ।
ਮਿਤੀ 5 ਮਾਰਚ 2026 ਨੂੰ ਸਾਹਨੇਵਾਲ ਦੇ ਪੁਰਾਣਾ ਵਾਰਡ ਨੰਬਰ-6 (ਬਾਲਮੀਕੀ ਮੁਹੱਲਾ) ਵਿੱਚ ਇੱਕ ਖੌਫਨਾਕ ਘਟਨਾ ਵਾਪਰੀ ਸੀ। ਮੁਲਜ਼ਮਾਂ ਨੇ ਤੇਜ਼ ਰਫ਼ਤਾਰ ਗੱਡੀ (PB-10-KC-9137) ਜਾਣਬੁੱਝ ਕੇ ਚੜ੍ਹਾ ਕੇ ਭੁਪਿੰਦਰ ਸਹੋਤਾ ਉਰਫ ਰਿਤਿਕ ਅਤੇ ਬਲਵਿੰਦਰ ਕੌਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਇਸ ਸਬੰਧੀ ਥਾਣਾ ਸਾਹਨੇਵਾਲ ਵਿਖੇ ਮੁਕੱਦਮਾ ਨੰਬਰ 72, ਧਾਰਾ 103, 62 BNS ਤਹਿਤ ਦਰਜ ਕੀਤਾ ਗਿਆ ਸੀ।
ਪੁਲਿਸ ਕਮਿਸ਼ਨਰ ਲੁਧਿਆਣਾ ਸਵਪਨ ਸ਼ਰਮਾ (IPS) ਦੇ ਦਿਸ਼ਾ-ਨਿਰਦੇਸ਼ਾਂ ਅਤੇ ਉੱਚ ਅਧਿਕਾਰੀਆਂ (DCP ਜਸਕਿਰਨਜੀਤ ਸਿੰਘ ਤੇਜਾ, ADCP ਕਰਨਵੀਰ ਸਿੰਘ ਅਤੇ ACP ਹਰਜਿੰਦਰ ਸਿੰਘ ਗਿੱਲ) ਦੀ ਯੋਗ ਅਗਵਾਈ ਹੇਠ, ਇੰਸਪੈਕਟਰ ਵਰਿੰਦਰਪਾਲ ਸਿੰਘ (ਮੁੱਖ ਅਫਸਰ ਥਾਣਾ ਸਾਹਨੇਵਾਲ) ਦੀ ਟੀਮ ਨੇ ਤੁਰੰਤ ਛਾਪੇਮਾਰੀ ਸ਼ੁਰੂ ਕੀਤੀ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ
ਪੁਲਿਸ ਨੇ 6 ਘੰਟਿਆਂ ਦੇ ਅੰਦਰ ਹੇਠ ਲਿਖੇ ਮੁਲਜ਼ਮਾਂ ਨੂੰ ਦਬੋਚ ਲਿਆ 1 ਲਖਵਿੰਦਰ ਸਿੰਘ ਉਰਫ ਵਿਸ਼ਾਲ (ਨਿਵਾਸੀ ਸਾਹਨੇਵਾਲ) 2 ਹਰਿੰਦਰ ਸਿੰਘ ਉਰਫ ਗੋਲਡੀ (ਨਿਵਾਸੀ ਚੱਕ ਸਰਾਏ, ਹਾਲ ਵਾਸੀ ਸਾਹਨੇਵਾਲ) 3 ਜਸਪ੍ਰੀਤ ਸਿੰਘ ਉਰਫ ਜੱਸ (ਨਿਵਾਸੀ ਨੇੜੇ ਗੁਰਦੁਆਰਾ ਸੋਢੀ ਸਾਹਿਬ, ਸਾਹਨੇਵਾਲ)
ਪੁਲਿਸ ਅਧਿਕਾਰੀਆਂ ਅਨੁਸਾਰ ਫੜੇ ਗਏ ਮੁਲਜ਼ਮਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਵਾਰਦਾਤ ਦੇ ਅਸਲ ਕਾਰਨਾਂ ਅਤੇ ਇਸ ਵਿੱਚ ਸ਼ਾਮਲ 6-7 ਹੋਰ ਨਾਮਾਲੂਮ ਵਿਅਕਤੀਆਂ ਬਾਰੇ ਵੀ ਜਾਣਕਾਰੀ ਜੁਟਾਈ ਜਾ ਸਕੇ।
Click to Follow Babushahi Facebook page →